ਪੰਜਾਬ ਤੇ ਹਰਿਆਣਾ ''ਚ ਸੀਤ ਲਹਿਰ ਜਾਰੀ

01/03/2020 1:34:44 AM

ਚੰਡੀਗੜ੍ਹ/ਸ਼੍ਰੀਨਗਰ,(ਏਜੰਸੀਆਂ): ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਸੀਤ ਲਹਿਰ ਤੋਂ ਵੀਰਵਾਰ ਰਾਹਤ ਨਹੀਂ ਮਿਲੀ। ਮੌਸਮ ਵਿਭਾਗ ਮੁਤਾਬਕ ਮੈਦਾਨੀ ਇਲਾਕਿਆਂ 'ਚ ਸਭ ਤੋਂ ਘੱਟ ਤਾਪਮਾਨ ਨਾਰਨੌਲ ਵਿਖੇ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 3 ਡਿਗਰੀ ਘੱਟ ਹੈ। ਫਰੀਦਕੋਟ ਵਿਖੇ 2, ਪਠਾਨਕੋਟ ਵਿਖੇ 5.5, ਜਲੰਧਰ ਨੇੜੇ ਆਦਮਪੁਰ ਵਿਚ 3.2, ਹਲਵਾਰਾ ਵਿਖੇ 3.8, ਬਠਿੰਡਾ ਵਿਖੇ 3.1 ਅਤੇ ਗੁਰਦਾਸਪੁਰ ਵਿਖੇ 6.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਦੋਵਾਂ ਸੂਬਿਆਂ ਦੇ ਕਈ ਥਾਵਾਂ 'ਤੇ ਧੁੰਦ ਵੀ ਪਈ।

ਓਧਰ ਕਸ਼ਮੀਰ ਵਾਦੀ ਵਿਚ ਘੱਟੋ-ਘੱਟ ਤਾਪਮਾਨ ਵਿਚ ਕੁਝ ਸੁਧਾਰ ਹੋਣ ਨਾਲ ਸੀਤ ਲਹਿਰ ਵਿਚ ਮਾਮੂਲੀ ਸੁਧਾਰ ਹੋਇਆ ਹੈ। ਗੁਲਮਰਗ ਵਿਖੇ ਘੱਟੋ-ਘੱਟ ਤਾਪਮਾਨ ਜੋ ਮੰਗਲਵਾਰ ਮਨਫੀ 11 ਡਿਗਰੀ ਸੀ, ਬੁੱਧਵਾਰ ਰਾਤ ਮਨਫੀ 8.6 ਰਹਿ ਗਿਆ। ਮੌਸਮ ਵਿਭਾਗ ਨੇ ਸ਼ੁੱਕਰਵਾਰ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ।


Related News