ਦੋ ਦਿਨਾਂ ਦੌਰੇ 'ਤੇ ਪੰਜਾਬ ਆਉਣਗੇ CM ਅਰਵਿੰਦ ਕੇਜਰੀਵਾਲ, ਜਲੰਧਰ ਵਾਸੀਆਂ ਨੂੰ ਦੇਣਗੇ ਸੌਗਾਤ

Friday, Mar 01, 2024 - 06:37 PM (IST)

ਦੋ ਦਿਨਾਂ ਦੌਰੇ 'ਤੇ ਪੰਜਾਬ ਆਉਣਗੇ CM ਅਰਵਿੰਦ ਕੇਜਰੀਵਾਲ, ਜਲੰਧਰ ਵਾਸੀਆਂ ਨੂੰ ਦੇਣਗੇ ਸੌਗਾਤ

ਜਲੰਧਰ (ਵੈੱਬ ਡੈਸਕ, ਧਵਨ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਭਲਕੇ ਦੋ ਦਿਨਾਂ ਪੰਜਾਬ ਦੌਰੇ 'ਤੇ ਜਾ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਹੋਣਗੇ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ  ਉਨ੍ਹਾਂ ਦਾ ਇਹ ਦੌਰਾ ਲੋਕ ਸਭਾ ਚੋਣਾਂ 'ਤੇ ਕੇਂਦਰਿਤ ਰਹਿਣ ਵਾਲਾ ਹੈ। ਪੰਜਾਬ ਵਿੱਚ ਉਦਘਾਟਨ ਕਰਨ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਲੋਕ ਸਭਾ ਦੇ ਉਮੀਦਵਾਰਾਂ ਬਾਰੇ ਗੱਲਬਾਤ ਕਰਨ ਜਾ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਸੀ. ਐੱਮ. ਭਗਵੰਤ ਮਾਨ ਭਲਕੇ ਜਲੰਧਰ ਦਾ ਦੌਰਾ ਕਰਨਗੇ। ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ 150 ਮੁਹੱਲਾ ਕਲੀਨਿਕਾਂ ਸਮੇਤ ਸਕੂਲ ਆਫ਼ ਐਮੀਨੈਂਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਐਤਵਾਰ ਨੂੰ ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਸਰਕਾਰ-ਵਪਾਰ ਮਿਲਣੀ ਵਿਚ ਹਿੱਸਾ ਲੈਣਗੇ। 

ਇਹ ਵੀ ਪੜ੍ਹੋ: ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਕਾਂਗਰਸ ਦਾ ਹੰਗਾਮਾ, ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News