ਨਿਊਜ਼ੀਲੈਂਡ ''ਚ ਨਗਰ ਕੀਰਤਨ ਦੇ ਹੋਏ ਵਿਰੋਧ ''ਤੇ CM ਭਗਵੰਤ ਮਾਨ ਦਾ ਵੱਡਾ ਬਿਆਨ

Sunday, Dec 21, 2025 - 06:09 PM (IST)

ਨਿਊਜ਼ੀਲੈਂਡ ''ਚ ਨਗਰ ਕੀਰਤਨ ਦੇ ਹੋਏ ਵਿਰੋਧ ''ਤੇ CM ਭਗਵੰਤ ਮਾਨ ਦਾ ਵੱਡਾ ਬਿਆਨ

ਸੰਗਰੂਰ/ਜਲੰਧਰ (ਵੈੱਬ ਡੈਸਕ)- ਨਿਊਜ਼ੀਲੈਂਡ ਵਿਚ ਕੀਤੇ ਗਏ ਨਗਰ ਕੀਰਤਨ ਦੇ ਵਿਰੋਧ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਨੇ ਇਸ ਘਟਨਾ ਨੂੰ ਬੇਹੱਦ ਦੁੱਖ਼ਦਾਈ ਦੱਸਦਿਆਂ ਕਿਹਾ ਕਿ ਅਜਿਹੀ ਘਟਨਾ ਪਹਿਲਾਂ ਕਦੇ ਵੀ ਸੁਣਨ 'ਚ ਨਹੀਂ ਆਈ। ਇਹ ਘਟਨਾ ਬਹੁਤ ਹੀ ਅਫ਼ਸੋਸਜਨਕ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੈ ਨਿਊਜ਼ੀਲੈਂਡ ਸਰਕਾਰ ਨਾਲ ਗੱਲਬਾਤ ਕਰੇ ਤਾਂ ਜੋ ਭਵਿੱਖ 'ਚ ਅਜਿਹੀਆਂ ਘਟਨਾਵਾਂ ਦੋਬਾਰਾ ਨਾ ਵਾਪਰ ਸਕਣ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋੜ ਪੈਣ 'ਤੇ ਕੇਂਦਰ ਸਰਕਾਰ ਨਾਲ ਵੀ ਗੱਲ ਕੀਤੀ ਜਾਵੇਗੀ ਅਤੇ ਜ਼ਰੂਰਤ ਹੋਈ ਤਾਂ ਨਿਊਜ਼ੀਲੈਂਡ ਦੇ ਐਂਬੇਸਡਰ ਨੂੰ ਬੁਲਾ ਕੇ ਵੀ ਵਿਚਾਰ-ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ 'ਸਰਬੱਤ ਦਾ ਭਲਾ' ਦੀ ਭਾਵਨਾ ਨਾਲ ਜੀਵਨ ਗੁਜ਼ਾਰਦੀ ਆਈ ਹੈ। ਹਰ ਵਿਅਕਤੀ ਨੂੰ ਆਪਣੇ ਧਾਰਮਿਕ ਸਮਾਗਮ ਅਤੇ ਪਰੰਪਰਾਵਾਂ ਮਨਾਉਣ ਦਾ ਪੂਰਾ ਹੱਕ ਹੈ। ਪੰਜਾਬੀ ਜਿੱਥੇ ਵੀ ਜਾਂਦੇ ਹਨ, ਉਸ ਦੇਸ਼ ਦੀ ਤਰੱਕੀ 'ਚ ਆਪਣਾ ਯੋਗਦਾਨ ਪਾਉਂਦੇ ਹਨ। 

ਇਹ ਵੀ ਪੜ੍ਹੋ: ਮਨਰੇਗਾ ਦਾ ਨਾਂ ਬਦਲਣ 'ਤੇ ਕਾਂਗਰਸ ਦਾ ਪ੍ਰਦਰਸ਼ਨ! ਰਾਜਾ ਵੜਿੰਗ ਬੋਲੇ-ਕੇਂਦਰ ਕਰ ਰਹੀ ਗ਼ਰੀਬਾਂ ਨਾਲ ਧੱਕਾ

ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੇ ਵਿਧਾਨ ਸਭਾ ਹਲਕੇ ਧੂਰੀ ਪਹੁੰਚੇ ਸਨ, ਜਿੱਥੇ ਉਨ੍ਹਾਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਜੇਤੂ ਉਮੀਦਵਾਰਾਂ ਅਤੇ ਪਿੰਡਾਂ ਦੇ ਸਰਪੰਚਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਵਿਕਾਸ ਕੰਮਾਂ ਨੂੰ ਲੈ ਕੇ ਰਿਪੋਰਟ ਕਾਰਡ ਵੀ ਤਲਬ ਕੀਤਾ।

ਇਹ ਵੀ ਪੜ੍ਹੋ: ਪਾਸਟਰ ਅੰਕੁਰ ਨਰੂਲਾ ਦੇ ਬਿਆਨ 'ਤੇ ਭੜਕਿਆ ਜਲੰਧਰ 'ਚ ਕਤਲ ਕੀਤੀ ਕੁੜੀ ਦਾ ਪਰਿਵਾਰ, ਕਿਹਾ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News