ਜਲੰਧਰ: ਗੈਂਗਰੇਪ ਮਾਮਲੇ 'ਚ ਲੋੜੀਂਦਾ ਮੁਲਜ਼ਮ ਅਰਸ਼ਦ ਖ਼ਾਨ ਗ੍ਰਿਫ਼ਤਾਰ, ਸਾਹਮਣੇ ਆਈ ਚਿੱਠੀ ਤੇ ਖੁੱਲ੍ਹੀ ਇਹ ਪੋਲ

Saturday, May 29, 2021 - 01:38 PM (IST)

ਜਲੰਧਰ: ਗੈਂਗਰੇਪ ਮਾਮਲੇ 'ਚ ਲੋੜੀਂਦਾ ਮੁਲਜ਼ਮ ਅਰਸ਼ਦ ਖ਼ਾਨ ਗ੍ਰਿਫ਼ਤਾਰ, ਸਾਹਮਣੇ ਆਈ ਚਿੱਠੀ ਤੇ ਖੁੱਲ੍ਹੀ ਇਹ ਪੋਲ

ਜਲੰਧਰ (ਜ. ਬ.)-ਥਾਣਾ ਮਾਡਲ ਟਾਊਨ ਅਧੀਨ ਆਉਂਦੇ ਕਲਾਊਡ ਸਪਾਲ ਸੈਂਟਰ ਵਿਚ ਇਕ ਨਾਬਾਲਗ ਲੜਕੀ ਨਾਲ ਗੈਂਗਰੇਪ ਕਰਨ ਦੇ ਮਾਮਲੇ ਵਿਚ ਜਿੱਥੇ ਇਕ ਪਾਸੇ ਮਾਸਟਰਮਾਈਂਡ ਆਸ਼ੀਸ਼ ਅਤੇ ਇੰਦਰ ਨੂੰ ਪੁਲਸ ਨੇ ਕੋਰਟ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਲਿਆ ਹੈ ਉਥੇ ਹੀ ਆਖ਼ਰਕਾਰ 17 ਦਿਨ ਬਾਅਦ ਕੇਸ ਵਿਚ ਫ਼ਰਾਰ ਮੁਲਜ਼ਮ ਅਤੇ ਇਕ ਕਾਂਗਰਸੀ ਨੇਤਾ ਦੇ ਨਜ਼ਦੀਕੀ ਅਰਸ਼ਦ ਖਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

PunjabKesari

ਹਾਲਾਂਕਿ ਇਸ ਮਾਮਲੇ ਵਿਚ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਪੁਲਸ ਜਾਂਚ ’ਚ ਆਸ਼ੀਸ਼ ਨੇ ਕਬੂਲਿਆ ਹੈ ਕਿ ਉਸ ਕੋਲ ਥਾਈਲੈਂਡ ਅਤੇ ਰਸ਼ੀਅਨ ਕੁੜੀਆਂ ਐਸਕੋਟ ਸਰਵਿਸ ਲਈ ਕੰਮ ਕਰਦੀਆਂ ਸਨ, ਜਿਸ ਨੂੰ ਉਹ ਵੱਡੇ-ਵੱਡੇ ਗਾਹਕਾਂ ਨੂੰ ਭੇਜਦਾ ਸੀ। ਅਰਸ਼ਦ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹ ਅਜੇ ਪੁੱਛਗਿੱਛ ਵਿਚ ਕੁਝ ਬੋਲ ਨਹੀਂ ਰਿਹਾ ਹੈ। ਪੁਲਸ ਹੋਣ ਮੁਲਜ਼ਮ ਦਾ ਰਿਮਾਂਡ ਲੈ ਕੇ ਉਸ ਕੋਲੋਂ ਪੁੱਛਗਿੱਛ ਕਰੇਗੀ ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਅਰਸ਼ਦ ਨੂੰ ਸੀ. ਆਈ. ਏ. ਸਟਾਫ ਅੰਦਰ ਵੀ. ਆਈ. ਪੀ. ਟ੍ਰੀਟਮੈਂਟ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਪੰਜਾਬ ਕਾਂਗਰਸ 'ਚ ਚੱਲ ਰਹੇ ਕਾਟੋ-ਕਲੇਸ਼ ਨੂੰ ਸੁਲਝਾਉਣ ਲਈ ਬਣਾਈ 3 ਮੈਂਬਰੀ ਕਮੇਟੀ ਦੀ ਦਿੱਲੀ 'ਚ ਮੀਟਿੰਗ ਅੱਜ

PunjabKesari

ਇੰਟੈਲੀਜੈਂਸ ਦੀ ਸੀ ਅਸ਼ੀਸ਼ ’ਤੇ ਨਜ਼ਰ
ਜਲੰਧਰ ਵਿਚ ਕਲਾਊਡ ਸਪਾ ਸੈਂਟਰ ਦੇ ਮੁਖੀ ਅਸ਼ੀਸ਼ ਦਾ ਕਈ ਸਾਲਾਂ ਤੋਂ ਸਪਾ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ, ਇਸ ਗੱਲ ਨੂੰ ਲੈ ਕੇ ਪੰਜਾਬ ਇੰਟੈਲੀਜੈਂਸ ਕਾਫ਼ੀ ਸਮੇਂ ਤੋਂ ਆਸ਼ੀਸ਼ 'ਤੇ ਨਜ਼ਰ ਰੱਖੀ ਬੈਠਾ ਸੀ। ਇੰਟੈਲੀਜੈਂਸ ਨੇ ਹੀ ਫਰਵਰੀ 2020 ਵਿਚ ਬਾਕਾਇਦਾ ਆਸ਼ੀਸ਼ ਅਤੇ ਉਸ ਦੇ ਕੁਝ ਸਾਥੀਆਂ ਨੂੰ ਲੈ ਕੇ ਜਾਂਚ ਕੀਤੀ ਸੀ, ਜਿਸ ਵਿਚ ਉਨ੍ਹਾਂ ਨੂੰ ਲੱਗੀ ਭਿਣਕ ਸਹੀ ਸਾਬਤ ਹੋਈ ਸੀ ਕਿ ਆਸ਼ੀਸ਼ ਅਤੇ ਉਸ ਦੇ ਸਾਥੀ ਦੇਹ ਵਪਾਰ ਦਾ ਧੰਦਾ ਕਰਵਾ ਰਹੇ ਹਨ। ਇੰਟੈਲੀਜੈਂਸ ਨੇ ਇਸ ਜਾਂਚ ਤੋਂ ਬਾਅਦ ਬਾਕਾਇਦਾ ਜ਼ਿਲ੍ਹਾ ਪੁਲਸ ਨੂੰ ਇਕ ਪੱਤਰ ਲਿਖਿਆ ਸੀ ਅਤੇ ਆਸ਼ੀਸ਼, ਉਸ ਦੇ ਸਾਥੀ ਜਾਨ, ਸ਼ੈਰੀ ਅਤੇ ਮੰਨਤ ਬਾਰੇ ਜਾਂਚ ਕਰਕੇ ਕਾਰਵਾਈ ਲਈ ਕਿਹਾ ਸੀ। ਜਾਨ ਪੀ. ਪੀ. ਆਰ. ਮਾਲ ਵਿਚ ਹੀ ਰਹਿੰਦਾ ਸੀ ਜਦਕਿ ਬਾਕੀ ਲੋਕ ਵੱਖ-ਵੱਖ ਇਲਾਕਿਆਂ ਵਿਚ ਰਹਿਣ ਵਾਲੇ ਸਨ। ਸ਼ੈਰੀ ਅਤੇ ਆਸ਼ੀਸ਼ ਨੂੰ ਉਕਤ ਪੱਤਰ ਵਿਚ ਥਾਣਾ ਡਿਵੀਜ਼ਨ ਨੰਬਰ 5 ਦਾ ਨਿਵਾਸੀ ਦੱਸਿਆ ਗਿਆ ਹੈ ਅਤੇ ਮੰਨਤ ਨੂੰ ਲੰਮਾ ਪਿੰਡ ਨਿਵਾਸੀ ਦੱਸਿਆ ਗਿਆ ਹੈ। ਏ. ਡੀ. ਜੀ. ਪੀ. ਇੰਟੈਲੀਜੈਂਸ ਵੱਲੋਂ ਜਾਰੀ ਚਿੱਠੀ ਵਿਚ ਇਹ ਵੀ ਕਿਹਾ ਗਿਆ ਸੀ ਕਿ ਪੀ. ਪੀ. ਆਰ. ਮਾਲ ਵਿਚ ਹੀ ਸਥਿਤ ਐਡਮ ਐਂਡ ਈਵ ਸਪਾ ਸੈਂਟਰ ਵਿਚ ਮਸਾਜ ਦੇ ਨਾਂ ’ਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਉਕਤ ਸਾਰੇ ਲੋਕ ਇਸ ਸਮੇਂ ਸ਼ਾਮਲ ਹਨ ਅਤੇ ਇਨ੍ਹਾਂ ਲੋਕਾਂ ’ਤੇ ਜ਼ਰੂਰੀ ਐਕਸ਼ਨ ਲਿਆ ਜਾਵੇ ਅਤੇ ਉਸ ਦੀ ਸੂਚਨਾ ਏ. ਡੀ. ਜੀ. ਪੀ. ਦਫ਼ਤਰ ਨੂੰ ਦਿੱਤਾ ਜਾਵੇ।

ਇਹ ਵੀ ਪੜ੍ਹੋ: ਜਲੰਧਰ ’ਚ ਨਾਈਟ ਕਰਫ਼ਿਊ ਦੌਰਾਨ ਰੂਹ ਕੰਬਾਊ ਵਾਰਦਾਤ, ਸਕਿਓਰਿਟੀ ਗਾਰਡ ਦਾ ਬੇਰਹਿਮੀ ਨਾਲ ਕਤਲ

PunjabKesari

ਕਈ ਅਫ਼ਸਰਾਂ ਦੀ ਨਜ਼ਰ ਵਿਚੋਂ ਨਿਕਲੀ ਸੀ ਚਿੱਠੀ
ਇੰਟੈਲੀਜੈਂਸ ਦੀ ਉਕਤ ਚਿੱਠੀ ਵਿਚ ਬਾਕਾਇਦਾ ਜ਼ਿਲ੍ਹਾ ਪੱਧਰ ’ਤੇ ਕਈ ਅਧਿਕਾਰੀਆਂ ਦੇ ਨਾਲ-ਨਾਲ ਥਾਣਾ ਡਿਵੀਜ਼ਨ ਨੰਬਰ 7 ਦੇ ਐੱਸ. ਐੱਚ. ਓ. ਦੇ ਵੀ ਦਸਤਖ਼ਤ ਹਨ। ਅਧਿਕਾਰੀਆਂ ਨੇ ਐੱਸ. ਐੱਚ. ਓ. ਨੂੰ ਚਿੱਠੀ ਫਾਰਵਰਡ ਕਰਕੇ ਐਕਸ਼ਨ ਦੇ ਨਾਲ-ਨਾਲ ਰਿਪੋਰਟ ਦੇਣ ਲਈ ਵੀ ਕਿਹਾ ਸੀ। 6 ਫਰਵਰੀ ਦੇ ਉਕਤ ਪੱਤਰ ਬਾਰੇ ਉਸ ਸਮੇਂ ਇਲਾਕੇ ਵਿਚ ਤਾਇਨਾਤ ਇਕ ਸੀਨੀਅਰ ਅਧਿਕਾਰੀ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹੁਣ ਯਾਦ ਨਹੀਂ ਹੈ ਕਿਉਂਕਿ ਰੂਟੀਨ ਵਿਚ ਕਈ ਜਾਂਚ ਸਬੰਧੀ ਪੱਤਰ ਆਉਂਦੇ ਹਨ, ਜਿਨ੍ਹਾਂ ਨੂੰ ਸਬੰਧਤ ਇਲਾਕਾ ਈ. ਸੀ. ਪੀ. ਜਾਂ ਹੋਰ ਅਧਿਕਾਰੀਆਂ ਨੂੰ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਚਿੱਠੀ ਬਾਰੇ ਵਿਚ ਕੁਝ ਯਾਦ ਨਹੀਂ ਹੈ। ਇਸ ਮਾਮਲੇ ਵਿਚ ਕੀ ਐਕਸ਼ਨ ਲਿਆ ਗਿਆ, ਬਾਰੇ ਤਾਂ ਜਾਣਕਾਰੀ ਨਹੀਂ ਹੈ ਪਰ ਇਹ ਸਾਫ਼ ਹੈ ਕਿ ਉਸ ਸਮੇਂ ਸਖ਼ਤ ਐਕਸ਼ਨ ਨਾ ਲਏ ਜਾਣ ਕਾਰਨ ਸ਼ਾਇਦ ਅਸ਼ੀਸ਼ ਦੇ ਹੌਂਸਲੇ ਬੁਲੰਦ ਹੋ ਗਏ ਅਤੇ ਉਸ ਨੇ ਆਪਣਾ ਕੰਮ-ਧੰਦਾ ਲਗਾਤਾਰ ਫੈਲਾਉਣਾ ਜਾਰੀ ਰੱਖਿਆ। ਜੇਕਰ ਉਸ ਦੀ ਇਸ ਗੰਦੇ ਧੰਦੇ ’ਤੇ ਰੋਕ ਲਾਈ ਜਾਂਦੀ ਤਾਂ ਉਕਤ ਚਿੱਠੀ ਦੇ ਜਾਰੀ ਹੋਣ ਦੇ ਠੀਕ 15 ਮਹੀਨੇ ਬਾਅਦ 6 ਮਈ ਨੂੰ ਮਾਡਲ ਟਾਊਨ ਦੇ ਕਲਾਊਡ ਸਪਾ ਸੈਂਟਰ ਵਿਚ ਨਾਬਾਲਿਗਾ ਨਾਲ ਇਸ ਤਰ੍ਹਾਂ ਦਾ ਦੁਰਾਚਾਰ ਨਾ ਹੁੰਦਾ ਅਤੇ ਇਕ ਬੱਚੀ ਅਜਿਹੇ ਲੋਕਾਂ ਦੇ ਸ਼ਿਕੰਜੇ ਵਿਚ ਆਉਣ ਤੋਂ ਸ਼ਾਇਦ ਬਚ ਜਾਂਦੀ।

ਇਹ ਵੀ ਪੜ੍ਹੋ: ਜੰਡਿਆਲਾ-ਫਗਵਾੜਾ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ, ਦੋ ਸਕੇ ਭਰਾਵਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

PunjabKesari

ਉਦੋਂ ਵੀ ਹੋਈ ਸੀ ਕਾਂਗਰਸੀ ਨੇਤਾ ਦੀ ਐਂਟਰੀ
ਇਸ ਮਾਮਲੇ ਵਿਚ ਜਦੋਂ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਸੂਈ ਕਾਂਗਰਸੀ ਨੇਤਾ ’ਤੇ ਜਾ ਟਿਕੀ। ਚਿੱਠੀ ਨਾਲ ਸੰਬੰਧਤ ਮਾਮਲੇ ’ਤੇ ਜਦ ਕੁਝ ਲੋਕਾਂ ਨਾਲ ਲਗਾਤਾਰ ਸੰਪਰਕ ਕੀਤਾ ਗਿਆ ਤਾਂ ਇਕ ਹੋਰ ਗੱਲ ਸਾਹਮਣੇ ਆਈ ਕਿ ਉਸ ਸਮੇਂ ਵੀ ਕਾਂਗਰਸੀ ਨੇਤਾ ਨੇ ਹੀ ਆਸ਼ੀਸ਼ ਅਤੇ ਉਸ ਦੇ ਸਾਥੀਆਂ ਨੂੰ ਬਚਾਇਆ ਸੀ। ਪਤਾ ਲੱਗਾ ਹੈ ਕਿ ਆਸ਼ੀਸ਼ ਦੇ ਸੰਪਰਕ ਵਿਚ ਅਰਸ਼ਦ ਉਸ ਸਮੇਂ ਤੱਕ ਆ ਚੁੱਕਾ ਸੀ ਅਤੇ ਅਰਸ਼ਦ ਰਾਹੀਂ ਕਾਂਗਰਸੀ ਨੇਤਾ ਨੇ ਆਸ਼ੀਸ਼ ਅਤੇ ਉਸ ਦੀ ਜੁੰਡਲੀ ਨੂੰ ਬਚਾਇਆ ਸੀ।

ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਚ ਸਾਹਮਣੇ ਆਈ ਇਕ ਹੋਰ ਗੱਲ, ਲੋੜੀਂਦੇ ਅਰਸ਼ਦ ਦੇ ਕਾਂਗਰਸੀ ਆਗੂ ਨਾਲ ਜੁੜੇ ਤਾਰ

ਸੂਤਰਾਂ ਦਾ ਕਹਿਣਾ ਹੈ ਕਿ ਇਹ ਉਹ ਹੀ ਕਾਂਗਰਸੀ ਨੇਤਾ ਹੈ ਜੋ ਅੱਜਕਲ੍ਹ ਇਸ ਗੈਂਗਰੇਪ ਦੇ ਮੁਲਜ਼ਮ ਅਰਸ਼ਦ ਨੂੰ ਬਚਾਉਣ ਲਈ ਖ਼ੁਦ ਦੌੜ-ਭੱਜ ਕਰ ਰਿਹਾ ਹੈ। ਚੇਅਰਮੈਨਸ਼ਿਪ ਦਾ ਸ਼ੌਕੀਨ ਇਹ ਕਾਂਗਰਸੀ ਨੇਤਾ ਕੁੜਤਾ-ਪਜ਼ਾਮਾ ਪਾਉਣ ਦਾ ਵੀ ਸ਼ੌਕੀਨ ਹੈ ਅਤੇ ਬਹੁਤ ਘੱਟ ਲੋਕਾਂ ਨੇ ਹੀ ਇਸ ਨੂੰ ਪੈਂਟ ਸ਼ਰਟ ਵਿਚ ਵੇਖਿਆ ਹੋਵੇਗਾ। ਚਿਹਰੇ-ਮੋਹਰੇ ਤੋਂ ਬਹੁਤ ਹੀ ਸਾਧਾਰਨ ਦਿੱਸਣ ਵਾਲਾ ਇਹ ਨੇਤਾ ਅੰਦਰੋਂ ਇਸ ਕਦਰ ਸ਼ੈਤਾਨ ਹੈ ਕਿ ਉਸ ਦੀਆਂ ਹਰਕਤਾਂ ਪਹਿਲਾਂ ਤਾਂ ਇਕ ਨਾਬਾਲਗਾ ਨਾਲ ਦੁਰਾਚਾਰ ਦਾ ਕਾਰਨ ਬਣ ਗਈਆਂ ਅਤੇ ਉੱਪਰੋਂ ਹੁਣ ਗੈਂਗਰੇਪ ਕਰਨ ਵਾਲਿਆਂ ਨੂੰ ਬਚਾਉਣ ਲਈ ਵੀ ਕਹਾਣੀ ਘੜੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਮਾਮਲੇ ’ਚ ਆਇਆ ਨਵਾਂ ਮੋੜ, ਜਾਂਚ ਕਰ ਰਹੀ SIT 'ਚ ਬਦਲਾਅ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News