''ਮੇਰਾ ਵਾਰਡ, ਮੈਂ ਸੰਵਾਰਾਂ'' ਮੁਹਿੰਮ ਤਹਿਤ ''ਸਵੱਛਤਾ ਮੁਹਿੰਮ'' ਚਲਾਈ

Wednesday, Mar 21, 2018 - 08:25 AM (IST)

''ਮੇਰਾ ਵਾਰਡ, ਮੈਂ ਸੰਵਾਰਾਂ'' ਮੁਹਿੰਮ ਤਹਿਤ ''ਸਵੱਛਤਾ ਮੁਹਿੰਮ'' ਚਲਾਈ

ਪਟਿਆਲਾ  (ਪ. ਪ.) - ਸ਼ਾਹੀ ਸ਼ਹਿਰ ਨੂੰ ਉੱਤਰੀ ਭਾਰਤ ਦਾ ਨੰਬਰ ਇਕ ਸ਼ਹਿਰ ਬਣਾਉਣ ਲਈ ਅਤੇ ਇਸ ਨੂੰ ਸਭ ਤੋਂ ਸਾਫ-ਸੁਥਰਾ ਸ਼ਹਿਰ ਬਣਾਉਣ ਲਈ ਕਾਂਗਰਸ ਪਾਰਟੀ ਦੇ ਵਾਰਡ ਨੰਬਰ 14 ਤੋਂ ਕੌਂਸਲਰ ਰਿਚੀ ਡਕਾਲਾ ਨੇ 'ਮੇਰਾ ਵਾਰਡ, ਮੈਂ ਸੰਵਾਰਾਂ' ਮੁਹਿੰਮ ਤਹਿਤ 'ਸਵੱਛਤਾ ਮੁਹਿੰਮ' ਚਲਾਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਕਾਂਗਰਸ ਦੇ ਸਕੱਤਰ ਸੰਤ ਬਾਂਗਾ ਪਹੁੰਚੇ। ਕੌਂਸਲਰ ਰਿਚੀ ਡਕਾਲਾ ਦਾ ਇਸ ਮੁਹਿੰਮ ਵਿਚ ਇਲਾਕੇ ਦੇ ਲੋਕਾਂ ਨੇ ਸਾਥ ਦਿੰਦਿਆਂ ਸਵੇਰੇ 7 ਵਜੇ ਹੀ ਸਫਾਈ ਮੁਹਿੰਮ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕੌਂਸਲਰ ਰਿਚੀ ਡਕਾਲਾ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਸੰਤ ਬਾਂਗਾ ਨੇ ਨਵੀਂ ਅਨਾਜ ਮੰਡੀ ਤੋਂ ਸ਼ੁਰੂਆਤ ਕਰਦਿਆਂ ਸਮੁੱਚੇ ਵਾਰਡ ਵਿਚ ਝਾੜੂ ਲਾਇਆ। ਉਨ੍ਹਾਂ ਐੈੱਫ. ਸੀ. ਆਈ. ਦੇ ਸਾਹਮਣੇ ਤੋਂ ਕੂੜੇ ਦਾ ਡੰਪ ਇਕੱਠਾ ਕਰ ਕੇ ਇਲਾਕੇ ਨੂੰ ਸੋਹਣਾ ਬਣਾਇਆ।   ਇਸ ਮੌਕੇ ਸੰਤ ਰਾਮ ਬਾਂਗਾ ਤੇ ਰਿਚੀ ਡਕਾਲਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਪੰਜਾਬ ਸਰਕਾਰ ਵੱਲੋਂ ਚਲਾਈ 'ਸਵੱਛਤਾ ਮੁਹਿੰਮ' ਤੇ 'ਹੱਥ ਨਾਲ ਹੱਥ ਮਿਲਾਈਏ, ਪਟਿਆਲੇ ਨੂੰ ਸੋਹਣਾ ਬਣਾਈਏ' ਮੁਹਿੰਮ ਤਹਿਤ ਸ਼ਹਿਰ ਨੂੰ ਸੋਹਣਾ ਬਣਾਇਆ ਗਿਆ ਹੈ। ਇਸ ਤਹਿਤ ਵਾਰਡ ਵਿਚੋਂ ਕੂੜਾ-ਕਰਕਟ ਚੁੱਕ ਕੇ ਇਕ ਨਵੀਂ ਦਿੱਖ ਦਿਖਾਈ ਗਈ ਹੈ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਕੌਂਸਲਰ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਵੱਛਤਾ ਟੀਮ ਵਿਚ ਅਮਨਦੀਪ ਸਿੰਘ ਸੇਖੋਂ, ਰਵਿੰਦਰ ਸਿੰਘ, ਪੈਰੀਮਾਨ, ਰਾਜਨ ਸਿੰਗਲਾ, ਰਾਜੇਸ਼ ਸਿੰਗਲਾ, ਰਾਕੇਸ਼ ਗੋਇਲ, ਦੀਪਕ ਡਕਾਲਾ, ਵਰਿੰਦਰ ਕੁਮਾਰ, ਤ੍ਰਿਲੋਚਨ ਸਿੰਘ ਰਾਣਾ, ਸੁਰੇਸ਼ ਕੁਮਾਰ, ਸ਼ਿਵ ਦਿਆਲ ਸ਼ਰਮਾ, ਚਿਮਨ ਸਿੰਗਲਾ, ਸਚਿਨ, ਅਸ਼ੋਕ ਬਾਂਸਲ, ਜਸਵਿੰਦਰ ਬਬਲੂ, ਭਾਰਤ ਗੁਪਤਾ, ਆਰ. ਜੀ. ਗੋਇਲ, ਪ੍ਰਦੁੱਮਣ ਕੋਹਲੀ, ਮਨਜੀਤ ਚਿੱਤਰਕਾਰ, ਸੰਜੀਵ ਕੁਮਾਰ, ਸ਼ੇਖਰ ਗੋਇਲ, ਰਾਜੂ ਜਿੰਦਲ, ਸੀ. ਕੇ. ਜਿੰਦਲ, ਜੇ. ਐਸ. ਕਾਹਲੋਂ, ਰਮੇਸ਼ ਬਾਂਸਲ, ਗੁਰਦੀਪ ਸਿੰਘ, ਰਾਮ ਲਾਲ, ਕੁਲਭੂਸ਼ਣ ਵਰਮਾ, ਹਰਜੀਤ ਸਿੰਘ, ਸੁਰਜੀਤ ਸਿੰਘ, ਲਖਵਿੰਦਰ ਸਿੰਘ, ਅਮਿਤ ਗੁਪਤਾ, ਬਲਦੇਵ ਸਿੰਘ ਸਿੱਧੂ, ਰਾਜਿੰਦਰ ਡੁਡੇਜਾ, ਸੁਸ਼ੀਲ, ਸਚਿਨ, ਵਰਿੰਦਰ ਗੁਪਤਾ ਤੇ ਲੱਖਾ ਭਲਵਾਨ ਆਦਿ ਸਫਾਈ ਮੁਹਿੰਮ ਵਿਚ ਸ਼ਾਮਲ ਸਨ।


Related News