ਡੀਜ਼ਲ ’ਤੇ ਵੈਟ ਘਟਾਉਣ ਤੋਂ ਨਾਂਹ ਕਰਕੇ ਸੂਬੇ ਦੇ ਮੁੱਖ ਸੈਕਟਰਾਂ ਨੂੰ ਸਜ਼ਾ ਨਾ ਦੇਣ CM ਚੰਨੀ: ਸੁਖਬੀਰ ਬਾਦਲ

Sunday, Nov 07, 2021 - 09:19 PM (IST)

ਡੀਜ਼ਲ ’ਤੇ ਵੈਟ ਘਟਾਉਣ ਤੋਂ ਨਾਂਹ ਕਰਕੇ ਸੂਬੇ ਦੇ ਮੁੱਖ ਸੈਕਟਰਾਂ ਨੂੰ ਸਜ਼ਾ ਨਾ ਦੇਣ CM ਚੰਨੀ: ਸੁਖਬੀਰ ਬਾਦਲ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਪੈਟਰੋਲ ’ਤੇ ਕੀਤੀ 10 ਰੁਪਏ ਦੀ ਕਟੋਤੀ ਵਾਂਗ ਡੀਜ਼ਲ ’ਤੇ ਸੂਬੇ ਦਾ ਵੈਟ ਘਟਾਉਣ ਤੋਂ ਇਨਕਾਰ ਕਰਕੇ ਕਿਸਾਨਾਂ, ਉਦਯੋਗ ਅਤੇ ਟਰਾਂਸਪੋਰਟ ਸੈਕਟਰ ਨੂੰ ਸ਼ਜਾ ਕਿਉਂ ਦੇ ਰਹੇ ਹਨ। ਇਥੇ ਜਾਰੀ ਕੀਤੇ ਇੱਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾ ਦੇ ਨਾਲ ਨਾਲ ਉਦਯੋਗਿਕ ਅਤੇ ਟਰਾਂਸਪੋਰਟ ਸੈਕਟਰ ਨੂੰ ਵੀ ਰਾਹਤ ਦੀ ਜ਼ਰੂਰਤ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਪੈਟਰੋਲੀਅਮ ਪਦਾਰਥਾਂ ’ਤੇ ਵੈਟ ਵਿਚ ਕਟੌਤੀ ਦਾ ਫੈਸਲਾ ਲੈਣ ਸਮੇਂ ਉਨ੍ਹਾਂ ਦੀਆਂ ਚਿੰਤਾਵਾਂ ਦਾ ਖਿਆਲ ਨਹੀਂ ਕੀਤਾ।

ਇਹ ਵੀ ਪੜ੍ਹੋ- ਲੋਕ ਮੁੱਦਿਆਂ ਤੋਂ ਭੱਜ ਰਹੀ ਚੰਨੀ ਸਰਕਾਰ ਨੂੰ ਸਦਨ 'ਚ ਦੇਣਾ ਪਵੇਗਾ ਜਵਾਬ : ਹਰਪਾਲ ਚੀਮਾ
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਡੀਜ਼ਲ ’ਤੇ ਸੂਬੇ ਦੇ ਵੈਟ ਵਿਚ ਕਟੌਤੀ ਲਈ ਤੁਰੰਤ ਸਮੀਖਿਆ ਕਰਨ ਅਤੇ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਕੇ ਫੌਰੀ ਰਾਹਤ ਦੇਣ। ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਵੱਲੋਂ ਉਨ੍ਹਾਂ ਦਾ ਕਰਜਾ ਮੁਆਫ ਕਰਨ ਵਿਚ ਫੇਲ੍ਹ ਰਹਿਣ ਕਾਰਨ ਅਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਲਈ ਕਿਸਾਨਾ ਰਾਹਤ ਦੇਣ ਵਿਚ ਫੇਲ੍ਹ ਹੋਣ ਕਾਰਨ ਪਹਿਲਾਂ ਵੀ ਪੀੜ੍ਹਤ ਹਨ। ਉਨ੍ਹਾਂ ਕਿਹਾ ਕਿ ਕਿਸਾਨਾ ਡੀ.ਏ.ਪੀ. ਦੀ ਕਾਲਾਬਜ਼ਾਰੀ ਕਾਰਨ ਪਹਿਲਾਂ ਹੀ ਮਹਿੰਗੇ ਭਾਅ ਖਾਦ ਖਰੀਦਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਉਦਯੋਗਿਕ ਅਤੇ ਟਰਾਂਸਪੋਰਟ ਸੈਕਟਰ ਕੋਰੋਨਾ ਮਹਾਮਾਰੀ ਕਾਰਨ ਬੁਰ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਲਈ ਇਨ੍ਹਾਂ ਸੈਕਟਰਾਂ ਨੂੰ ਵੀ ਆਪਣੀ ਹੌਂਦ ਬਣਾਉਣ ਲਈ ਫੌਰੀ ਰਾਹਤ ਦੀ ਜ਼ਰੂਰਤ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Bharat Thapa

Content Editor

Related News