ਦੁਨੀਆ 'ਚ ਆਇਆ 'ਛੋਟਾ ਮੂਸੇਵਾਲਾ', ਮਾਸੂਮ ਦੀਆਂ ਇਹ ਤਸਵੀਰਾਂ ਹਰ ਕਿਸੇ ਨੂੰ ਕਰ ਰਹੀਆਂ ਹਨ ਭਾਵੁਕ

Sunday, Mar 17, 2024 - 06:32 PM (IST)

ਦੁਨੀਆ 'ਚ ਆਇਆ 'ਛੋਟਾ ਮੂਸੇਵਾਲਾ', ਮਾਸੂਮ ਦੀਆਂ ਇਹ ਤਸਵੀਰਾਂ ਹਰ ਕਿਸੇ ਨੂੰ ਕਰ ਰਹੀਆਂ ਹਨ ਭਾਵੁਕ

ਨਵੀਂ ਦਿੱਲੀ - ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਅੱਜ ਜਨਮ ਹੋਇਆ ਹੈ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਈ.ਵੀ.ਐਫ. ਤਕਨੀਕ ਜ਼ਰੀਏ 58 ਸਾਲ ਦੀ ਉਮਰ 'ਚ ਬੱਚੇ ਨੂੰ ਜਨਮ ਦਿੱਤਾ।

PunjabKesari

ਜਨਮ ਦੇ ਕੁਝ ਹੀ ਮਿੰਟਾਂ 'ਚ 'ਛੋਟੇ ਮੂਸੇਵਾਲਾ' ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਮੂਸੇਵਾਲਾ ਨੂੰ ਯਾਦ ਕਰ ਰਿਹਾ ਹੈ ਅਤੇ ਹਰ ਕੋਈ ਭਾਵੁਕ ਹੋ ਰਿਹਾ ਹੈ।

PunjabKesari

ਜਾਣਕਾਰੀ ਮੁਤਾਬਕ ਇਹ ਖੁਸ਼ਖਬਰੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਇਸ ਦੌਰਾਨ ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।

PunjabKesari

ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀਆਂ ਪਿਆਰੀਆਂ ਅਤੇ ਭਾਵੁਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਸੀਂ ਤੁਹਾਡੇ ਲਈ 'ਜੂਨੀਅਰ ਸਿੱਧੂ ਮੂਸੇਵਾਲਾ' ਦੀਆਂ ਕੁਝ ਵਾਇਰਲ ਤਸਵੀਰਾਂ ਵੀ ਲੈ ਕੇ ਆਏ ਹਾਂ।

PunjabKesari

ਜ਼ਿਕਰਯੋਗ ਹੈ ਕਿ 2 ਸਾਲਾਂ ਬਾਅਦ ਸਿੱਧੂ ਮੂਸੇਵਾਲਾ ਦੇ ਘਰ 'ਚ ਖੁਸ਼ੀਆਂ ਗੂੰਜੀਆਂ ਹਨ। ਜ਼ਿਕਰਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਆਪਣੇ ਇਕਲੌਤੇ ਪੁੱਤਰ ਦੀ ਮੌਤ ਨਾਲ ਤਬਾਹ ਹੋਏ ਪਰਿਵਾਰ ਦੀ ਜ਼ਿੰਦਗੀ 'ਚ ਇਕ ਵਾਰ ਫਿਰ ਖੁਸ਼ੀਆਂ ਆ ਗਈਆਂ ਹਨ। ਸਾਰੇ ਜਾਣਦੇ ਹਨ ਕਿ ਪਰਿਵਾਰ ਲਈ ਪਿਛਲੇ ਦੋ ਸਾਲ ਕਿੰਨੇ ਔਖੇ ਸਨ, ਹੁਣ ਸਿੱਧੂ ਮੂਸੇਵਾਲਾ ਵਾਪਸ ਨਹੀਂ ਆ ਸਕਦੇ ਪਰ ਛੋਟੇ ਮਹਿਮਾਨ ਦੇ ਆਉਣ ਨਾਲ ਪਰਿਵਾਰ 'ਚ ਖੁਸ਼ੀਆਂ ਪਰਤ ਆਈਆਂ ਹਨ।

PunjabKesari


author

Harinder Kaur

Content Editor

Related News