ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਾਈਕੋਰਟ ਨੇ ਭੇਜਿਆ ਨੋਟਿਸ

07/22/2020 6:40:30 PM

ਚੰਡੀਗੜ੍ਹ : ਗਿੱਦੜਬਾਹਾ 'ਚ ਕੁਝ ਦਿਨ ਪਹਿਲਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਮੌਕੇ ਪ੍ਰੋਗਰਾਮ ਵਿਚ ਵੱਡੀ ਗਿਣਤੀ 'ਚ ਲੋਕਾਂ ਦੇ ਜਮਾਂ ਹੋਣ ਦਾ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪਹੁੰਚ ਗਿਆ ਹੈ। ਜਸਟਿਸ ਐੱਚ. ਐੱਸ. ਮਦਾਨ ਨੇ ਪੰਜਾਬ ਸਰਕਾਰ, ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ। ਇਥੇ ਹੀ ਬਸ ਨਹੀਂ ਹਾਈਕੋਰਟ ਨੇ ਪੰਜਾਬ ਪੁਲਸ ਤੋਂ ਇਸ ਮਾਮਲੇ ਵਿਚ ਹੁਣ ਤੱਕ ਦੀ ਕੀਤੀ ਗਈ ਕਾਰਵਾਈ ਦੀ ਰਿਪੋਰਟ ਵੀ ਤਲਬ ਕੀਤੀ ਹੈ। 

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਏ 12ਵੀਂ ਦੇ ਨਤੀਜਿਆਂ 'ਤੇ ਸਿੱਖਿਆ ਮੰਤਰੀ ਦਾ ਪਹਿਲਾ ਬਿਆਨ

ਦੱਸਣਯੋਗ ਹੈ ਕਿ ਪ੍ਰੋਗਰਾਮ ਵਿਚ ਲਗਭਗ 300 ਲੋਕਾਂ ਦੇ ਮੌਜੂਦ ਹੋਣ ਦੇ ਮਾਮਲੇ ਵਿਚ ਪਿਛਲੇ ਹਫ਼ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਪੁਲਸ ਕਾਰਵਾਈ ਤੋਂ ਅਸੰਤੁਸ਼ਟ ਗੁਰਮੀਤ ਸਿੰਘ ਮਾਨ ਹਾਈਕੋਰਟ ਪਹੁੰਚ ਗਏ ਸਨ। ਮਾਨ ਨੇ ਗਿੱਦੜਬਾਹਾ ਵਿਚ 14 ਜੁਲਾਈ ਨੂੰ ਧਾਰਾ 188, 269, 270, 271 ਅਤੇ ਮਹਾਮਾਰੀ ਰੋਕੂ ਨਿਯਮ ਦੀ ਧਾਰਾ ਤਿੰਨ ਦੇ ਤਹਿਤ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : ਥਾਣਾ ਲਹਿਰਾ 'ਤੇ ਕੋਰੋਨਾ ਦਾ ਹਮਲਾ, ਡੀ. ਐੱਸ. ਪੀ. ਸਣੇ 25 ਮੁਲਾਜ਼ਮ ਆਏ ਪਾਜ਼ੇਟਿਵ

ਮਾਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਗਿੱਦੜਬਾਹਾ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਸੰਸਾਰ ਚੰਦ ਦੀ ਨਿਯੁਕਤੀ ਮੌਕੇ ਕਾਂਗਰਸ ਆਗੂਆਂ ਵਲੋਂ ਵੱਡਾ ਪ੍ਰੋਗਰਾਮ ਕੀਤਾ ਗਿਆ ਸੀ। ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਕੀਤੇ ਗਏ ਇਸ ਪ੍ਰੋਗਰਾਮ ਵਿਚ ਨਾ ਤੋਂ ਲੋਕਾਂ ਨੇ ਮਾਸਕ ਪਾਏ ਹੋਏ ਸਨ ਅਤੇ ਨਾ ਹੀ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਸੀ। ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸੇ ਵੀ ਤਰ੍ਹਾਂ ਦੇ ਸਿਆਸੀ ਇਕੱਠ ਅਤੇ ਮੀਟਿੰਗ ਆਦਿ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਗੈਂਗਸਟਰ ਨੀਟਾ ਦਿਓਲ ਦੀ ਪ੍ਰੇਮਿਕਾ ਸੋਨੀਆ ਨੂੰ ਲੁਧਿਆਣਾ ਜੇਲ ਭੇਜਿਆ


Gurminder Singh

Content Editor

Related News