ਫੌਜੀ ਦੇ ਹੱਕ ''ਚ ਡੀ. ਸੀ. ਨੂੰ ਮਿਲੇ ਮਜੀਠੀਆ
Tuesday, Aug 08, 2017 - 06:40 PM (IST)
ਤਰਨਤਾਰਨ : ਅਕਾਲੀ ਦਲ ਦੀ ਜ਼ਬਰ ਵਿਰੋਧੀ ਲਹਿਰ 'ਚ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਦੇ ਪੀ. ਏ. 'ਤੇ ਜ਼ਮੀਨ ਕਬਜ਼ਾਉਣ ਦਾ ਦੋਸ਼ ਲਗਾਉਣ ਵਾਲੇ ਫੌਜੀ ਜਸਪਾਲ ਸਿੰਘ ਲਈ ਅਕਾਲੀ ਦਲ ਵਲੋਂ ਪੂਰਾ ਸਟੈਂਡ ਲਿਆ ਜਾ ਰਿਹਾ ਹੈ। ਮੰਗਲਵਾਰ ਨੂੰ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਵਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ।
ਅਕਾਲੀ ਨੇਤਾਵਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਵਲੋਂ ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਅਕਾਲੀ ਦਲ ਵਲੋਂ ਰੋਸ ਮੁਜ਼ਾਹਰੇ ਕੀਤੇ ਜਾਣਗੇ।
