ਸਾਵਧਾਨ: ਪੰਜਾਬ 'ਚ ਹੁਣ ਹੋਰ ਕਾਂਬਾ ਛੇੜੇਗੀ ਠੰਡ, ਸੰਘਣੀ ਧੁੰਦ ਤੇ ਮੀਂਹ ਦਾ ਅਲਰਟ ਜਾਰੀ

Monday, Dec 09, 2024 - 01:54 PM (IST)

ਸਾਵਧਾਨ: ਪੰਜਾਬ 'ਚ ਹੁਣ ਹੋਰ ਕਾਂਬਾ ਛੇੜੇਗੀ ਠੰਡ, ਸੰਘਣੀ ਧੁੰਦ ਤੇ ਮੀਂਹ ਦਾ ਅਲਰਟ ਜਾਰੀ

ਜਲੰਧਰ : ਵੇਰੇ ਠੰਡੀ ਹਵਾ ਚੱਲਣ ਨਾਲ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ 2  ਡਿਗਰੀ ਦੀ ਗਿਰਾਵਟ ਆਵੇਗੀ। ਸੋਮਵਾਰ ਨੂੰ ਜਲੰਧਰ ਵਿੱਚ ਘੱਟੋ-ਘੱਟ ਤਾਪਮਾਨ 7 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਰਹਿਣ ਦਾ ਅੰਦਾਜਾ ਹੈ। ਆਉਣ ਵਾਲੇ ਦਿਨਾਂ ਵਿੱਚ ਹਾਲੇ ਪਾਰਾ ਹੋਰ ਡਿੱਗਣ ਨਾਲ ਠੰਢ ਵਧੇਗੀ। ਜਲੰਧਰ ਜ਼ਿਲੇ 'ਚ ਐਤਵਾਰ ਸ਼ਾਮ ਨੂੰ ਕੁਝ ਇਲਾਕਿਆਂ ਅੰਦਰ ਹਲਕੀ ਬੂੰਦਾ-ਬਾਂਦੀ ਹੋਈ। ਜਿਸ ਕਾਰਨ ਠੰਡ ਵੱਧ ਗਈ। ਅੱਜ ਸੂਰਜ ਦੀ ਤਪਸ਼ ਵੀ ਘੱਟ ਦਿਖਾਈ ਦੇ ਰਹੀ ਸੀ। ਮੌਸਮ ਵਿਭਾਗ ਅਨੁਸਾਰ ਅਗਲੇ ਦੋ-ਤਿੰਨ ਦਿਨਾਂ ਵਿੱਚ ਰਾਤ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਦਰਜ਼ ਕੀਤੀ ਜਾਵੇਗੀ। ਜਿਸ ਕਾਰਨ ਮੰਗਲਵਾਰ ਤੇ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ 4 ਡਿਗਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਦੇਖੀ ਜਾ ਸਕਦੀ ਹੈ।

ਬਿਮਾਰੀਆਂ ਤੋਂ ਬਚਾਵੇਗਾ ਮੀਂਹ

ਮੌਸਮ ਵਿਭਾਗ ਦੇ ਮੁਤਾਬਕ ਕੱਲ ਕੁਝ ਇਲਾਕਿਆਂ ਵਿੱਚ ਹਲਕੇ ਮੀਂਹ ਪਿੱਛੋਂ ਹਾਲੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਪੰਜਾਬ ਵਿੱਚ ਮੀਂਹ ਪੈਂਦਾ ਹੈ ਤਾਂ ਉਨ੍ਹਾਂ ਲੋਕਾਂ ਨੂੰ ਬਿਮਾਰੀਆਂ ਤੋਂ ਵੱਡੀ ਰਾਹਤ ਮਿਲ ਸਕਦੀ ਹੈ, ਜੋ ਖਾਂਸੀ, ਸਾਹ ਲੈਣ ਨਾਲ ਸੰਬੰਧਤ ਬਿਮਾਰੀਆਂ ਤੋਂ ਪੀੜਤ ਹਨ। ਮੀਂਹ ਪੈਣ ਨਾਲ ਸਿੱਧੇ ਤੌਰ 'ਤੇ ਹਵਾ ਪ੍ਰਦੂਸ਼ਣ ਤੋਂ ਮੁਕਤੀ ਮਿਲੇਗੀ।

ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਨਾ ਸਿਰਫ ਮੀਂਹ ਪੈ ਸਕਦਾ ਹੈ ਸਗੋਂ ਕੁਝ ਇਲਾਕਿਆਂ ਵਿੱਚ ਤੇਜ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਹਵਾ ਦੀ ਰਫਤਾਰ 15 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ। ਉਥੇ ਹੀ ਮੰਗਲਵਾਰ ਨੂੰ ਮੌਸਮ ਸਾਫ ਰਹੇਗਾ। ਜਦਕਿ 11 ਦਸੰਬਰ ਤੋਂ 2 ਪੰਜਾਬ ਵਿੱਚ ਸ਼ੀਤ ਲਹਿਰ ਚੱਲੇਗੀ। ਜਿਸ ਨਾਲ ਠੰਡ ਕੰਬਾਂ ਛੇੜੇਗੀ।

ਆਉਣ ਵਾਲੇ ਦਿਨਾਂ ਵਿੱਚ ਅਜਿਹਾ ਰਹੇਗਾ ਤਾਪਮਾਨ

ਦਿਨ ਘੱਟੋ-ਘੱਟ ਤਾਪਮਾਨ ਵੱਧ ਤੋਂ ਵੱਧ ਤਾਪਮਾਨ
09 ਦਸੰਬਰ 7 20
10 ਦਸੰਬਰ   4 22
11 ਦਸੰਬਰ   4 22
12 ਦਸੰਬਰ   6 20
13 ਦਸੰਬਰ 5 21
14 ਦਸੰਬਰ 5 20
15 ਦਸੰਬਰ   5 21
16 ਦਸੰਬਰ 4 19
17 ਦਸੰਬਰ

3

18

 

 

 

 

 

 

 

 

 

 


author

DILSHER

Content Editor

Related News