ਠੰਡ ਨੂੰ ਲੈ ਕੇ ਤਾਜ਼ਾ ਅਪਡੇਟ, 12 ਸੂਬਿਆਂ ''ਚ ਹਨ੍ਹੇਰੀ ਨਾਲ ਮੀਂਹ ਦੀ ਚਿਤਾਵਨੀ ਜਾਰੀ
Wednesday, Oct 29, 2025 - 11:09 AM (IST)
ਨੈਸ਼ਨਲ ਡੈਸਕ- ਦੇਸ਼ ਭਰ 'ਚ ਮੌਸਮ ਦਾ ਰੁਖ ਬਦਲ ਰਿਹਾ ਹੈ। ਦੱਖਣੀ ਭਾਰਤ ਦੇ ਕਈ ਸੂਬਿਆਂ 'ਚ ਜਿੱਥੇ ਲਗਾਤਾਰ ਭਾਰੀ ਮੀਂਹ ਦੀ ਗਤੀਵਿਧੀ ਜਾਰੀ ਹੈ, ਉੱਥੇ ਉੱਤਰੀ ਭਾਰਤ 'ਚ ਠੰਡ ਹੌਲੀ-ਹੌਲੀ ਵਧਣ ਲੱਗੀ ਹੈ। ਦਿੱਲੀ-ਐੱਨਸੀਆਰ ਸਮੇਤ ਕਈ ਉੱਤਰੀ ਸੂਬਿਆਂ 'ਚ ਆਸਮਾਨ ‘ਤੇ ਬੱਦਲ ਛਾਏ ਹੋਏ ਹਨ ਅਤੇ ਹਲਕੀ ਹਵਾਵਾਂ ਨਾਲ ਤਾਪਮਾਨ 'ਚ ਗਿਰਾਵਟ ਆ ਰਹੀ ਹੈ, ਜਿਸ ਨਾਲ ਸਵੇਰ-ਸ਼ਾਮ ਠੰਡ ਦਾ ਅਹਿਸਾਸ ਵਧ ਗਿਆ ਹੈ।
ਦੱਖਣੀ ਭਾਰਤ ‘ਚ ਭਾਰੀ ਮੀਂਹ ਦੀ ਚਿਤਾਵਨੀ
ਮੌਸਮ ਵਿਭਾਗ (IMD) ਨੇ ਅਗਲੇ ਪੰਜ ਦਿਨਾਂ ਲਈ ਕੇਰਲ, ਕਰਨਾਟਕ ਅਤੇ ਤਮਿਲਨਾਡੂ ਦੇ ਕਈ ਹਿੱਸਿਆਂ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਬੰਗਾਲ ਦੀ ਖਾੜੀ ਅਤੇ ਅਰਬ ਸਾਗਰ 'ਚ ਦੋ ਨਵੇਂ ਮੌਸਮੀ ਤੰਤਰ (Weather Systems) ਬਣ ਰਹੇ ਹਨ, ਜਿਸ ਕਾਰਨ ਦੱਖਣ ਤੇ ਪੂਰਬੀ ਭਾਰਤ 'ਚ ਬਾਰਿਸ਼ ਦਾ ਦੌਰ ਤੇਜ਼ ਹੋ ਸਕਦਾ ਹੈ।
ਝਾਰਖੰਡ 'ਚ ਹਨ੍ਹੇਰੀ ਅਤੇ ਬਿਜਲੀ ਨਾਲ ਮੀਂਹ ਦਾ ਅਲਰਟ
ਰਾਂਚੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ 29 ਤੋਂ 31 ਅਕਤੂਬਰ ਤੱਕ ਝਾਰਖੰਡ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ। ਕੁਝ ਇਲਾਕਿਆਂ 'ਚ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।
ਬਿਹਾਰ ਵਿੱਚ ਵੀ ਭਾਰੀ ਮੀਂਹ ਦੀ ਚੇਤਾਵਨੀ
ਪਟਨਾ ਮੌਸਮ ਵਿਭਾਗ ਨੇ 28 ਅਕਤੂਬਰ ਤੋਂ ਬਿਹਾਰ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਬੰਗਾਲ ਦੀ ਖਾੜੀ ਵਿੱਚ ਬਣਿਆ ਕਮ ਦਬਾਅ ਵਾਲਾ ਖੇਤਰ (Low Pressure Area) ਹੁਣ ਚਕਰਵਾਤੀ ਤੂਫ਼ਾਨ 'ਚ ਤਬਦੀਲ ਹੋ ਸਕਦਾ ਹੈ। 29 ਤੋਂ 31 ਅਕਤੂਬਰ ਤੱਕ ਕਈ ਜ਼ਿਲ੍ਹਿਆਂ 'ਚ ਮਜ਼ਬੂਤ ਹਵਾਵਾਂ ਤੇ ਤੇਜ਼ ਬਾਰਿਸ਼ ਦੇ ਅਸਾਰ ਹਨ।
ਉੱਤਰੀ ਭਾਰਤ 'ਚ ਠੰਡ ਨੇ ਦਿੱਤੀ ਦਸਤਕ
ਬਿਹਾਰ, ਉੱਤਰ ਪ੍ਰਦੇਸ਼, ਦਿੱਲੀ ਤੇ ਰਾਜਸਥਾਨ 'ਚ ਮੌਸਮ ਠੰਡਾ ਹੋ ਰਿਹਾ ਹੈ। ਦਿੱਲੀ-ਐੱਨਸੀਆਰ 'ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਠੰਡ ਹੋਰ ਵੱਧਣ ਦੀ ਸੰਭਾਵਨਾ ਹੈ। ਹਰਿਆਣਾ ਤੇ ਪੰਜਾਬ 'ਚ ਵੀ ਤਾਪਮਾਨ ਹੌਲੀ-ਹੌਲੀ ਘੱਟ ਰਿਹਾ ਹੈ ਅਤੇ ਸਵੇਰ-ਸ਼ਾਮ ਦੀ ਠੰਡ ਲੋਕਾਂ ਨੂੰ ਕੰਬਣ ‘ਤੇ ਮਜ਼ਬੂਰ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
