ਕੀ ਇਹ ਹੈ ਪ੍ਰਧਾਨ ਮੰਤਰੀ ਜੀ ਦੀ ਸਵੱਛ ਭਾਰਤ ਮੁਹਿੰਮ?

Saturday, Jan 13, 2018 - 01:41 AM (IST)

ਫ਼ਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਸ਼ਹਿਰ ਦੀ ਸਤਲੁਜ ਇਨਕਲੇਵ, ਸ੍ਰੀ ਗੁਰੂ ਰਾਮਦਾਸ ਨਗਰ ਤੇ ਆਦਰਸ਼ ਨਗਰ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਮਵੀਰ ਨੂੰ ਮੰਗ ਪੱਤਰ ਸੌਂਪਦੇ ਹੋਏ ਦੁਸਹਿਰਾ ਗਰਾਊਂਡ 'ਚ ਸੁੱਟੇ ਜਾ ਰਹੇ ਕੂੜਾ-ਕਰਕਟ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ। ਭੁਪਿੰਦਰ ਸਿੰਘ, ਅਮਰੀਕ ਸਿੰਘ ਜੰਮੂ, ਮੱਖਣ ਸਿੰਘ ਅਤੇ ਸੁੰਦਰ ਲਾਲ ਸਰਪੰਚ ਆਦਿ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸਤਲੁਜ ਇਨਕਲੇਵ, ਗੁਰੂ ਰਾਮਦਾਸ ਨਗਰ, ਕੀਰਤੀ ਨਗਰ ਤੇ ਆਦਰਸ਼ ਨਗਰ ਦੇ ਪਿੱਛੇ ਦੁਸਹਿਰਾ ਗਰਾਊਂਡ 'ਚ ਲੋਕਾਂ ਵਲੋਂ ਗੰਦਗੀ ਡੰਪ ਕਰਨ ਦੇ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਅਤੇ ਇਨ੍ਹਾਂ ਖੇਤਰਾਂ 'ਚ ਰਹਿੰਦੇ ਲੋਕ ਬਦਬੂ ਫੈਲਣ ਕਾਰਨ ਕਈ ਪਰਿਵਾਰ ਬੱਚਿਆਂ ਸਮੇਤ ਬੀਮਾਰ ਪਏ ਹਨ। ਉਨ੍ਹਾਂ ਕਿਹਾ ਕਿ ਦੁਸਹਿਰਾ ਗਰਾਊਂਡ 'ਚ ਪਈ ਗੰਦਗੀ ਨੂੰ ਜਲਦ ਚੁਕਵਾਇਆ ਜਾਵੇ ਤੇ ਕੂੜਾ-ਕਰਕਟ ਸੁੱਟਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਭੁਪਿੰਦਰ ਸਿੰਘ, ਅਮਰੀਕ ਸਿੰਘ, ਮੱਖਣ ਸਿੰਘ ਤੇ ਸਰਪੰਚ ਸੁੰਦਰ ਲਾਲ ਨੇ ਦੱਸਿਆ ਕਿ ਕੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਇਹ ਹੈ? ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਸਾਡਾ ਮੰਗ ਪੱਤਰ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਕਾਰਜਕਾਰੀ ਅਧਿਕਾਰੀ ਨੂੰ ਭੇਜ ਦਿੱਤਾ ਹੈ ਤੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਖੇਤਰ ਦੀ ਮੁਕੰਮਲ ਸਫਾਈ ਕਰਵਾਉਣ ਦੇ ਆਦੇਸ਼ ਦਿੱਤੇ ਹਨ। 


Related News