ਭਗਤੀ ਰਸ ''ਚ ਡੁੱਬਿਆ ਸ਼ਹਿਰ, ਕਿਤੇ ਸ਼ੋਭਾ ਯਾਤਰਾ ਤੇ ਕਿਤੇ ਰਾਸਲੀਲਾ
Monday, Aug 14, 2017 - 08:00 AM (IST)
ਚੰਡੀਗੜ੍ਹ (ਨੇਹਾ ਤ੍ਰਿਪਾਠੀ) - ਆਦਰਸ਼ ਪਬਲਿਕ ਸਮਾਰਟ ਸਕੂਲ ਸੈਕਟਰ-20 ਵਿਚ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਾਰੇ ਬੱਚੇ ਰਵਾਇਤੀ ਪਹਿਰਾਵੇ ਵਿਚ ਆਏ ਸਨ। ਕੁਝ ਲੜਕੇ ਸ਼੍ਰੀ ਕ੍ਰਿਸ਼ਨ ਦੇ ਰੂਪ ਵਿਚ ਤਿਆਰ ਹੋਏ ਤਾਂ ਕੁਝ ਲੜਕੀਆਂ ਨੂੰ ਰਾਧਾ ਦੇ ਰੂਪ ਵਿਚ ਤਿਆਰ ਕੀਤਾ ਗਿਆ। ਬਾਲ ਗੋਪਾਲ ਕ੍ਰਿਸ਼ਨ ਦੇ ਸ਼ਰਾਰਤੀ ਮਾਹੌਲ ਨੂੰ ਦਰਸਾਉਣ ਲਈ ਮਟਕੀ ਤੋੜ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਜਨਮ ਅਸ਼ਟਮੀ ਸੰਬੰਧੀ ਇਕ ਝਾਕੀ ਵੀ ਸਜਾਈ ਗਈ। ਪਿੰ੍ਰਸੀਪਲ ਸੁਨੀਤਾ ਠਾਕੁਰ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸਰਾਹਨਾ ਕੀਤੀ। ਸਕੂਲ ਦੇ ਡਾਇਰੈਕਟਰ ਅਨਿਲ ਠਾਕੁਰ ਨੇ ਇਸ ਸ਼ੁਭ ਦਿਹਾੜੇ 'ਤੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ।
