ਕਿਸਾਨਾਂ ਦੇ ਖੇਤਾਂ 'ਚ ਹੋਵੇਗੀ ਫ਼ਸਲਾਂ ਦੀ ਜਾਂਚ, CM ਮਾਨ ਨੇ PAU ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

09/23/2022 4:00:47 PM

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਖੇ ਹੋ ਰਹੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਜੀ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਕਿਸਾਨ ਅਤੇ ਪਸ਼ੂਪਾਲਣ ਮੇਲੇ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਅੱਜ ਖੇਤੀ ਬਾਰੇ ਦਿਲੋਂ ਗੱਲ ਕਰਾਂਗਾ ਅਤੇ ਮੈਂ ਸ਼ਕਤੀ ਪ੍ਰਦਰਸ਼ਨ ਕਰਨ ਲਈ ਨਹੀਂ ਆਇਆ। ਮੁੱਖ ਮੰਤਰੀ ਮਾਨ ਨੇ ਯੂਨੀਵਰਸਿਟੀ ਦੇ ਡਾਇਰੈਕਟਰ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਕੋਈ ਕਿਸਾਨ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਹੈ, ਉਸ ਦਾ ਯੂਨੀਵਰਸਿਟੀ ਆਉਣ ਦਾ ਇੰਤਜ਼ਾਰ ਨਾ ਕੀਤਾ ਜਾਵੇ ਸਗੋਂ ਆਪ ਖੇਤਾਂ ਵਿਚ ਜਾ ਕੇ ਦੇਖੋ ਕੇ ਸਮੱਸਿਆ ਕੀ ਹੈ। ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਵੀ ਉਪਜਾਊ ਹੈ ਅਤੇ ਸਾਡੀ ਕੌਮ ਵੀ ਮਿਹਨਤੀ ਹੈ ਪਰ ਪਰੇਸ਼ਾਨੀ ਇਹੀ ਹੈ ਕਿ ਜੇਕਰ ਫ਼ਸਲ ਨੂੰ ਕੋਈ ਬੀਮਾਰੀ ਲੱਗੀ ਹੈ ਤਾਂ ਉਸ ਨੂੰ ਹੱਲ ਕਿਸ ਤਰ੍ਹਾਂ ਕੀਤਾ ਜਾਵੇ। ਮਾਨ ਨੇ ਕਿਹਾ ਕਿ ਸਮੱਸਿਆ ਅਤੇ ਹੱਲ ਦੇ ਵਿਚਾਲੇ ਜਿਹੜਾ ਫ਼ਰਕ ਹੈ , ਉਸ ਨੂੰ ਘੱਟ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਯੂਨੀਵਰਸਿਟੀ ਆਪਣੀ ਜ਼ਮੀਨ ਦੀ ਕਾਮਯਾਬੀ ਕਿਸਾਨਾਂ ਨੂੰ ਦਿਖਾਵੇ ਫਿਰ ਹੀ ਕਿਸਾਨ ਭਰੋਸਾ ਕਰ ਸਕਣਗੇ।

ਇਹ ਵੀ ਪੜ੍ਹੋ- ਲੱਖਾਂ ਰੁਪਏ ਖ਼ਰਚ ਇੰਗਲੈਡ ਭੇਜੀ ਨੂੰਹ ਨੇ ਵਿਖਾਇਆ ਅਸਲ ਰੰਗ, ਸਹੁਰੇ ਨੇ ਗਲ਼ ਲਾਈ ਮੌਤ

ਮਾਨ ਨੇ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਨੂੰ ਹੋਰ ਫ਼ਸਲਾਂ 'ਤੇ ਵੀ ਐੱਮ.ਐੱਸ.ਪੀ. ਦਿੱਤੀ ਜਾਵੇ ਤਾਂ ਕਿਸਾਨ ਬਾਕੀ ਫ਼ਸਲਾਂ ਵੀ ਖ਼ੁਸ਼ੀ-ਖ਼ੁਸ਼ੀ ਲਗਾਉਣਗੇ।  ਪਰਾਲੀ ਦੀ ਸਮੱਸਿਆ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਲਹਿਰਾਗਾਗਾ ਕੋਲ ਇਕ ਪਲਾਂਟ ਲਾਇਆ ਗਿਆ ਹੈ , ਜਿੱਥੇ ਰੋਜ਼ਾਨਾ ਇਕ ਟਨ ਤੱਕ ਦੀ ਪਰਾਲੀ ਜਾਵੇਗੀ ਤੇ ਉਸ ਤੋਂ ਗੈਸਾਂ ਦਾ ਉਤਪਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਨੂੰ ਸੁਝਾਅ ਦੇਣ ਕੇ ਕੀ ਕੀਤਾ ਜਾਵੇ ਅਸੀਂ ਤੁਹਾਡੇ ਨਾਲ ਖੜ੍ਹੇ ਆ। ਮਾਨ ਨੇ ਕਿਹਾ ਕਿ ਅਸੀਂ ਵੇਰਕਾ ਨੂੰ ਦੁੱਗਣਾ ਕਰ ਰਹੇ ਹਾਂ ਕਿਉਂਕਿ ਵੇਰਕਾ ਦਾ ਹਰ ਸਾਮਾਨ ਦੁਨੀਆ 'ਚ ਕਿਤੇ ਨਹੀਂ ਮਿਲਦਾ। 

ਇਹ ਵੀ ਪੜ੍ਹੋ-  12ਵੀਂ ਪਾਸ ਨੌਜਵਾਨ ਦਾ ਸੁਫ਼ਨਾ ਰਹਿ ਗਿਆ ਅਧੂਰਾ, ਘਰ ਦੇ ਹਾਲਾਤ ਤੋਂ ਅੱਕੇ ਨੇ ਚੁੱਕਿਆ ਵੱਡਾ ਕਦਮ

ਮਾਨ ਨੇ ਕਿਹਾ ਕਿ ਸਭ ਤੋਂ ਵਧ ਕੇਂਦਰ ਨੂੰ ਝੋਨਾ ਪੰਜਾਬ ਦਿੰਦੇ ਹਾਂ ਪਰ ਹੁਣ ਕੇਂਦਰ ਆਪਣੀ ਜ਼ਰੂਰਤ ਹੋਰ ਸੂਬਿਆਂ ਤੋਂ ਪੂਰੀ ਕਰੀ ਜਾ ਰਿਹਾ ਹੈ ਅਤੇ ਪੰਜਾਬ ਨੂੰ ਇਨਕਾਰ ਕਰੀ ਜਾ ਰਿਹਾ ਹੈ। ਝੋਨੇ ਦੇ ਰੂਪ 'ਚ ਅਸੀਂ ਆਪਣਾ ਪਾਣੀ ਦੇ ਰਹੇ ਹਾਂ ਤੇ ਜੇਕਰ ਪੰਜਾਬ ਕਿਸੇ ਪਾਣੀ ਵਾਲੀ ਕੰਪਨੀ ਨਾਲ ਪਾਣੀ ਦੇ ਉਦਯੋਗ ਸੰਬੰਧੀ ਗੱਲ ਕੀਤਾ ਹੁੰਦੀ ਤਾਂ ਅਸੀਂ ਅੱਗੇ ਹੋਣਾ ਸੀ ਪਰ ਹੁਣ ਤਾਂ ਪਾਣੀ ਦਾ ਪੱਧਰ ਤੀਜੀ ਲੇਅਰ 'ਤੇ ਆ ਗਿਆ ਹੈ। ਮਾਨ ਨੇ ਕਿਹਾ ਕਿ 120 ਬਿਲੀਅਨ ਡਾਲਰ ਦੀਆਂ ਦਾਲਾਂ ਭਾਰਤ ਵਿਦੇਸ਼ ਤੋਂ ਮੰਗਵਾਉਣਦਾ ਹੈ ਅਤੇ ਇਸ ਸੰਬੰਧੀ ਮੈਂ ਨੀਤੀ ਆਯੋਗ ਦੀ ਮੀਟਿੰਗ 'ਚ ਕਿਹਾ ਸੀ ਕਿ ਸਾਡੀ ਡਿਊਟੀ ਲਗਾਉ ਅਸੀਂ ਦਾਲਾਂ ਨਾਲ ਭਾਰਤ ਦੇ ਭੰਡਾਰ ਭਰ ਦਵਾਂਗਾ ਪਰ ਕੇਂਦਰ ਅਜਿਹਾ ਨਹੀਂ ਕਰ ਰਿਹਾ।  ਮਾਨ ਨੇ ਕਿਹਾ ਕਿ ਪੰਜਾਬ 'ਚ ਵਗਦੇ ਦਰਿਆਵਾਂ, ਨਹਿਰਾਂ ਦਾ ਪਾਣੀ ਇੰਨਾ ਪ੍ਰਦੂਸ਼ਿਤ ਹੋ ਗਿਆ ਹੈ ਕਿ ਇਹ ਕੈਂਸਰ ਨੂੰ ਵਧਾ ਰਹੇ ਹਨ। ਸਤਲੁਜ ਦਰਿਆ ਦਾ ਪਾਣੀ ਕਾਲਾ ਹੋ ਗਿਆ ਹੈ। ਮਾਨ ਨੇ ਕਿਹਾ ਕਿ ਬਹੁਤ ਸਾਰੀਆਂ ਨਵੀਂ ਤਕਨੀਕਾਂ ਪੰਜਾਬ 'ਚ ਲਿਆਂਦੀਆਂ ਜਾਣਗੀਆਂ , ਜਿਸ ਦੇ ਮੱਦੇਨਜ਼ਰ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News