ਪੈਟਰੋਲ ਪੰਪ ਦੀ ਹਿੱਸੇਦਾਰੀ ਨੂੰ ਲੈ ਕੇ ਭਰਾਵਾਂ ''ਚ ਖੜਕੀ, ਇਕ ਦੀ ਮੌਤ

Tuesday, Nov 01, 2022 - 10:33 PM (IST)

ਪੈਟਰੋਲ ਪੰਪ ਦੀ ਹਿੱਸੇਦਾਰੀ ਨੂੰ ਲੈ ਕੇ ਭਰਾਵਾਂ ''ਚ ਖੜਕੀ, ਇਕ ਦੀ ਮੌਤ

ਅੰਮ੍ਰਿਤਸਰ (ਗੁਰਿੰਦਰ ਸਾਗਰ) : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਪੈਟਰੋਲ ਪੰਪ ਦੇ ਹਿੱਸੇ ਨੂੰ ਲੈ ਕੇ ਚਾਚੇ ਦੇ ਮੁੰਡੇ ਵੱਲੋਂ ਤਾਏ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ। ਨੌਜਵਾਨ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਘਰ ਵਾਪਸ ਪਰਤਿਆ ਸੀ। ਪੈਟਰੋਲ ਪੰਪ ਦੇ ਹਿੱਸੇ ਨੂੰ ਲੈ ਕੇ ਤਿੰਨ ਭਰਾਵਾਂ 'ਚ ਵਿਵਾਦ ਚੱਲ ਰਿਹਾ ਸੀ ਅਤੇ ਭਰਾਵਾਂ 'ਚ ਚੱਲ ਰਹੇ ਵਿਵਾਦ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਇਸ ਝਗੜੇ 'ਚ ਅੱਗੇ ਆ ਗਏ। ਜਾਣਕਾਰੀ ਮੁਤਾਬਿਕ ਤਿੰਨ ਭਰਾਵਾਂ ਦਾ ਪੈਟਰੋਲ ਪੰਪ ਦੇ ਵਿੱਚ ਹਿੱਸਾ ਸੀ ਪਰ ਆਪਸ 'ਚ ਬਹਿਸਬਾਜ਼ੀ ਦੇ ਚੱਲਦਿਆਂ ਇਨ੍ਹਾਂ ਭਰਾਵਾਂ ਦੇ ਪੁੱਤ ਲੜਾਈ 'ਚ ਆ ਗਏ।  ਇਸ ਦੌਰਾਨ ਚਾਚੇ ਦੇ ਮੁੰਡੇ ਵੱਲੋਂ ਆਪਣੇ ਤਾਏ ਦੇ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀਆਂ ਸਾਰੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈਆਂ। 

PunjabKesari

ਇਸ ਸੰਬੰਧੀ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਸਤਪਾਲ ਸਿੰਘ  ਤਿੰਨ ਭਰਾ ਜਿਨ੍ਹਾਂ ਦਾ ਸਾਂਝਾ ਪਟਰੋਲ ਪੰਪ ਸੀ ਤੇ ਇਨ੍ਹਾਂ ਤਿੰਨਾਂ ਭਰਾਵਾਂ 'ਚ ਪੈਟਰੋਲ ਪੰਪ ਨੂੰ ਲੈ ਕੇ ਵੰਡ ਹੋਈ ਸੀ ਜਿਸ 'ਚ ਕਿ ਦੋ ਭਰਾਵਾਂ ਨੇ ਆਪਣਾ ਹਿੱਸਾ ਲੈ ਕੇ ਤੀਸਰੇ ਕੁਲਵਿੰਦਰ ਸਿੰਘ ਨੂੰ ਹਿੱਸਾ ਦੇ ਦਿੱਤਾ ਅਤੇ ਜਦੋਂ ਕਿ ਕੁਲਵਿੰਦਰ ਸਿੰਘ ਦਾ ਬੇਟਾ ਦੁਬਈ ਤੋਂ ਵਾਪਸ ਆਇਆ ਤਾਂ ਉਸ ਨੇ ਇਸ ਫ਼ੈਸਲੇ ਨੂੰ ਮਨਜ਼ੂਰ ਨਹੀਂ ਕੀਤਾ ਅਤੇ ਜਿਸ ਤੋਂ ਬਾਅਦ ਉਸ ਨੇ ਪੈਟਰੋਲ ਪੰਪ 'ਤੇ ਜਾ ਕੇ ਝਗੜਾ ਕੀਤਾ ਤੇ ਇਸ ਝਗੜੇ ਦੇ ਵਿੱਚ ਬਿਕਰਮਜੀਤ ਸਿੰਘ ਦੀ ਮੌਤ ਹੋ ਗਈ ਅਤੇ ਦਿਲਰਾਜ ਨਾਮਕ ਨੌਜਵਾਨ ਜ਼ਖ਼ਮੀ ਹੋਇਆ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਤਿੰਨ ਵਿਅਕਤੀ ਆਰੋਪੀ ਹਨ ਜਿਨ੍ਹਾਂ ਦੇ ਉੱਪਰ ਮਾਮਲਾ ਦਰਜ ਕੀਤਾ ਹੈ ਅਤੇ ਪੁਲਸ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।  


author

Mandeep Singh

Content Editor

Related News