CM ਮਾਨ ਵੱਲੋਂ ਪੰਜਾਬ ''ਚ SSF ਦੀ ਸ਼ੁਰੂਆਤ, 144 ਆਧੁਨਿਕ ਵਾਹਨ ਤੇ 5 ਹਜ਼ਾਰ ਮੁਲਾਜ਼ਮ ਰਹਿਣਗੇ ਤਾਇਨਾਤ

Saturday, Jan 27, 2024 - 07:05 PM (IST)

CM ਮਾਨ ਵੱਲੋਂ ਪੰਜਾਬ ''ਚ SSF ਦੀ ਸ਼ੁਰੂਆਤ, 144 ਆਧੁਨਿਕ ਵਾਹਨ ਤੇ 5 ਹਜ਼ਾਰ ਮੁਲਾਜ਼ਮ ਰਹਿਣਗੇ ਤਾਇਨਾਤ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੇ ਪੀ. ਏ. ਪੀ. ਗਰਾਊਂਡ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਪੰਜਾਬ ਵਿਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ। ਸੜਕ ਸੁਰੱਖਿਆ ਫੋਰਸ 'ਚ ਐਡਵਾਂਸ ਤਕਨੀਕ ਵਾਲੇ 144 ਵਾਹਨ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿਚ 5 ਹਜ਼ਾਰ ਮੁਲਾਜ਼ਮ ਤਾਇਨਾਤ ਹੋਣਗੇ, ਜੋ ਸੜਕ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਮਦਦ ਕਰਨਗੇ। ਹੁਣ ਸੜਕ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਮਦਦ ਵਿਚ ਕੋਈ ਦੇਰ ਨਹੀਂ ਹੋਵੇਗੀ। ਇਹ ਪੁਲਸ ਸੜਕਾਂ 'ਤੇ ਲੋਕਾਂ ਦੀ ਸੁਰੱਖਿਆ ਕਰੇਗੀ। 
ਇਹ ਵੀ ਪੜ੍ਹੋ : ਦਸੂਹਾ 'ਚ ਲਾਵਾਰਿਸ ਮਿਲੀ ਗੋਲ਼ੀਆਂ ਲੱਗੀ ਥਾਰ ਦਾ ਮਾਲਕ ਛੋਟੂ ਪਹਿਲਵਾਨ ਗ੍ਰਿਫ਼ਤਾਰ, ਖ਼ੁਦ ਹੀ ਰਚੀ ਸੀ ਸਾਜਿਸ਼

ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਕ ਅੱਜ ਦਾ ਦਿਨ ਬੇਹੱਦ ਇਤਿਹਾਸਕ ਹੈ। ਹਰ 30 ਕਿਲੋਮੀਟਰ ਦੀ ਦੂਰੀ 'ਤੇ ਤੁਹਾਨੂੰ ਸੜਕ ਸੁਰੱਖਿਆ ਫੋਰਸ ਦੀ ਗੱਡੀ ਤਾਇਨਾਤ ਮਿਲੇਗੀ। ਐੱਸ. ਐੱਸ. ਐੱਫ਼. ਲਈ ਹੈਲਪਲਾਈਨ ਨੰਬਰ 112 'ਤੇ ਕਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਈ ਮਸ਼ਹੂਰ ਹਸਤੀਆਂ ਵੀ ਸੜਕ ਹਾਦਸੇ ਦਾ ਸ਼ਿਕਾਰ ਹੋ ਚੁੱਕੀਆਂ ਹਨ। ਭਗਵੰਤ ਮਾਨ ਨੇ ਜਸਪਾਲ ਭੱਟੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਸ਼ਹੂਰ ਪੰਜਾਬੀ ਅਦਾਕਾਰ ਜਸਪਾਲ ਭੱਟੀ ਦੀ ਵੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਭਗਵੰਤ ਮਾਨ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਲਈ ਨਾਮਵਰ ਕੰਪਨੀਆਂ ਤੋਂ ਇਹ 144 ਗੱਡੀਆਂ ਲਈਆਂ ਗਈਆਂ ਹਨ, ਜੋਕਿ ਬੇਹੱਦ ਹਾਈਟੈੱਕ ਹਨ। ਗੱਡੀਆਂ ਦੀ ਸਪੀਡ ਵੀ ਚੈੱਕ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਗੱਡੀਆਂ ਸਾਰੇ ਹਸਪਤਾਲਾਂ ਨਾਲ ਅਟੈਚ ਕੀਤੀਆਂ ਗਈਆਂ ਹਨ ਅਤੇ ਕਪੂਰਥਲਾ ਤੋਂ ਸੜਕ ਸੁਰੱਖਿਆ ਫੋਰਸ ਦੀ ਟਰੇਨਿੰਗ ਲਈ ਗਈ ਹੈ, ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ 5500 ਕਿਲੋਮੀਟਰ ਸੜਕਾਂ ਦੀ ਨਿਗਰਾਨੀ ਕਰੇਗੀ।  

ਸੜਕ ਸੁਰੱਖਿਆ ਫੋਰਸ ਨੂੰ ਸੜਕਾਂ ਦੀ ਕੁਸ਼ਲਤਾ ਨਾਲ ਨਿਗਰਾਨੀ ਕਰਨ ਲਈ ਪਹਿਲੇ ਪੜਾਅ ਵਿੱਚ 144 ਅਤਿ ਆਧੁਨਿਕ ਵਾਹਨ ਦਿੱਤੇ ਗਏ ਹਨ। ਇਨ੍ਹਾਂ ਵਾਹਨਾਂ ਵਿੱਚ 116 ਟੋਇਟਾ ਹਿਲਕਸ ਅਤੇ 28 ਮਹਿੰਦਰਾ ਸਕਾਰਪੀਓ ਸ਼ਾਮਲ ਹਨ ਅਤੇ ਸੜਕਾਂ ਦੀ ਨਿਗਰਾਨੀ ਲਈ ਇਹ ਵਾਹਨ ਹਰ 30 ਕਿਲੋਮੀਟਰ ਦੇ ਵਕਫ਼ੇ ਨਾਲ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਵਾਹਨਾਂ ਵਿੱਚ ਚਾਰ ਪੁਲਸ ਮੁਲਾਜ਼ਮਾਂ ਦੀ ਟੀਮ ਹੋਵੇਗੀ, ਜਿਸ ਦੀ ਅਗਵਾਈ ਪੈਟਰੋਲਿੰਗ ਇੰਚਾਰਜ ਵਜੋਂ ਏ. ਐੱਸ. ਆਈ. ਜਾਂ ਉਸ ਤੋਂ ਉੱਚ ਰੈਂਕ ਦਾ ਅਧਿਕਾਰੀ ਕਰੇਗਾ।  ਹਰ ਜ਼ਿਲ੍ਹੇ ਵਿਚ ਰੋਡ ਇੰਟਰਸੈਪਟਰ ਤਾਇਨਾਤ ਕੀਤੇ ਜਾਣਗੇ, ਜਿਨ੍ਹਾਂ ਦੀ ਨਿਗਰਾਨੀ ਤਿੰਨ ਪੁਲਸ ਮੁਲਾਜ਼ਮ ਕਰਨਗੇ। ਐੱਸ. ਐੱਸ. ਐੱਫ਼. ਦੇ ਪਹਿਲੇ ਪੜਾਅ ਵਿੱਚ 1296 ਨਵੇਂ ਭਰਤੀ ਪੁਲਸ ਮੁਲਾਜ਼ਮਾਂ ਅਤੇ ਮੌਜੂਦਾ 432 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ।

ਇਹ ਟੀਮਾਂ ਅੱਠ ਘੰਟੇ ਦੀ ਸ਼ਿਫਟ ਮੁਤਾਬਕ 24 ਘੰਟੇ ਤਾਇਨਾਤ ਰਹਿਣਗੀਆਂ, ਜਿਸ ਸਬੰਧੀ ਉਨ੍ਹਾਂ ਨੂੰ ਪੁਲਸ ਟਰੇਨਿੰਗ ਅਕੈਡਮੀ, ਕਪੂਰਥਲਾ ਵਿਖੇ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਟਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਇਹ ਵਾਹਨ ਸਪੀਡ ਗਨ, ਐਲਕੋਮੀਟਰ, ਈ-ਚਾਲਾਨ ਮਸ਼ੀਨਾਂ ਅਤੇ ਏ. ਆਈ. ਅਧਾਰਿਤ ਸਮਾਰਟ ਪ੍ਰਣਾਲੀ ਵਰਗੇ ਅਤਿ ਆਧੁਨਿਕ ਉਪਕਰਨਾਂ ਨਾਲ ਲੈਸ ਹਨ। ਉਨ੍ਹਾਂ ਕੋਲ ਕਮਾਂਡ ਐਂਡ ਕੰਟਰੋਲ ਸੈਂਟਰ ਦੇ ਨਾਲ ਨਾਲ ਰੀਅਲ-ਟਾਈਮ ਸੀ. ਸੀ. ਟੀ. ਵੀ. ਕੈਮਰਿਆਂ ਵਾਲੀ ਰਿਕਵਰੀ ਵੈਨ ਵੀ ਹੋਵੇਗੀ। ਇਸ ਦੇ ਨਾਲ ਹੀ ਸੜਕ ਹਾਦਸਿਆਂ ਦੀ ਜਾਂਚ ਅਤੇ ਤਕਨੀਕੀ ਕੰਮ ਸੰਭਾਲਣ ਲਈ ਮਕੈਨੀਕਲ ਇੰਜੀਨੀਅਰ, ਸਿਵਲ ਇੰਜੀਨੀਅਰ ਅਤੇ ਆਈ. ਟੀ. ਮਾਹਿਰ ਵੀ ਹੋਣਗੇ।
 

ਇਹ ਵੀ ਪੜ੍ਹੋ : ਨਿਰਵਿਘਨ ਬਿਜਲੀ ਸਪਲਾਈ ਲਈ ਨਵੇਂ ਸਬ-ਸਟੇਸ਼ਨ ਸਥਾਪਿਤ ਕਰੇਗਾ ਪਾਵਰਕਾਮ, ਜਾਰੀ ਕੀਤੀਆਂ ਹਦਾਇਤਾਂ

PunjabKesari

ਭਗਵੰਤ ਮਾਨ ਨੇ ਕਿਹਾ ਕਿ ਐੱਸ. ਐੱਸ. ਐੱਫ਼. ਬਣਾਉਣ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ ਹੈ। ਸਾਡਾ ਮਕਸਦ ਇਕ ਫਰਵਰੀ ਤੋਂ 29 ਫਰਵਰੀ ਤੱਕ ਦਾ ਡਾਟਾ ਦੇਵਾਂਗੇ। ਇਸੇ ਤਰ੍ਹਾਂ ਹਰ ਮਹੀਨੇ ਦਾ ਡਾਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੋਂ ਸੜਕ ਹਾਦਸਿਆਂ ਵਿਚ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਹੋਣ ਵਾਲੇ ਹਾਦਸੇ ਇਹ ਨਹੀਂ ਵੇਖਦੇ ਹਨ ਿਕ ਗੱਡੀ ਵਿਚ ਕੌਣ ਬੈਠਾ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੜਕਾਂ 'ਤੇ ਸਟੰਟ ਨਾ ਕਰਨ ਦੀ ਅਪੀਲ ਕੀਤੀ। 

ਇਸ ਦੌਰਾਨ ਭਗਵੰਤ ਮਾਨ ਨੇ ਸੜਕ ਸੁਰੱਖਿਆ ਫੋਰਸ ਨੂੰ ਪੂਰੀ ਈਮਾਨਦਾਰੀ ਨਾਲ ਡਿਊਟੀ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਹਰ ਵੇਲੇ ਆਪਣੇ ਕੈਮਰੇ ਆਨ ਰੱਖਣਗੇ। ਡ੍ਰਿੰਕ ਅਤੇ ਡਰਾਈਵ ਕਰਨ 'ਤੇ ਕੱਟੇਗਾ ਚਲਾਨ ਕੱਟਿਆ ਜਾਵੇਗਾ। ਕੈਮਰੇ ਤੋਂ ਪਾਸੇ ਹੋ ਕੇ ਚਲਾਨ ਕਰਨ ਵਾਲੇ ਨੂੰ ਕੁਰੱਪਸ਼ਨ ਮੰਨਿਆ ਜਾਵੇਗਾ। ਪੰਜਾਬ ਵਿਚ ਹੁਣ ਸਿਫਾਰਿਸ਼ ਕਲਚਰ ਬਿਲਕੁਲ ਬੰਦ ਹੈ ਅਤੇ ਮੈਰਿਟ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਵੇਗੀ। ਸਾਡੀਆਂ ਧੀਆਂ ਤਰੱਕੀ ਕਰ ਰਹੀਆਂ ਹਨ। ਅੱਗੇ ਬੋਲੇਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਦੁੱਖ ਵੰਡਣੇ ਹਨ ਅਤੇ ਖ਼ੁਸ਼ੀਆਂ ਦੁੱਗਣੀਆਂ ਕਰਨੀਆਂ ਹਨ। ਜੇਕਰ ਕੋਈ ਪੰਜਾਬ ਦੀ ਸੜਕ 'ਤੇ ਆਵੇ ਤਾਂ ਉਸ ਨੂੰ ਇਹ ਲੱਗੇ ਕਿ ਉਹ ਇਸ ਸੜਕ 'ਤੇ ਬਿਲਕੁਲ ਸੇਫ ਹੈ। 

ਇਥੇ ਦੱਸ ਦੇਈਏ ਕਿ ਇਸ ਦੇ ਪਹਿਲਾਂ ਮੁੱਖ ਮੰਤਰੀ ਮਾਨ ਨੇ ਪੰਜਾਬ ਵਿਚ ਹੋ ਰਹੇ ਸੜਕ ਹਾਦਸਿਆਂ ਨੂੰ ਵੇਖਦੇ ਹੋਏ ਜ਼ਖ਼ਮੀਆਂ ਦੀ ਮਦਦ ਲਈ ਰੋਡ ਸੇਫਟੀ ਫੋਰਸ ਦੀ ਸ਼ੁਰੂਆਤ ਕੀਤੀ ਸੀ। ਹੁਣ ਇਸ ਸੇਫਟੀ ਫੋਰਸ ਨੂੰ ਮਜ਼ਬੂਤ ​​ਕਰਨ ਲਈ ਇਸ ਵਿਚ ਆਧੁਨਿਕ ਤਕਨੀਕ ਵਾਲੇ ਵਾਹਨ ਸ਼ਾਮਲ ਕੀਤੇ ਜਾ ਰਹੇ ਹਨ। ਇਨ੍ਹਾਂ ਵਾਹਨ ਨੂੰ ਹਾਈਵੇਅ 'ਤੇ ਤਾਇਨਾਤ ਕੀਤਾ ਜਾਵੇਗਾ। ਇਸ ਸੇਫਟੀ ਫੋਰਸ ਵਿਚ 144 ਵਾਹਨ ਸ਼ਾਮਲ ਕੀਤੇ ਹਨ। ਇਹ ਵਾਹਨ ਨਾ ਸਿਰਫ਼ ਤਕਨੀਕ ਨਾਲ ਲੈਸ ਹੋਵੇਗਾ, ਸਗੋਂ ਇਨ੍ਹਾਂ ਵਾਹਨਾਂ ਵਿੱਚ ਫਸਟ ਏਡ ਬਾਕਸ ਵੀ ਰੱਖੇ ਜਾਣਗੇ ਤਾਂ ਜੋ ਜ਼ਖ਼ਮੀਆਂ ਨੂੰ ਸਮਾਂ ਰਹਿੰਦੇ ਮੁੱਢਲੀ ਸਹਾਇਤਾ ਮੁਹੱਈਆ ਹੋ ਸਕੇ। 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News