ਕੱਪੜਾ ਵਪਾਰੀ ਨੇ ਪਹਿਲਾਂ ਪਿਆਰ ਦੇ ਜਾਲ ''ਚ ਫਸਾ ਕੁੜੀ ਦੀ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤਾ ਇਹ ਕਾਰਾ

Wednesday, Apr 13, 2022 - 06:29 PM (IST)

ਕੱਪੜਾ ਵਪਾਰੀ ਨੇ ਪਹਿਲਾਂ ਪਿਆਰ ਦੇ ਜਾਲ ''ਚ ਫਸਾ ਕੁੜੀ ਦੀ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤਾ ਇਹ ਕਾਰਾ

ਮੁਕੇਰੀਆਂ (ਨਾਗਲਾ)– ਇਕ ਪੜ੍ਹੀ-ਲਿਖੀ ਲੜਕੀ ਨੂੰ ਪਿਆਰ ਦੇ ਜਾਲ ’ਚ ਫਸਾ ਕੇ ਉਸ ਦੀ ਅਸ਼ਲੀਲ ਫ਼ਿਲਮ ਬਣਾ ਕੇ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੱਪੜਾ ਵਪਾਰੀ ਖ਼ਿਲਾਫ਼ ਮੁਕੇਰੀਆਂ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੀੜਤ ਕੁੜੀ ਨੇ ਦੱਸਿਆ ਕਿ ਮੇਨ ਬਾਜ਼ਾਰ ਮੁਕੇਰੀਆਂ ’ਚ ‘ਬੰਬੇ ਕੁਲੈਕਸ਼ਨ ਹਾਊਸ’ ਨਾਂ ਦੀ ਕੱਪੜੇ ਦੀ ਦੁਕਾਨ ਚਲਾ ਰਹੇ ਗੁਲਸ਼ੇਰ ਕੁਰੈਸ਼ੀ ਨਾਲ ਉਸ ਦੀ 2018 ’ਚ ਜਾਣ-ਪਛਾਣ ਹੋਈ, ਉਪਰੰਤ ਉਸ ਨਾਲ ਪਿਆਰ ਹੋ ਗਿਆ। 

2019 ’ਚ ਜਦੋਂ ਉਹ ਉਸ ਦੀ ਦੁਕਾਨ ’ਤੇ ਕੱਪੜੇ ਲੈਣ ਗਈ ਤਾਂ ਗੁਲਸ਼ੇਰ ਕੁਰੈਸ਼ੀ ਉਸ ਨੂੰ ਕੱਪੜੇ ਦਿਖਾਉਣ ਦੇ ਬਹਾਨੇ ਦੁਕਾਨ ਦੇ ਉਪਰਲੇ ਕਮਰੇ ’ਚ ਲੈ ਗਿਆ ਅਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਲੱਗਾ, ਵਿਰੋਧ ਕਰਨ ’ਤੇ ਗੁਲਸ਼ੇਰ ਕੁਰੈਸ਼ੀ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਉਸ ਨੂੰ ਆਪਣੇ ਪੂਰੇ ਕੱਪੜੇ ਉਤਾਰਨ ਲਈ ਮਜਬੂਰ ਹੋਣਾ ਪਿਆ। ਪੀੜਤਾ ਨੇ ਦੱਸਿਆ ਕਿ ਗੁਲਸ਼ੇਰ ਕੁਰੈਸ਼ੀ ਨੇ ਆਪਣੇ ਮੋਬਾਇਲ ’ਤੇ ਮੇਰੀ ਅਸ਼ਲੀਲ ਵੀਡੀਓ ਬਣਾ ਕੇ ਮੈਨੂੰ ਵਾਪਸ ਘਰ ਭੇਜ ਦਿੱਤਾ। ਪੀੜਤ ਨੇ ਦੱਸਿਆ ਕਿ ਉਸ ਨੇ ਆਪਣੀ ਇੱਜ਼ਤ ਬਚਾਉਣ ਲਈ ਇਹ ਗੱਲ ਕਿਸੇ ਨਾਲ ਸਾਂਝੀ ਨਹੀਂ ਕੀਤੀ ਪਰ ਕੁਝ ਦਿਨ ਪਹਿਲਾਂ ਉਸ ਨੇ ਫਿਰ ਤੋਂ ਮੈਨੂੰ ਮੇਰੀ ਨਗਨ ਫ਼ਿਲਮ ਵਿਖਾ ਕੇ ਆਪਣੇ ਨਾਲ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮੈਂ ਆਪਣੇ ਇਕ ਜਾਣਕਾਰ ਦੀ ਮਦਦ ਨਾਲ ਮੁਕੇਰੀਆਂ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: ਠੱਗੀ ਦਾ ਇਕ ਤਰੀਕਾ ਅਜਿਹਾ ਵੀ, ਮਾਮੇ ਦਾ ਮੁੰਡਾ ਦੱਸ ਕੇ ਕੈਨੇਡਾ ਤੋਂ ਅਨੋਖੇ ਢੰਗ ਨਾਲ ਮਾਰੀ ਲੱਖਾਂ ਦੀ ਠੱਗੀ

ਐੱਸ. ਐੱਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਗੁਰਪ੍ਰੀਤ ਦੀ ਸ਼ਿਕਾਇਤ 'ਤੇ ਮੁਕੇਰੀਆਂ ਪੁਲਸ ਨੇ ਗੁਲਸ਼ੇਰ ਕੁਰੈਸ਼ੀ ਪੁੱਤਰ ਜ਼ਾਹਿਦ ਹੁਸੈਨ ਵਾਸੀ 314 ਸਿਰਸਾਲਾ ਨਕੁਰ ਖੇੜਾ ਅਫ਼ਗਾਨ, ਨਕੁਰ ਸਹਾਰਨਪੁਰ (ਉੱਤਰ ਪ੍ਰਦੇਸ਼) ਜੋਕਿ ਮੌਜੂਦਾ ਸਮੇਂ ਰੇਲਵੇ ਓਵਰਬ੍ਰਿਜ ਦੇ ਨਜ਼ਦੀਕ ਰੰਧਾਵਾ ਕਾਲੋਨੀ ’ਚ ਬਣੇ ਮਲਟੀਕੰਪਲੈਕਸ ਦਾ ਵਸਨੀਕ ਹੈ, ਨੂੰ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਪਹਿਲਾਂ ਇਸ ਨੇ ਆਪਣਾ ਗਲਤ ਪਤਾ ਦੱਸ ਕੇ ਪੁਲਸ ਨੂੰ ਗੁੰਮਰਾਹ ਕੀਤਾ ਸੀ। 2 ਦਿਨ ਦੇ ਰਿਮਾਂਡ ਤੋਂ ਬਾਅਦ ਗੁਲਸ਼ੇਰ ਕੁਰੈਸ਼ੀ ਨੂੰ ਹਵਾਲਾਤ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਫਗਵਾੜਾ ’ਚ ਮਾਚਿਸ ਨਾਲ ਖੇਡਦੇ ਸਮੇਂ ਲੱਗੀ ਅੱਗ, ਜਿਊਂਦਿਆਂ ਸੜੀ 7 ਸਾਲਾ ਬੱਚੀ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News