ਮੁੱਖ ਮੰਤਰੀ ਭਗਵੰਤ ਮਾਨ ਨੇ 443 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਦਿੱਤੀ ਵਧਾਈ

Tuesday, Aug 06, 2024 - 06:18 PM (IST)

ਫਿਲੌਰ- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੀ. ਪੀ. ਏ. ਫ਼ਿਲੌਰ ਵਿਖੇ ਪੁਲਸ ਵਿਭਾਗ 'ਚ ਵੱਖ-ਵੱਖ ਅਹੁਦਿਆਂ ਦੇ 443 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ । ਇਸ ਦੌਰਾਨ ਉਨ੍ਹਾਂ ਨੇ 443 ਨੌਜਵਾਨ ਮੁੰਡੇ-ਕੁੜੀਆਂ ਨੂੰ ਵਧਾਈ ਵੀ ਦਿੱਤੀ।  ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਦੋਂ ਲੋਕਾਂ ਨੂੰ ਯਕੀਨ ਹੋ ਜਾਵੇ ਕਿ ਸਰਕਾਰ ਉਨ੍ਹਾਂ ਦਾ ਪੈਸਾ ਕਿਸੇ ਨਾ ਕਿਸੇ ਰੂਪ 'ਚ ਲੋਕਾਂ 'ਤੇ ਹੀ ਲਗਾਵੇਗੀ ਤਾਂ ਉੱਥੇ ਟੈਕਸ ਦੀ ਕੁਲੈਕਸ਼ਨ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਦਾ ਸਰਕਾਰ 'ਤੇ ਯਕੀਨ ਬਣ ਗਿਆ ਹੈ ਅਤੇ ਸਾਡੀ ਟੈਕਸ ਅਤੇ ਜੀ. ਐੱਸ. ਟੀ ਕੁਲੈਕਸ਼ਨ ਵਧੀ ਹੈ।

ਇਹ ਵੀ ਪੜ੍ਹੋ- ਚੋਰਾਂ ਦੇ ਹੌਂਸਲੇ ਬੁਲੰਦ, ਥਾਣੇ ਅੰਦਰ ਦਾਖ਼ਲ ਹੋ ਕੇ ਕਰ ਗਏ ਵੱਡਾ ਕਾਂਡ

ਮੁੱਖ ਮੰਤਰੀ ਮਾਨ ਕਿਹਾ ਕਿ ਸਕੂਲ ਅਤੇ ਕਲੀਨਿਕ ਬਣਾ ਕੇ ਲੋਕਾਂ ਦੇ ਖਰਚਿਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸੇ  ਦਰਮਿਆਨ  ਉਨ੍ਹਾਂ ਕਿਹਾ ਕਿ ਬੀਤੇ ਦਿਨ ਮਲੇਰਕੋਟਲਾ ਅਤੇ ਨਾਭਾ ਵਿਚਾਲੇ ਦੋ ਟੋਲ ਪਲਾਜ਼ੇ ਬੰਦ ਕੀਤੇ ਗਏ ਹਨ ਹੁਣ ਤੱਕ ਕੁੱਲ ਮਿਲਾ ਕੇ 19 ਟੋਲ ਬੰਦ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀਆਂ ਦਾ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਇਕ ਦਿਨ ਦਾ 63 ਲੱਖ ਰੁਪਏ ਬਚਣੇ ਸ਼ੁਰੂ ਹੋ ਗਏ ਹਨ।

ਭਗਵੰਤ ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ 'ਚ ਜਿੰਨੀ ਵਾਰ ਐੱਮ. ਪੀ. ਬਣਨਦੇ ਸੀ ਓਨੀ ਵਾਰ ਪੈਨਸ਼ਨ ਮਿਲਦੀ ਸੀ। ਜੇਕਰ ਕੋਈ 10 ਦਿਨ ਵੀ ਵਿਧਾਇਕ ਰਹਿੰਦਾ ਸੀ ਤਾਂ ਇਕ ਮਹੀਨੇ ਦੀ 60 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਸੀ ਜੋ ਪੂਰੀ ਜ਼ਿੰਦਗੀ ਲਈ ਹੁੰਦੀ ਸੀ। ਜਿਸ ਕਰਕੇ ਬਿੱਲ ਪਾਸ ਕੀਤਾ ਸੀ ਕਿ ਇਕ ਪੈਨਸ਼ਨ ਮਿਲੇਗੀ।  ਉਨ੍ਹਾਂ ਕਿਹਾ ਇਹ ਜੋ ਇੱਥੇ ਅਫਸਰ ਬੈਠੇ ਹਨ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਨਾਲ ਨੌਕਰੀਆਂ ਮਿਲੀਆਂ ਹਨ। ਇਨ੍ਹਾਂ ਨੇ ਦਿਨ ਰਾਤ ਪੜ੍ਹ-ਪੜ੍ਹ ਕੇ ਨੌਕਰੀ ਹਾਸਲ ਕੀਤੀ ਹੈ।   ਸਰਕਾਰਾਂ ਦਾ ਕੰਮ ਹੁੰਦਾ ਕਿ ਉਹ ਸਭ ਨੂੰ ਇਕ ਸਮਾਨ ਦੇਖੇ ਅਤੇ ਹਰ ਇਕ ਨੂੰ ਤਰੱਕੀ ਦਾ ਮੌਕਾ ਮਿਲੇ।

ਇਹ ਵੀ ਪੜ੍ਹੋ- SGPC ਦਫ਼ਤਰ 'ਚ ਹੋਏ ਕਤਲ ਦੇ ਮਾਮਲੇ 'ਚ ਪੁਲਸ ਨੇ ਲਿਆ ਵੱਡਾ ਐਕਸ਼ਨ

ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੜ੍ਹ ਕੇ ਟੈਸਟ ਪਾਸ ਕਰੋ ਨੌਕਰੀਆਂ ਤੁਹਾਨੂੰ ਹੀ ਮਿਲਣਗੀਆਂ। ਉਨ੍ਹਾਂ ਕਿਹਾ ਅੱਜ ਕੁੱਲ ਮਿਲਾ ਕੇ  43250 ਨੌਕਰੀਆਂ ਮਿਲ ਚੁੱਕੀਆਂ ਹਨ ਜਿਸ ਕਾਰਨ ਲੋਕਾਂ ਨੂੰ ਯਕੀਨ ਅਤੇ ਪਿਆਰ ਹੈ ਅਤੇ ਇਸ ਦੀ ਕੋਈ ਕੀਮਤ ਨਹੀਂ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਜਿਵੇਂ ਤੁਹਾਨੂੰ ਬਿਨਾਂ ਪੈਸੇ ਅਤੇ ਰਿਸ਼ਵਤ ਤੋਂ ਕੁਰਸੀ ਤੱਕ ਭੇਜਿਆ ਹੈ ਅੱਗਿਓਂ ਤੁਸੀਂ ਵੀ ਇਸ ਤਰ੍ਹਾਂ ਹੀ ਕਰਨਾ ਹੈ। ਕੁਰਸੀ ਨੂੰ ਅੰਨਦਾਤਾ ਮਨ ਕੇ ਚਲਿਓ ਅਤੇ ਈਮਾਨਦਾਰੀ ਨਾਲ ਕੰਮ ਕਰਿਓ। ਉਨ੍ਹਾਂ ਕਿਹਾ ਲੋਕਾਂ ਦਾ ਕੰਮ ਕਰ ਕੇ ਦੇਖੋ ਵੱਖ ਹੀ ਨਜ਼ਾਰਾ ਆਉਂਦਾ ਹੈ ਜੇਕਰ ਕਿਸੇ ਦੇ ਕੰਮ ਆਵੋਗੇ ਲੋਕ ਤੁਹਾਨੂੰ ਅਸੀਸਾਂ ਹੀ ਦੇਣਗੇ। ਉਨ੍ਹਾਂ ਕਿਹਾ ਉਮੀਦ ਕਰਦਾ ਹਾਂ ਤੁਸੀਂ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੋਗੇ ਅਤੇ ਤੁਹਾਨੂੰ ਤਨਖਾਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਜੋ ਪੁਲਸ ਨੂੰ ਮਾਨ ਸਨਮਾਨ ਮਿਲਣਾ ਚਾਹੀਦਾ ਹੈ ਉਹ ਤੁਹਾਨੂੰ ਜ਼ਰੂਰ ਮਿਲੇਗਾ, ਬਸ ਈਮਾਨਦਾਰੀ ਨਾਲ ਕੰਮ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News