ਅਹਿਮ ਖ਼ਬਰ : ਪੰਜਾਬ ਸਣੇ ਹਰਿਆਣਾ ਤੇ ਦਿੱਲੀ 'ਚ 'ਕੋਲਡ ਅਟੈਕ', ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ

Thursday, Nov 24, 2022 - 09:56 AM (IST)

ਅਹਿਮ ਖ਼ਬਰ : ਪੰਜਾਬ ਸਣੇ ਹਰਿਆਣਾ ਤੇ ਦਿੱਲੀ 'ਚ 'ਕੋਲਡ ਅਟੈਕ', ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ

ਨਵੀਂ ਦਿੱਲੀ/ਚੰਡੀਗੜ੍ਹ (ਇੰਟ.) : ਹਿਮਾਚਲ ਦੇ ਪਹਾੜਾਂ ’ਤੇ ਲੰਘੇ ਹਫ਼ਤੇ ਦੀ ਬਰਫਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ’ਤੇ ਦਿਸਣ ਲੱਗਾ ਹੈ। ਗੁਆਂਢੀ ਸੂਬੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਜ਼ਿਆਦਾਤਰ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਹੇਠਾਂ ਆ ਗਿਆ ਹੈ। ਉੱਧਰ ਹਿਮਾਚਲ ਦੇ ਪਹਾੜਾਂ ਨਾਲੋਂ ਵੱਧ ਸਰਦੀ ਮੈਦਾਨੀ ਇਲਾਕਿਆਂ ’ਚ ਪੈ ਰਹੀ ਹੈ। ਜ਼ਿਆਦਾਤਰ ਮੈਦਾਨੀ ਇਲਾਕਿਆਂ ’ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 1 ਤੋਂ 4 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ। ਇਸ ਨਾਲ ਸਵੇਰ ਤੇ ਸ਼ਾਮ ਦੇ ਸਮੇਂ ਊਨਾ, ਹਮੀਰਪੁਰ, ਕਾਂਗੜਾ ਵਰਗੇ ਗਰਮ ਸ਼ਹਿਰਾਂ ’ਚ ਸ਼ਿਮਲਾ, ਕੁੱਲੂ ਅਤੇ ਕਿੰਨੌਰ ਨਾਲੋਂ ਜ਼ਿਆਦਾ ਠੰਡ ਪੈ ਰਹੀ ਹੈ। ਸੂਬੇ ਦੇ ਗੁਆਂਢੀ ਸੂਬੇ ਪੰਜਾਬ ਦੇ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 8.1 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਭੁੰਤਰ ਦਾ ਘੱਟੋ-ਘੱਟ ਤਾਪਮਾਨ 3.8 ਡਿਗਰੀ, ਸੁੰਦਰਨਗਰ ਦਾ 3.5 ਡਿਗਰੀ, ਸੋਲਨ ਦਾ 5.6 ਡਿਗਰੀ, ਮਨਾਲੀ ਦਾ 3.4 ਡਿਗਰੀ, ਮੰਡੀ ਦਾ 5.6 ਡਿਗਰੀ, ਬਿਲਾਸਪੁਰ ਦਾ 9 ਡਿਗਰੀ ਤੇ ਚੰਬਾ ਦਾ ਤਾਪਮਾਨ 6.2 ਡਿਗਰੀ ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਨਾਬਾਲਗ ਧੀ ਨੂੰ ਗਰਭਵਤੀ ਕਰਨ ਵਾਲੇ ਕਲਯੁਗੀ ਪਿਓ ਨੂੰ ਮਿਲੀ ਸਜ਼ਾ, ਆਖ਼ਰੀ ਸਾਹਾਂ ਤੱਕ ਰਹੇਗਾ ਜੇਲ੍ਹ 'ਚ
ਸ਼੍ਰੀਨਗਰ ’ਚ ਮੌਸਮ ਦੀ ਸਭ ਤੋਂ ਠੰਡੀ ਰਾਤ
ਸ਼੍ਰੀਨਗਰ-ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ ਮੌਸਮ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ ਗਈ, ਜਿਸ ’ਚ ਤਾਪਮਾਨ ਡਿਗ ਕੇ ਸਿਫ਼ਰ ਨਾਲੋਂ 0.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਕਸ਼ਮੀਰ ਵਾਦੀ ’ਚ ਸੈਲਾਨੀਆਂ ਦੇ ਪ੍ਰਮੁੱਖ ਸਥਾਨ ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ 4.8 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਅਗਲੇ 24 ਘੰਟਿਆਂ ’ਚ ਖੁਸ਼ਕ ਮੌਸਮ ਰਹਿਣ ਦਾ ਅਨੁਮਾਨ ਹੈ। ਕਸ਼ਮੀਰ ਦੇ ਮੌਸਮ ’ਤੇ ਇਕ ਨਿੱਜੀ ਆਬਜ਼ਰਵਰ ਨੇ ਦੱਸਿਆ ਕਿ ਆਉਣ ਵਾਲੇ 10 ਦਿਨਾਂ ’ਚ ਮੌਸਮ ਖੁਸ਼ਕ ਤੇ ਸੁਹਾਵਨਾ ਰਹੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਟੂਰ 'ਤੇ ਲਿਜਾਣ ਸਬੰਧੀ ਜਾਰੀ ਹੋਏ ਨਵੇਂ ਹੁਕਮ
ਕੁਕੁਮਸੈਰੀ ਦਾ ਤਾਪਮਾਨ ਮਾਈਨਸ 4.2 ਡਿਗਰੀ
ਪਾਲਮਪੁਰ ਦੇ ਘੱਟੋ-ਘੱਟ ਤਾਪਮਾਨ ’ਚ ਆਮ ਦੇ ਮੁਕਾਬਲੇ ਸਭ ਤੋਂ ਵੱਧ 3.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਉਲਟ ਸਭ ਤੋਂ ਠੰਡੇ ਇਲਾਕਿਆਂ ’ਚ ਗਿਣੇ ਜਾਣ ਵਾਲੇ ਕੁਫਰੀ ਦਾ ਘੱਟੋ-ਘੱਟ ਤਾਪਮਾਨ ਅਜੇ 7.7 ਡਿਗਰੀ, ਸ਼ਿਮਲਾ ਦਾ 7.8 ਡਿਗਰੀ, ਮਨਾਲੀ ਦਾ 3.4 ਡਿਗਰੀ, ਕੁਕੁਮਸੈਰੀ ਦਾ ਮਾਈਨਸ 4.2 ਡਿਗਰੀ, ਨਾਰਕੰਡਾ ਦਾ 5.5 ਡਿਗਰੀ ਚੱਲ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News