ਈਸਾਈ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ

06/30/2017 7:20:53 AM

ਸੁਲਤਾਨਪੁਰ ਲੋਧੀ,  (ਸੋਢੀ)- ਬੀਤੇ ਦਿਨੀਂ ਕੁਝ ਸ਼ਰਾਰਤੀਆਂ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਦੇ ਸੰਬੰਧ 'ਚ ਕੁਝ ਇਤਰਾਜ਼ਯੋਗ ਸ਼ਬਦ ਬੋਲ ਕੇ ਉਸਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ। ਜਿਸ ਦੇ ਰੋਸ ਵਜੋਂ ਕ੍ਰਿਸਚੀਅਨ ਯੂਥ ਵਿੰਗ ਪੰਜਾਬ ਵੱਲੋਂ ਸੁਲਤਾਨਪੁਰ ਲੋਧੀ ਤਲਵੰਡੀ ਪੁਲ 'ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ  ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਕ੍ਰਿਸਚੀਅਨ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਚਰਨਜੀਤ ਗਿੱਲ ਨੇ ਕਿਹਾ ਕਿ ਕੁਝ ਸ਼ਰਾਰਤੀਆਂ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਦੇ ਸੰਬੰਧ 'ਚ ਜੋ ਅਪਸ਼ਬਦ ਬੋਲੇ ਗਏ ਹਨ, ਉਸ ਕਾਰਨ ਸਮੁੱਚੇ ਈਸਾਈ ਭਾਈਚਾਰੇ 'ਚ ਰੋਸ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਤਰਨਤਾਰਨ ਪੁਲਸ ਵੱਲੋਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ 'ਚ ਸ਼ਾਮਲ ਸਾਰੇ ਦੋਸ਼ੀ ਗ੍ਰਿਫਤਾਰ ਕੀਤੇ ਜਾਣ। ਉਨ੍ਹਾਂ ਕਿਹਾ ਕਿ ਛੇਤੀ ਹੀ ਸਾਰੇ ਭਾਈਚਾਰੇ ਦਾ ਇਕ ਵਫਦ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਸਾਹਿਬ ਨੂੰ ਮਿਲੇਗਾ ਤੇ ਅਜਿਹੇ ਘਿਨਾਉਣੀ ਕਾਰਵਾਈ ਕਰਨ ਵਾਲੇ ਅਨਸਰਾਂ ਖਿਲਾਫ ਯੋਗ ਕਾਰਵਾਈ ਕਰਨ ਲਈ ਅਪੀਲ ਕਰੇਗਾ ਤਾਂ ਜੋ ਪੰਜਾਬ 'ਚ ਸਾਰੇ ਧਰਮਾਂ 'ਚ ਆਪਸੀ ਪ੍ਰੇਮ ਪਿਆਰ ਬਣਿਆ ਰਹੇ। ਇਸ ਸਮੇਂ ਚਰਨਜੀਤ ਗਿੱਲ ਨਾਲ ਲਖਵਿੰਦਰ ਜੋਸਨ, ਸੁਰਿੰਦਰ ਮਸੀਹ, ਰਣਜੀਤ ਮਸੀਹ, ਗਗਨਦੀਪ, ਹਰਜੀਤ ਧਾਲੀਵਾਲ, ਸੋਨੂੰ ਮਸੀਹ, ਅਮਰਜੀਤ ਚੰਨਾ ਤੇ ਹੋਰਨਾਂ ਆਗੂਆਂ ਨੇ ਸ਼ਿਰਕਤ ਕੀਤੀ।


Related News