ਲੋਕਾਂ ਦਾ ਰੁਖ ਫਰਿੱਜਾਂ ਤੋਂ ਹਟ ਕੇ ਮੁੜ ਮਿੱਟੀ ਦੇ ਘੜਿਆਂ ਵੱਲ ਵਧਣ ਲੱਗਾ
Friday, Jun 26, 2020 - 09:08 AM (IST)
ਬਨੂੜ (ਗੁਰਪਾਲ) : ਇਸ ਸਮੇਂ ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਦਾ ਜਿਓੂਣਾ ਦੁੱਭਰ ਕੀਤਾ ਹੋਇਆ ਹੈ, ਜਿਸ ਨੂੰ ਲੈ ਕੇ ਲੋਕਾਂ ਨੂੰ ਠੰਡਾ ਪਾਣੀ ਪੀਣ ਲਈ ਮਿੱਟੀ ਦੇ ਘੜਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਆਧੁਨਿਕ ਯੁੱਗ 'ਚ ਲੋਕਾਂ ਦਾ ਵਧੇਰੇ ਰੁੱਖ ਫਰਿੱਜਾਂ ਵੱਲ ਵੱਧ ਗਿਆ ਹੈ ਪਰ ਪੁਰਾਣੇ ਸਮੇਂ 'ਚ ਵੱਧ ਅਤੇ ਅਜੋਕੇ ਸਮੇਂ 'ਚ ਘੱਟ ਵਰਤੇ ਜਾਂਦੇ ਘੜਿਆਂ ਦਾ ਆਪਣਾ ਨਿਵੇਕਲਾ ਸਥਾਨ ਰਿਹਾ ਹੈ।
ਇਹ ਵੀ ਪੜ੍ਹੋ : DGP ਦਿਨਕਰ ਗੁਪਤਾ ਦੀ ਨਿਯੁਕਤੀ ਮਾਮਲੇ 'ਚ ਮੁਸਤਫਾ ਫਿਰ ਪੁੱਜੇ ਹਾਈਕੋਰਟ
ਘੜਿਆਂ ਦਾ ਪਾਣੀ ਜਿੱਥੇ ਕੁਦਰਤੀ ਤੌਰ 'ਤੇ ਠੰਢਾ ਹੁੰਦਾ ਹੈ, ਉੱਥੇ ਹੀ ਇਹ ਪਾਣੀ ਜਿੱਥੇ ਪੀਣ ਲਈ ਸਵਾਦੀ ਹੁੰਦਾ ਹੈ, ਉੱਥੇ ਹੀ ਲੋਕਾਂ ਨੂੰ ਨਿਰੋਗ ਰੱਖਣ 'ਚ ਵੀ ਸਹਾਈ ਹੁੰਦਾ ਹੈ। ਉਨ੍ਹਾਂ ਦੇ ਸਰੀਰ ਅੱਜ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਮੁਕਤ ਹਨ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਜਦੋਂ ਤੋਂ ਲੋਕਾਂ ਨੇ ਮਿੱਟੀ ਦੇ ਭਾਂਡਿਆਂ ਤੋਂ ਮੂੰਹ ਮੋੜਿਆ ਹੈ, ਉਸ ਸਮੇਂ ਤੋਂ ਹੀ ਲੋਕ ਕੈਂਸਰ, ਸ਼ੂਗਰ, ਸਾਹ, ਬਲੱਡ ਪ੍ਰੈਸ਼ਰ ਅਤੇ ਹੋਰ ਅਨੇਕਾਂ ਹੀ ਬਿਮਾਰੀਆਂ ਦੀ ਜਕੜ 'ਚ ਆ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸੁਖਬੀਰ ਨੇ ਵਧਾਈ ਕਾਂਗਰਸ ਦੀ ਮੁਸ਼ਕਲ, ਜਾਣੋ ਕੀ ਹੈ ਪੂਰਾ ਮਾਮਲਾ
ਇਹ ਵੀ ਪੜ੍ਹੋ : ਸਰਬ ਪਾਰਟੀ ਮੀਟਿੰਗ ’ਤੇ ਸੁਖਬੀਰ ਬਾਦਲ ਦੇ ਵੱਡੇ ਖੁਲਾਸੇ
ਇਲਾਕੇ 'ਚ ਕਈ ਬਜ਼ੁਰਗ ਜੋੜੇ ਅੱਜ ਵੀ ਜੋ ਮਿੱਟੀ ਦੇ ਘੜੇ ਦਾ ਪਾਣੀ ਪੀਣ ਨੂੰ ਹੀ ਤਰਜ਼ੀਹ ਦਿੰਦੇ ਹਨ, ਉੱਥੇ ਹੀ ਇਹ ਵੀ ਹਕੀਕਤ ਹੈ ਕਿ ਘੜਿਆਂ ਦੇ ਪਾਣੀ ਦਾ ਸੇਵਨ ਕਰਨ ਵਾਲਿਆਂ ਦੀ ਉਮਰ ਜ਼ਿਆਦਾ ਹੋ ਨਿੱਬੜਦੀ ਹੈ ਅਤੇ ਸਰੀਰ ਵੀ ਨਿਰੋਗੀ ਰਹਿੰਦਾ ਹੈ।