Reverse Migration 'ਤੇ CM ਮਾਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ, ਜਾਣੋ ਕੀ ਬੋਲੇ (ਵੀਡੀਓ)

Friday, Jan 19, 2024 - 10:37 AM (IST)

Reverse Migration 'ਤੇ CM ਮਾਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ, ਜਾਣੋ ਕੀ ਬੋਲੇ (ਵੀਡੀਓ)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਪੰਜਾਬ 'ਚ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਹੈ ਅਤੇ ਲੋਕ ਵਿਦੇਸ਼ਾਂ ਤੋਂ ਪੰਜਾਬ ਨੂੰ ਆਉਣਾ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਮੈਂ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਲੋਕ ਵਾਪਸ ਪੰਜਾਬ ਨੂੰ ਮੁੜਨਗੇ ਤਾਂ ਵਿਰੋਧੀ ਮਜ਼ਾਕ ਕਰਦੇ ਹੁੰਦੇ ਸੀ ਪਰ ਹੁਣ ਜਦੋਂ ਲੋਕ ਵਾਪਸ ਆਉਣ ਲੱਗੇ ਹਨ ਤਾਂ ਕਹਿੰਦੇ ਹਨ ਕਿ ਲੋਕ ਉੱਥੇ ਤੰਗ ਹੋ ਗਏ ਹੋਣਗੇ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਜ਼ਮਾਨਤ ਰੱਦ ਕਰਨ ਤੋਂ ਕੀਤਾ ਇਨਕਾਰ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਵਿਰੋਧੀ ਧਿਰ ਵਾਲੇ ਕਦੇ ਤਾਰੀਫ਼ ਨਹੀਂ ਕਰਦੇ, ਸਗੋਂ ਦੂਜੇ ਮੁਲਕਾਂ ਨੂੰ ਭੰਡਣ ਲੱਗ ਪਏ ਕਿ ਲੋਕ ਉੱਥੇ ਤੰਗ ਹੋ ਗਏ ਹੋਣਗੇ ਤਾਂ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਦੇ ਵੀ ਆਪਣੇ ਘਰ ਦਾ ਕੁੰਡਾ ਲਾ ਕੇ ਨਹੀਂ ਬੈਠ ਸਕਦਾ।

ਇਹ ਵੀ ਪੜ੍ਹੋ : ਹੁਣ 6 ਫਰਵਰੀ ਨੂੰ ਹੋਵੇਗੀ ਚੰਡੀਗੜ੍ਹ 'ਚ ਮੇਅਰ ਦੀ ਚੋਣ, AAP ਦੀ ਪਟੀਸ਼ਨ ’ਤੇ ਸੁਣਵਾਈ 23 ਤਾਰੀਖ਼ ਨੂੰ

ਜੇਕਰ ਸਾਢੇ 3 ਕਰੋੜ ਲੋਕਾਂ ਨੇ ਯਕੀਨ ਕੀਤਾ ਹੈ ਤਾਂ ਉਨ੍ਹਾਂ ਉਮੀਦਾਂ 'ਤੇ ਪੂਰਾ ਉਤਰਨ ਦੀ ਹੋਰ ਜ਼ਿਆਦਾ ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਜੋ ਵੀ ਨੀਤੀਆਂ ਬਣਨਗੀਆਂ, ਉਹ ਪੰਜਾਬੀਆਂ ਦੇ ਹੱਕ 'ਚ ਬਣਨਗੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Babita

Content Editor

Related News