ਕਾਰ ਤੇ ਕਾਲਜ ਬੱਸ ਦੀ ਟੱਕਰ ’ਚ 1 ਜ਼ਖਮੀ

Thursday, Aug 23, 2018 - 04:59 AM (IST)

ਕਾਰ ਤੇ ਕਾਲਜ ਬੱਸ ਦੀ ਟੱਕਰ ’ਚ 1 ਜ਼ਖਮੀ

ਝਬਾਲ,   (ਨਰਿੰਦਰ, ਲਾਲੂਘੁੰਮਣ)-  ਝਬਾਲ ਤੋਂ ਥੋਡ਼੍ਹੀ ਦੂਰ ਅੱਡਾ ਮੰਨਣ ਨੇਡ਼ੇ ਇਕ ਕਾਰ ਅਤੇ ਇੰਜੀਨੀਰਿੰਗ ਕਾਲਜ ਦੀ ਬੱਸ ਵਿਚਕਾਰ ਹੋਈ ਆਹਮੋ ਸਾਹਮਣੇ ਟੱਕਰ ਵਿਚ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦਿਲਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਜੋ ਆਪਣੀ ਕਾਰ ਨੰਬਰ ਪੀ.ਬੀ. 02 ਵਾਈ 0880 ’ਤੇ ਅੰਮ੍ਰਿਤਸਰ ਵੱਲੋਂ ਝਬਾਲ ਨੂੰ ਆ ਰਿਹਾ ਸੀ ਕਿ ਅੱਡਾ ਮੰਨਣ ਨੇਡ਼ੇ ਝਬਾਲ ਸਾਈਡ ਤੋਂ ਆ ਰਹੀ ਇੰਜੀਨੀਰਿੰਗ ਕਾਲਜ ਅੰਮ੍ਰਿਤਸਰ ਦੀ ਬੱਸ ਨੰਬਰ ਪੀ.ਬੀ. 02 9816 ਨੇ ਦੂਸਰੀ ਸਾਈਡ ਲਿਜਾ ਕੇ ਸਿੱਧੀ ਕਾਰ ਵਿਚ ਮਾਰੀ। ਜਿਸ ਨਾਲ ਕਾਰ ਬੁਰੀ ਤਰ੍ਹਾਂ ਟੁੱਟ ਗਈ ਅਤੇ ਸੜਕ ਤੋਂ ਹੇਠਾਂ ਖੱਡਿਆਂ ਵਿਚ ਜਾ ਡਿੱਗੀ।
 ਇਸ ਨਾਲ ਕਾਰ ਚਾਲਕ ਦਿਲਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਕਾਰ ਵਿਚੋਂ ਕੱਢ ਕੇ ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ। ਇਸ ਸਬੰਧੀ ਥਾਣਾ ਝਬਾਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ  ਦਿੱਤੀ ਹੈ। 
 


Related News