ਰੈੱਡ ਕਰਾਸ ਭਵਨ ਦੇ ਮੀਟਿੰਗ ਹਾਲ ''ਚ ਏ. ਸੀ. ਸ਼ਾਟ ਸਰਕਿਟ ਕਾਰਨ ਲੱਗੀ ਅੱਗ

Friday, Sep 08, 2017 - 05:53 PM (IST)

ਰੈੱਡ ਕਰਾਸ ਭਵਨ ਦੇ ਮੀਟਿੰਗ ਹਾਲ ''ਚ ਏ. ਸੀ. ਸ਼ਾਟ ਸਰਕਿਟ ਕਾਰਨ ਲੱਗੀ ਅੱਗ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਅੱਜ ਸਵੇਰੇ ਉਸ ਸਮੇਂ ਭਗਦੜ ਮੱਚ ਗਈ ਜਦੋਂ ਰੈੱਡ ਕਰਾਸ ਦੇ ਭਵਨ ਨੂੰ ਅੱਗ ਲੱਗ ਗਈ। ਮੌਕੇ ਤੇ ਤਾਇਨਾਤ ਸੇਵਾਦਾਰ ਨੇ ਇਸ ਦੀ ਸੂਚਨਾ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਰੈਡ ਕਰਾਸ ਦੇ ਸੈਕਟਰੀ ਨੂੰ ਦਿੱਤੀ ਤੇ ਡਿਪਟੀ ਕਮਿਸ਼ਨਰ ਘਣਸ਼ਿਆ ਮਥੋਰੀ ਅਤੇ ਰੈੱਡ ਕਰਾਸ ਦੇ ਸੈਕਟਰੀ ਵਿਜੈ ਕੁਮਾਰ ਗੁਪਤਾ ਪਹੁੰਚ ਗਏ। ਉਨ੍ਹਾਂ ਤੁਰੰਤ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡਬਰਨਾਲਾ ਦਫ਼ਤਰ ਨੂੰ ਦਿੱਤੀ। ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। 
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰੈੱਡ ਕਰਾਸ ਦੇ ਸੈਕਟਰੀ ਵਿਜੈ ਕੁਮਾਰ ਗੁਪਤਾ ਨੇ ਦੱਸਿਆ ਕਿ ਸਵੇਰੇ 8.30 ਵਜੇ ਦੇ ਕਰੀਬ ਰੈਡ ਕਰਾਸ ਭਵਨ ਦੇ ਸੇਵਾਦਾਰ ਦਾ ਫੋਨ ਆਇਆ ਕਿ ਮੀਟਿੰਗ ਹਾਲ 'ਚੋਂ ਧੂੰਆ ਨਿਕਲ ਰਿਹਾ ਹੈ। ਮੌਕੇ ਤੇ ਜਾ ਕੇ ਜਦੋਂ ਦੇਖਿਆ ਤਾਂ ਮੀਟਿੰਗ ਹਾਲ 'ਚ ਅੱਗ ਲੱਗੀ ਹੋਈ ਸੀ। ਏਸੀ 'ਚੋਂ ਸ਼ਾਟ ਸਰਕਟ ਹੋਣ ਕਾਰਨ ਇਹ ਅੱਗ ਲੱਗੀ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਮੌਕੇ ਤੇ ਬੁਲਾਇਆ ਗਿਆ ਅਤੇ ਉਸਨੇ ਆ ਕੇ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਮੀਟਿੰਗ ਹਾਲ ਦੀ ਸਾਰੀ ਸੀਲਿੰਗ, ਪਰਦੇ ਅਤੇ ਫਰਨੀਚਰ ਨੂੰ ਨੁਕਸਾਨ ਪਹੁੰਚਿਆ ਹੈ।


Related News