ਲੁਧਿਆਣਾ ''ਚ ਵੱਡੀ ਵਾਰਦਾਤ, ਤਲਵਾਰਾਂ ਨਾਲ ਵੱਢਿਆ ਐੱਸ. ਐੱਚ. ਓ.
Wednesday, Aug 05, 2020 - 09:28 PM (IST)
ਲੁਧਿਆਣਾ (ਤਰੁਣ ਜੈਨ) : ਲੁਧਿਆਣਾ ਦੇ ਛਾਉਣੀ ਮੁਹੱਲਾ ਵਿਚ ਬੀਤੀ ਦੇਰ ਰਾਤ ਕੁਝ ਲੋਕਾਂ ਵਲੋਂ ਸਿਵਲ ਲਾਈਨ 'ਚ ਤਾਇਨਾਤ ਐੱਸ. ਐੱਚ. ਓ. 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਵਿਚ ਐੱਸ. ਐੱਚ. ਓ. ਬਿਟਨ ਕੁਮਾਰ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਛਾਉਣੀ ਮੁਹੱਲਾ 'ਚ ਇਮਾਰਤ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿੱਥੇ ਜੇ. ਸੀ. ਬੀ. ਮਸ਼ੀਨ ਰਾਹੀਂ ਕੰਮ ਕੀਤਾ ਜਾ ਰਿਹਾ ਸੀ, ਇਸ ਦੌਰਾਨ ਮੁਹੱਲਾ ਵਾਸੀਆਂ ਵਲੋਂ ਉਕਤ ਲੋਕਾਂ ਨੂੰ ਕੰਮ ਬੰਦ ਕਰਨ ਲਿਆ ਕਿਹਾ ਗਿਆ ਤਾਂ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਰੌਲਾ ਸੁਣ ਕੇ ਆਪਣੇ ਘਰ ਵਿਚ ਸੁੱਤੇ ਪਏ ਐੱਸ. ਐੱਚ. ਓ. ਬਿਟਨ ਕੁਮਾਰ ਬਾਹਰ ਆਏ ਅਤੇ ਉਨ੍ਹਾਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।
ਇਹ ਵੀ ਪੜ੍ਹੋ : PP ਗੋਲਡੀ ਦੀ ਫਾਰਨੂਚਰ ਦਾ ਖੁੱਲ੍ਹਿਆ ਰਾਜ਼, ਗੱਡੀ ਮਾਲਕ ਨੇ ਗੋਲਡੀ ਤੇ ਪੁਨੀਤ ਦੀ ਦੱਸੀ ਹਕੀਕਤ
ਇਸ ਦੌਰਾਨ ਕੁਝ ਲੋਕ ਉਨ੍ਹਾਂ ਨਾਲ ਵੀ ਬਹਿਸ ਪਏ ਅਤੇ ਗੱਲ ਇਥੋਂ ਤੱਕ ਵੱਧ ਗਏ ਕਿ ਇਕ ਧਿਰ ਨੇ ਆਪਣੇ ਸਾਥੀਆਂ ਨੂੰ ਉਥੇ ਬੁਲਾ ਕੇ ਐੱਸ. ਐੱਚ. ਓ. 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਹਾਲਤ ਵਿਚ ਐੱਸ. ਐੱਚ. ਓ. ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦੇ 12 ਟਾਂਕੇ ਲਗਾਏ ਗਏ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਸੁਰੱਖਿਆ ਅਮਲੇ 'ਤੇ ਕੋਰੋਨਾ ਦਾ ਹਮਲਾ, 14 ਮੁਲਾਜ਼ਮ ਆਏ ਪਾਜ਼ੇਟਿਵ
ਉਧਰ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਸ ਨੇ ਮੁਲਜ਼ਮ ਓਮਕਾਰ, ਦੀਪੂ ਅਤੇ ਬੱਬੂ 'ਤੇ 307 ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲਸ ਨੇ 6-7 ਅਣਪਛਾਤਿਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ। ਫਿਲਹਾਲ ਇਸ ਮਾਮਲੇ ਵਿਚ ਅਜੇ ਤਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਐੱਸ. ਐੱਚ. ਓ. ਬਿਟਨ ਕੁਮਾਰ ਥਾਣਾ ਦੁਗਰੀ ਤੋਂ ਬਦਲੀ ਹੋ ਕੇ ਪੁਲਸ ਲਾਈਨ ਵਿਖੇ ਡਿਊਟੀ ਦੇ ਰਹੇ ਹਨ।
ਇਹ ਵੀ ਪੜ੍ਹੋ : ਕਾਂਗਰਸ 'ਚ ਬਗਾਵਤ, ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਠੋਕਵਾਂ ਜਵਾਬ