ਈਸਾਈ ਭਾਈਚਾਰੇ ਦੇ ਧਰਨੇ ਦੌਰਾਨ ਅੰਮ੍ਰਿਤਪਾਲ ਸਿੰਘ ਨੂੰ ਇਸ ਸ਼ਖ਼ਸ ਨੇ ਕਰ ਦਿੱਤਾ ਵੱਡਾ ਚੈਲੰਜ

Monday, Oct 17, 2022 - 07:04 PM (IST)

ਜਲੰਧਰ (ਵੈੱਬ ਡੈਸਕ)— ਜਲੰਧਰ ਦੇ ਪੀ. ਏ. ਪੀ.ਚੌਂਕ ’ਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਈਸਾਈ ਭਾਈਚਾਰੇ ਵੱਲੋਂ ਅੱਜ ਧਰਨਾ ਦਿੱਤਾ ਗਿਆ। ਇਸ ਦੌਰਾਨ ਇਕ ਸ਼ਖ਼ਸ ਨੇ ਸਿੱਧੇ ਤੌਰ ’ਤੇ ਅੰਮ੍ਰਿਤਪਾਲ ਸਿੰਘ ਨੂੰ ਵੱਡਾ ਚੈਲੰਜ ਕਰ ਦਿੱਤਾ। ਪਿੰਡ ਊਮਰਪੁਰਾ ਤੋਂ ਰਾਜੂ ਭੱਟੀ ਨੇ ਚੈਲੰਜ ਕਰਦੇ ਹੋਏ ਕਿਹਾ ਕਿ ਜੇ ਉਸ ’ਚ ਹਿੰਮਤ ਹੈ ਤਾਂ ਉਹ ਇਕੱਲੇ ਆ ਜਾਵੇ। ਮੇੇਰੇ ਨਾਲ ਟਾਈਮ ਰੱਖ ਲਵੇ। ਮੈਂ ਨਹੀਂ ਡਰਦਾ ਉਸ ਤੋਂ। ਉਥੇ ਹੀ ਬੇਸ਼ੱਕ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਪਰ ਈਸਾਈ ਭਾਈਚਾਰੇ ਦਾ ਕਹਿਣਾ ਹੈ ਕਿ ਜਦੋਂ ਤੱਕ ਅੰਮ੍ਰਿਤਪਾਲ ਖ਼ਿਲਾਫ਼ ਪਰਚਾ ਦਰਜ ਨਹੀਂ ਹੁੰਦਾ, ਉਦੋਂ ਤੱਕ ਅਸੀਂ ਧਰਨਾ ਤੋਂ ਨਹੀਂ ਹਟੇਗਾ। ਅਸੀਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਧਰਨਾ ਲਗਾਇਆ ਹੈ ਕੋਈ ਸ਼ਾਂਤੀ ਭੰਗ ਕਰਨ ਲਈ ਨਹੀਂ। 

ਇਹ ਵੀ ਪੜ੍ਹੋ:ਅੰਮ੍ਰਿਤਪਾਲ ਖ਼ਿਲਾਫ਼ ਈਸਾਈ ਭਾਈਚਾਰੇ ਦਾ ਜਲੰਧਰ ਦੇ PAP ਚੌਂਕ ’ਚ ਧਰਨਾ, ਉੱਠੀ ਗ੍ਰਿਫ਼ਤਾਰੀ ਦੀ ਮੰਗ

ਰਾਜੂ ਭੱਟੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਸਾਡੇ ਧਰਮ ਖ਼ਿਲਾਫ਼ ਨਹੀਂ ਪ੍ਰਭੂ ਯਿਸੂ ਮਸੀਹ ਖ਼ਿਲਾਫ਼ ਬੋਲਿਆ ਹੈ, ਜੋਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਰਾਜੂ ਭੱਟੀ ਨੇ ਅੰਮ੍ਰਿਤਪਾਲ ਸਿੰਘ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਜੇ ਉਸ ’ਚ ਹਿੰਮਤ ਹੈ ਤਾਂ ਉਹ ਇਕੱਲੇ ਨਾਲ ਇਕੱਲਾ ਆ ਕੇ ਟੱਕਰੇ। ਮੇੇਰੇ ਨਾਲ ਟਾਈਮ ਰੱਖ ਲਵੇ। ਮੈਂ ਉਸ ਤੋਂ ਡਰਨ ਵਾਲਾ ਨਹੀਂ ਹਾਂ। 

 

ਇਸ ਮੌਕੇ ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਜੋ ਭੜਕਾਊ ਬਿਆਨ ਦੇ ਰਿਹਾ ਹੈ, ਉਸ ਨੂੰ ਜਾਂ ਤਾਂ ਪੈਸੇ ਮਿਲ ਰਹੇ ਹਨ ਅਤੇ ਜਾਂ ਫਿਰ ਸਿਆਸੀ ਪਹੁੰਚ ਹੋਣ ਕਰਕੇ ਪੰਜਾਬ ਸਰਕਾਰ ਉਸ ਦਾ ਸਾਥ ਦੇ ਰਹੀ ਹੈ। ਪੰਜਾਬ ਦੀ ਸਰਕਾਰ ਅੰਮ੍ਰਿਤਪਾਲ ’ਤੇ ਨੱਥ ਨਹੀਂ ਪਾ ਰਹੀ ਹੈ। ਉਥੇ ਹੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਅਤੇ ਕਾਰਵਾਈ ਦਾ ਭਰੋਸਾ ਦੇਣ ਉੁਪਰੰਤ ਧਰਾਨ ਖ਼ਤਮ ਕੀਤਾ ਗਿਆ। 

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਿੱਖ ਸੰਗਠਨ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਨੇ ਈਸਾਈ ਭਾਈਚਾਰੇ ਦੇ ਪ੍ਰਭੂ ਯਿਸੂ ਮਸੀਹ ’ਤੇ ਕੁਝ ਟਿੱਪਣੀਆਂ ਕੀਤੀਆਂ ਸਨ, ਜਿਸ ਦੇ ਵਿਰੋਧ ’ਚ ਈਸਾਈ ਧਰਮ ਨਾਲ ਜੁੜੇ ਲੋਕਾਂ ’ਚ ਰੋਸ ਹੈ। ਉਨ੍ਹਾਂ ਪਿਛਲੇ ਦਿਨੀਂ ਵਿਰੋਧ ’ਚ ਸੜਕਾਂ ’ਤੇ ਉਤਰ ਕੇ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ। ਈਸਾਈ ਭਾਈਚਾਰੇ ਦਾ ਕਹਿਣਾ ਸੀ ਕਿ ਜਦ ਉਹ ਕਿਸੇ ਧਰਮ ਦੇ ਖ਼ਿਲਾਫ਼ਤ ਨਹੀਂ ਕਰਦੇ ਤਾਂ ਉਹ ਆਪਣੇ ਧਰਮ ਦੀ ਖ਼ਿਲਾਫ਼ਤ ਵੀ ਬਰਦਾਸ਼ਤ ਨਹੀਂ ਕਰਨਗੇ। 

ਇਹ ਵੀ ਪੜ੍ਹੋ: 2024 ਦੇ ਚੋਣ ਫਿਨਾਲੇ ਤੋਂ ਪਹਿਲਾਂ ਅਗਲੇ 18 ਮਹੀਨਿਆਂ 'ਚ ਸਿਆਸੀ ਪਾਰਟੀਆਂ 'ਚ ਚੱਲੇਗੀ ‘ਸ਼ਹਿ-ਮਾਤ’ ਦੀ ਖੇਡ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News