ਲੋਕ ਸੇਵਾ ਸੰਗਠਨ ਪੰਜਾਬ ਨੇ ਰੁੱਖਾਂ ਦੀ ਸੰਭਾਲ ਲਈ ਕੀਤੀ ਫਰਿਆਦ

01/06/2018 4:56:11 PM


ਮੋਗਾ (ਸੰਦੀਪ) - ਮੋਗਾ ਸ਼ਹਿਰ 'ਚ ਸਿਰਫ ਦੋ ਵੱਡੇ ਪਾਰਕ ਹਨ, ਜਿਨ੍ਹਾਂ 'ਚ ਕਸ਼ਮੀਰੀ ਪਾਰਕ ਵਿਚਕਾਰ ਪੈਂਦਾ ਹੈ, ਜਿਥੇ ਕਰੀਬ 100-100 ਸਾਲ ਪੁਰਾਣੇ ਦਰੱਖਤ ਲੱਗੇ ਹੋਏ ਹਨ। ਇਸ ਪਾਰਕ ਦੀ ਕਾਰਪੋਰੇਸ਼ਨ ਮੋਗਾ ਦੇਖਭਾਲ ਕਰਦਾ ਹੈ ਪਰ ਜਿਸ ਤਰ੍ਹਾਂ ਇਸ ਪਾਰਕ 'ਚ ਲੱਗੇ ਪੁਰਾਣੇ ਦਰੱਖਤਾਂ ਨੂੰ ਅੱਗ ਦੀ ਭੇਟ ਚੜ੍ਹਾਇਆ ਜਾ ਰਿਹਾ ਹੈ। ਲੋਕ ਸੇਵਾ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੇ. ਪੀ. ਬਾਵਾ ਨੇ ਕਿਹਾ ਕਿ ਕਸ਼ਮੀਰੀ ਪਾਰਕ ਜੰਗਮੈਨ ਐਸੋਸੀਏਸ਼ਨ ਨੇ ਕਸ਼ਮੀਰੀ ਪਾਰਕ 'ਚ ਹੀ ਹੋ ਰਹੀਆਂ ਬੇਨਿਯਮੀਆਂ ਨੂੰ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਤਾਂ ਉਨ੍ਹਾਂ ਮੌਕਾ ਦੇਖਿਆ ਕਿ ਕਸ਼ਮੀਰੀ ਪਾਰਕ ਦਾ ਸਾਰਾ ਕੂੜਾ ਇਕੱਠਾ ਕਰ ਕੇ ਕਸ਼ਮੀਰੀ ਪਾਰਕ ਦੇ ਇਕ ਹਿੱਸੇ 'ਚ ਸਫਾਈ ਕਰਮਚਾਰੀਆਂ ਵੱਲੋਂ ਸੁੱਟਿਆ ਜਾਂਦਾ ਹੈ, ਫਿਰ ਉਸ ਨੂੰ ਕੂੜੇ-ਕਰਕਟ ਨੂੰ ਦਰੱਖਤਾਂ ਕੋਲ ਅੱਗ ਲਾ ਦਿੱਤੀ ਜਾਂਦੀ ਹੈ। ਇਹ ਪ੍ਰਕਿਰਿਆ ਲੰਮੇ ਸਮੇਂ ਤੋਂ ਜਾਰੀ ਹੈ, ਜਿਸ ਕਾਰਨ ਲੱਖਾਂ ਰੁਪਏ ਦੇ ਕਈ ਦਰੱਖਤ ਅੱਗ ਦੀ ਭੇਟ ਚੜ੍ਹ ਚੁੱਕੇ ਹਨ, ਜੇਕਰ ਅੱਗੇ ਵੀ ਅਜਿਹਾ ਰੁਝਾਨ ਜਾਰੀ ਰਿਹਾ ਤਾਂ ਕਸ਼ਮੀਰੀ ਪਾਰਕ ਦਾ ਵਿਨਾਸ਼ ਹੋ ਜਾਵੇਗਾ। ਐਡਵੋਕੇਟ ਸ਼੍ਰੀ ਬਾਵਾ ਨੇ ਕਾਰਪੋਰੇਸ਼ਨ ਦੇ ਮੇਅਰ ਅਤੇ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਨ੍ਹਾਂ ਬੇਨਿਯਮੀਆਂ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਅੱਗ ਦੀ ਬਲੀ ਚੜ੍ਹ ਰਹੇ ਦਰੱਖਤ ਬਚ ਸਕਣ।  


Related News