ਕਾਮਰੇਡਾਂ ਦਿੱਤਾ ਖੁਰਾਕ ਸਪਲਾਈ ਵਿਭਾਗ ਦੇ ਦਫਤਰ ਸਾਹਮਣੇ ਧਰਨਾ

Tuesday, Mar 06, 2018 - 07:05 AM (IST)

ਕਾਮਰੇਡਾਂ ਦਿੱਤਾ ਖੁਰਾਕ ਸਪਲਾਈ ਵਿਭਾਗ ਦੇ ਦਫਤਰ ਸਾਹਮਣੇ ਧਰਨਾ

ਰਈਆ   (ਹਰਜੀਪ੍ਰੀਤ,ਦਿਨੇਸ਼)-  ਸਥਾਨਕ ਕਸਬੇ ਅੰਦਰ ਸਥਿਤ ਖੁਰਾਕ ਸਪਲਾਈ ਵਿਭਾਗ ਦੇ ਦਫਤਰ ਸਾਹਮਣੇ ਭਾਰਤੀ ਇਨਕਲਾਬੀ ਮਾਰਕਸਵਾਦੀ ਦੀ ਪਾਰਟੀ (ਆਰ. ਐੱਮ. ਪੀ. ਆਈ.) ਦੇ ਵਰਕਰਾਂ ਜਿਨ੍ਹਾਂ ਵਿਚ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ, ਨੇ ਰੋਸ ਧਰਨਾ ਦਿੱਤਾ ਜਿਸ ਦੀ ਅਗਵਾਈ ਪਾਰਟੀ ਆਗੂ ਸਰਪੰਚ ਨਿਸ਼ਾਨ ਸਿੰਘ ਧਿਆਨਪੁਰ ਨੇ ਕੀਤੀ। 
ਇਸ ਮੌਕੇ ਸੰਬੋਧਨ ਕਰਦਿਆਂ ਸਰਪੰਚ ਨਿਸ਼ਾਨ ਸਿੰਘ ਧਿਆਨਪੁਰ ਨੇ ਦੱਸਿਆ ਕਿ ਗੁਦਾਮਾਂ ਅੰਦਰ ਪਈ ਕਣਕ ਦਾ ਸਲਾਬ ਕਾਰਨ ਵਜ਼ਨ ਵਧ ਜਾਂਦਾ ਹੈ ਅਤੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਵਧੇ ਵਜ਼ਨ ਵਾਲੀ ਕਣਕ ਡਿਪੂ ਹੋਲਡਰਾਂ ਨੂੰ ਦਿੱਤੀ ਜਾਂਦੀ ਹੈ ਜਿਸ ਨੂੰ ਸਕਾਉਣ 'ਤੇ ਕਣਕ ਦਾ ਵਜ਼ਨ ਘਟ ਜਾਂਦਾ ਹੈ ਜਿਸ ਕਾਰਨ ਲਾਭਪਾਤਰੀਆਂ ਅਤੇ ਡਿਪੂ ਹੋਲਡਰਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਡਿਪੂ ਹੋਲਡਰਾਂ ਨੂੰ ਕਿਰਾਇਆ ਅਤੇ ਲਦਾਈ- ਲੁਹਾਈ ਵੀ ਆਪਣੀ ਜੇਬ ਵਿਚੋਂ ਦੇਣੀ ਪੈਂਦੀ ਹੈ। 
ਇਸ ਸਮੇਂ ਸਰਪੰਚ ਹਰਪ੍ਰੀਤ ਸਿੰਘ ਬੁਟਾਰੀ ਕਮਲ ਸ਼ਰਮਾ ਮੱਧ, ਜਸਵੰਤ ਸਿੰਘ ਬਾਬਾ ਬਕਾਲਾ ਸਾਹਿਬ, ਹਰਦੇਵ ਸਿੰਘ ਬੁਤਾਲਾ, ਮਨਦੀਪ ਸਿੰਘ ਬੁਟਾਰੀ, ਸੁਖਜਿੰਦਰ ਸਿੰਘ ਬੁਟਾਰੀ, ਸਵਰਨ ਸਿੰਘ, ਦੁਸੰਦਾ ਸਿੰਘ, ਵਿਕਰਮਜੀਤ ਸਿੰਘ, ਦਲਜੀਤ ਸਿੰਘ ਫੌਜੀ, ਸੁਰਿੰਦਰ ਸਿੰਘ ਸੇਠੀ, ਗਿਆਨ ਕੌਰ, ਬੀਬੀ ਰਾਜਵਿੰਦਰ ਕੌਰ, ਬੀਬੀ ਨਿਮਰਜੀਤ ਕੌਰ, ਬੀਬੀ ਸ਼ਿੰਦਰ ਕੌਰ, ਬੀਬੀ ਕਸ਼ਮੀਰ ਕੌਰ, ਅਮਰਜੀਤ ਸਿੰਘ, ਸਰਦੂਲ ਸਿੰਘ, ਬੁੱਧ ਸਿੰਘ ਆਦਿ ਵਰਕਰ ਹਾਜ਼ਰ ਸਨ ।
ਇਸ ਦੌਰਾਨ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਚਾਰ ਦਿਨਾਂ ਅੰਦਰ ਕਣਕ ਪੂਰੀ ਮਾਤਰਾ ਵਿਚ ਵੰਡਣ ਦਾ ਯਕੀਨ ਦਿਵਾਇਆ।


Related News