ਪੁਲਸ ਤੇ ਲੁਟੇਰਿਆਂ 'ਚ ਮੁੱਠਭੇੜ, ਗੋਲ਼ੀ ਲੱਗਣ ਨਾਲ ਕਾਂਸਟੇਬਲ ਗੰਭੀਰ ਜ਼ਖ਼ਮੀ, 2 ਲੁਟੇਰੇ ਕਾਬੂ (ਵੀਡੀਓ)
Saturday, Apr 01, 2023 - 01:39 AM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬਟਾਲਾ ਦੇ ਕਸਬਾ ਫਤਿਹਗੜ੍ਹ ਚੂੜੀਆਂ 'ਚ ਪਿੰਡ ਸੰਗਤਪੁਰਾ ਵਿੱਚ ਬੀਤੀ ਦੇਰ ਰਾਤ ਲੁਟੇਰਾ ਗੈਂਗ ਤੇ ਪੁਲਸ 'ਚ ਹੋਏ ਮੁਕਾਬਲੇ ਵਿੱਚ ਕਾਂਸਟੇਬਲ ਜੁਗਰਾਜ ਸਿੰਘ ਗੋਲ਼ੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ, ਜੋ ਕਿ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ 'ਚ ਇਲਾਜ ਅਧੀਨ ਹੈ। 4 ਲੁਟੇਰਾ ਗੈਂਗ ਮੈਂਬਰਾਂ 'ਚੋਂ 2 ਪੁਲਸ ਨੇ ਕਾਬੂ ਕਰ ਲਏ, 2 ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਇਟਲੀ 'ਚ 2 ਸਕੇ ਪੰਜਾਬੀ ਭਰਾਵਾਂ ਨੂੰ ਲੱਖਾਂ ਯੂਰੋ ਸਣੇ 10-10 ਸਾਲ ਦੀ ਸਜ਼ਾ, ਸੰਗਰੂਰ ਦੇ ਨੌਜਵਾਨ ਦਾ ਕੀਤਾ ਸੀ ਕਤਲ
ਇਸ ਮਾਮਲੇ ਸਬੰਧੀ ਬਟਾਲਾ ਦੇ ਐੱਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਲੁਟੇਰਾ ਗੈਂਗ ਵੱਲੋਂ ਪਿੰਡ ਘਣੀਏ ਦੇ ਬਾਂਗੜ ਵਿਖੇ ਔਰਤ ਕੋਲੋਂ 20 ਹਜ਼ਾਰ ਰੁਪਏ ਤੇ 2 ਮੋਬਾਇਲਾਂ ਦੀ ਲੁੱਟ ਕੀਤੀ ਗਈ ਸੀ। ਉਸ ਵੇਲੇ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਸੀ ਪਰ ਬਾਕੀ ਲੁਟੇਰੇ ਫਰਾਰ ਹੋ ਗਏ ਸਨ, ਜਿਸ ਨੂੰ ਲੈ ਕੇ ਪੁਲਸ ਨੇ ਪਿੱਛਾ ਕਰਦਿਆਂ ਪਿੰਡ ਸੰਗਤਪੁਰਾ ਵਿਖੇ ਘੇਰਿਆ ਗਿਆ ਤੇ ਉਥੇ ਲੁਟੇਰਿਆਂ ਨੇ ਪੁਲਸ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਕਾਂਸਟੇਬਲ ਜੁਗਰਾਜ ਸਿੰਘ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਪੁਲਸ ਨੇ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਤੇ ਬਾਕੀ ਲੁਟੇਰੇ ਫਰਾਰ ਹੋ ਗਏ। ਪੁਲਸ ਨੇ 5 ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 2 ਲੁਟੇਰੇ ਪੁਲਸ ਨੇ ਕਾਬੂ ਕਰ ਲਏ ਹਨ ਅਤੇ 3 ਫਰਾਰ ਲੁਟੇਰਿਆਂ ਦੀ ਤਲਾਸ਼ ਜਾਰੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।