ਕਮਰਸ਼ੀਅਲ ਇਮਾਰਤਾਂ ਬਣਾਉਣ ਵਾਲਿਆਂ ਨੂੰ ਸਰਕਾਰ ਵੱਲੋਂ ਵੱਡੀ ਰਾਹਤ
Thursday, Nov 19, 2020 - 01:16 PM (IST)
ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਨੇ ਕਮਰਸ਼ੀਅਲ ਇਮਾਰਤ ਬਣਾਉਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਦੇ ਤਹਿਤ ਚੇਂਜ ਆਫ ਲੈਂਡ ਯੂਜ ਚਾਰਜ 'ਚ ਹਰ ਸਾਲ 10 ਫ਼ੀਸਦੀ ਵਾਧਾ ਨਹੀਂ ਹੋਵੇਗਾ।
ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸਥਾਨਕ ਸਰਕਰਾਂ ਮਹਿਕਮੇ ਵੱਲੋਂ 2006 'ਚ ਜਾਰੀ ਹੁਕਮ ਦੇ ਜ਼ਰੀਏ ਸੀ. ਐੱਲ. ਯੂ. ਚਾਰਜ ਹਰ ਸਾਲ 10 ਫ਼ੀਸਦੀ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਸੀ. ਐੱਲ. ਯੂ. ਦਾ ਅੰਕੜਾ ਕਈ ਗੁਣਾ ਵੱਧ ਗਿਆ ਹੈ, ਜਿਸ ਨੂੰ ਘੱਟ ਕਰਨ ਲਈ ਨਵੀਂ ਬਿਲਡਿੰਗ ਬਣਾਉਣ ਵਾਲਿਆਂ ਦੇ ਇਲਾਵਾ ਪੁਰਾਣੀਆਂ ਬਣੀਆਂ ਹੋਈਆਂ ਬਿਲਡਿੰਗਾਂ ਦੇ ਮਾਲਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਅੱਗੇ ਤੋਂ ਸੀ. ਐੱਲ. ਯੂ ਚਾਰਜ 'ਚ ਹਰ ਸਾਲ 10 ਫ਼ੀਸਦੀ ਇਜ਼ਾਫਾ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ ਹੈ।