ਲੁਧਿਆਣਾ ''ਚ ਬਣਾਏ ਗਏ ''ਚਾਕਲੇਟ ਗਣੇਸ਼ ਜੀ'' ਲੋਕਾਂ ਲਈ ਬਣੇ ਉਤਸ਼ਾਹ ਦਾ ਕੇਂਦਰ

Friday, Sep 10, 2021 - 03:24 PM (IST)

ਲੁਧਿਆਣਾ (ਨਰਿੰਦਰ) : ਸ੍ਰੀ ਗਣੇਸ਼ ਚਤੁਰਥੀ ਤੋਂ ਪਹਿਲਾਂ ਲੁਧਿਆਣਾ ਵਿੱਚ ਕਰੀਬ 200 ਕਿਲੋ ਦੇ ਇਕ ਚਾਕਲੇਟ ਗਣੇਸ਼ ਜੀ ਬਣਾਏ ਗਏ ਹਨ। ਇਹ ਈਕੋ ਫਰੈਂਡਲੀ ਗਣੇਸ਼ ਜੀ ਲੋਕਾਂ ਲਈ ਕਾਫੀ ਉਤਸ਼ਾਹ ਦਾ ਕੇਂਦਰ ਬਣਿਆ ਹੋਏ ਹਨ। ਇਹ ਗਣੇਸ਼ ਜੀ ਵਿਸ਼ੇਸ਼ ਤੌਰ 'ਤੇ ਬੈਲਜੀਅਮ ਚਾਕਲੇਟ ਨਾਲ ਤਿਆਰ ਕੀਤੇ ਗਏ ਹਨ। ਇਸ ਮੌਕੇ ਸਟੋਰ ਸੰਚਾਲਕ ਮਾਨਿਕ ਬਜਾਜ ਨੇ ਦੱਸਿਆ ਕਿ ਉਹ ਹਰ ਸਾਲ ਇਕੋ ਫਰੈਂਡਲੀ ਗਣੇਸ਼ ਜੀ ਬਣਾਉਂਦੇ ਹਨ ਅਤੇ ਕੋਰੋਨਾ ਮਹਾਮਾਰੀ ਦੌਰ ਵਿਚ ਇਹ ਗਣੇਸ਼ ਜੀ ਕਾਫੀ ਉਤਸ਼ਾਹ ਦਾ ਕੇਂਦਰ ਬਣੇ ਹੋਏ ਹਨ।

ਇਹ ਵੀ ਪੜ੍ਹੋ : ਚਿੱਟੇ ਦਾ ਟੀਕਾ ਭਰ ਕੇ ਲਾਉਂਦਾ ਨੌਜਵਾਨ ਰੰਗੇ ਹੱਥੀਂ ਕਾਬੂ, ਤਰਲੇ-ਮਿੰਨਤਾਂ ਕਰਕੇ ਛੁਡਾਇਆ ਖਹਿੜਾ

PunjabKesari

ਉਨ੍ਹਾਂ ਕਿਹਾ ਕਿ ਜਿੱਥੇ ਮਹਾਰਾਸ਼ਟਰ ਵਿੱਚ ਕੋਰੋਨਾ ਮਹਾਮਾਰੀ ਕਾਰਨ ਲੋਕਾਂ ਦੇ ਇਕੱਠ 'ਤੇ ਪਾਬੰਦੀ ਹੈ, ਲੋਕ ਇਹ ਗਣੇਸ਼ ਜੀ ਘਰ ਸਥਾਪਿਤ ਕਰ ਸਕਦੇ ਹਨ ਅਤੇ ਬਾਅਦ ਵਿਚ ਗਰਮ ਦੁੱਧ ਵਿੱਚ ਵਿਸਰਜਿਤ ਕਰਕੇ ਪ੍ਰਸਾਦ ਵਜੋਂ ਵੀ ਇਨ੍ਹਾਂ ਨੂੰ ਲੈ ਸਕਦੇ ਹਨ। ਚਾਕਲੇਟ ਗਣੇਸ਼ ਜੀ ਨੂੰ ਬਣਾਉਣ ਵਾਲੇ ਸ਼ੈੱਫ ਚਮਨ ਲਾਲ ਨੇ ਦੱਸਿਆ ਕਿ ਕਰੀਬ 200 ਕਿੱਲੋ ਵਜ਼ਨੀ ਇਸ ਗਣੇਸ਼ ਜੀ ਨੂੰ ਵਿਸ਼ੇਸ਼ ਬੈਲਜੀਅਮ ਚਾਕਲੇਟ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਆਮ ਘਰੇਲੂ ਤਾਪਮਾਨ 'ਤੇ ਵੀ ਰੱਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪਟਿਆਲਾ ਤੋਂ ਰਾਜਪੁਰਾ ਜਾਣ ਅਤੇ ਚੰਡੀਗੜ੍ਹ ਤੋਂ ਪਟਿਆਲਾ ਆਉਣ ਲਈ ਨਵਾਂ ਟ੍ਰੈਫਿਕ ਪਲਾਨ ਜਾਰੀ

ਉੱਥੇ ਹੀ ਇਸ ਚਾਕਲੇਟ ਗਣੇਸ਼ ਜੀ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ ਅਤੇ ਲੋਕ ਸੈਲਫੀਆਂ ਲੈ ਕੇ ਸ੍ਰੀ ਗਣੇਸ਼ ਦਾ ਆਨੰਦ ਲੈ ਰਹੇ ਹਨ ਤੇ ਆਰਤੀ ਕੀਤੀ ਜਾ ਰਹੀ ਹੈ। ਇਕ ਗਾਹਕ ਨੇ ਦੱਸਿਆ ਕਿ ਉਹ ਹਰ ਸਾਲ ਆਪਣੇ ਘਰ ਵਿਚ ਸ੍ਰੀ ਗਣੇਸ਼ ਸਥਾਪਿਤ ਕਰਦੇ ਹਨ ਅਤੇ ਅੱਜ ਇੱਥੇ ਸ੍ਰੀ ਗਣੇਸ਼ ਜੀ ਨੂੰ ਆਪਣੇ ਘਰ ਲਿਜਾਣ ਵਾਸਤੇ ਆਏ ਹਨ, ਜੋ ਕਿ ਈਕੋ ਫਰੈਂਡਲੀ ਹਨ ਅਤੇ ਉਹ ਇਨ੍ਹਾਂ ਨੂੰ ਗਰਮ ਦੁੱਧ 'ਚ ਵਿਸਰਜਿਤ ਕਰਕੇ ਉਹ ਬੱਚਿਆਂ ਵਿੱਚ ਵੰਡਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News