''ਚਿੱਟੇ ਵਾਲੀ ਭਾਬੀ'' ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਦੀ ਇਕ ਹੋਰ ਵੱਡੀ ਕਾਰਵਾਈ
Thursday, Jun 11, 2020 - 06:59 PM (IST)
ਲੁਧਿਆਣਾ (ਰਾਜ) : 'ਚਿੱਟੇ ਵਾਲੀ ਭਾਬੀ' ਤੋਂ ਬਾਅਦ ਹੁਣ ਪੁਲਸ ਨੇ ਉਸ ਦੇ ਇਕ ਰਿਸ਼ਤੇਦਾਰ ਨੂੰ ਵੀ ਕਾਬੂ ਕੀਤਾ ਹੈ, ਜੋ ਕਿ ਉਸ ਨਾਲ ਮਿਲ ਕੇ ਨਸ਼ਾ ਸਪਲਾਈ ਦਾ ਨੈੱਟਵਰਕ ਚਲਾ ਰਿਹਾ ਸੀ। ਮੁਲਜ਼ਮ ਮਹਿੰਦਰ ਸਿੰਘ ਉਰਫ ਚੁਚੂ ਹੈ। ਉਸ ਦੇ ਕਬਜ਼ੇ 'ਚੋਂ 18 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਥਾਣਾ ਡਾਬਾ ਦੀ ਪੁਲਸ ਨੇ ਮੁਲਜ਼ਮ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਅਵਤਾਰ ਸਿੰਘ ਪੁਲਸ ਪਾਰਟੀ ਨਾਲ ਲੋਹਾਰਾ ਟੀ-ਪੁਆਇੰਟ 'ਤੇ ਮੌਜੂਦ ਸਨ। ਇਸ ਦੌਰਾਨ ਉਕਤ ਮੁਲਜ਼ਮ ਮੋਟਰਸਾਈਕਲ 'ਤੇ ਜਾ ਰਿਹਾ ਸੀ, ਜੋ ਕਿ ਅੱਗੇ ਪੁਲਸ ਦੇਖ ਕੇ ਘਬਰਾ ਗਿਆ। ਉਸ ਨੇ ਬਚਣ ਲਈ ਮੋਟਰਸਾਈਕਲ ਘੁਮਾ ਕੇ ਭੱਜਣ ਦਾ ਯਤਨ ਕੀਤਾ ਪਰ ਜਦੋਂ ਪੁਲਸ ਨੇ ਪਿੱਛਾ ਕੀਤਾ ਤਾਂ ਮੁਲਜ਼ਮ ਦਾ ਮੋਟਰਸਾਈਕਲ ਸਲਿੱਪ ਕਰ ਗਿਆ ਜਿਸ 'ਤੇ ਪੁਲਸ ਨੇ ਉਸ ਨੂੰ ਦਬੋਚ ਲਿਆ। ਤਲਾਸ਼ੀ ਵਿਚ ਉਸ ਦੇ ਕਬਜ਼ੇ 'ਚੋਂ 18 ਗ੍ਰਾਮ ਨਸ਼ੀਲਾ ਪਾਊਡਰ ਮਿਲਿਆ।
ਇਹ ਵੀ ਪੜ੍ਹੋ : ਨਾਕੇ 'ਤੇ ਤਾਇਨਾਤ ਏ. ਐੱਸ. ਆਈ. ਦੀ ਕਈ ਗੋਲੀਆਂ ਲੱਗਣ ਕਾਰਣ ਮੌਤ
ਇੰਸ. ਪਵਿੱਤਰ ਸਿੰਘ ਨੇ ਦੱਸਿਆ ਕਿ ਮਹਿੰਦਰ ਸਿੰਘ ਉਰਫ ਚੁਚੂ ਕਾਫੀ ਸਮੇਂ ਤੋਂ ਨਸ਼ਾ ਸਮੱਗਲਿੰਗ ਕਰ ਰਿਹਾ ਸੀ। ਪਹਿਲਾਂ ਉਹ ਪਰਮਿੰਦਰ ਕੌਰ ਉਰਫ ਚਿੱਟੇ ਵਾਲੀ ਭਾਬੀ ਨਾਲ ਹੀ ਰਹਿੰਦਾ ਸੀ। ਉਸ ਦੇ ਨਾਲ ਹੀ ਨਸ਼ੇ ਦਾ ਨੈੱਟਵਰਕ ਚਲਾਉਂਦਾ ਸੀ। ਫਿਰ ਬਾਅਦ ਵਿਚ ਉਹ ਵੱਖ ਰਹਿ ਕੇ ਧੰਦਾ ਚਲਾਉਣ ਲੱਗਾ ਪਰ ਇਸ ਦੌਰਾਨ ਪਰਮਿੰਦਰ ਕੌਰ ਨਾਲ ਸੰਪਰਕ ਵਿਚ ਸੀ ਅਤੇ ਉਸ ਦੇ ਕਹਿਣ 'ਤੇ ਹੀ ਸਪਲਾਈ ਕਰਦਾ ਸੀ।
ਇਹ ਵੀ ਪੜ੍ਹੋ : ਇਕਾਂਤਵਾਸ 'ਚ ਰਹਿ ਰਹੇ ਪੁਲਸ ਮੁਲਾਜ਼ਮਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਨਾਕਾਮ, ਤਿੰਨ ਕਿੰਨਰ ਗ੍ਰਿਫਤਾਰ
ਪਰਮਿੰਦਰ ਕੌਰ ਨੂੰ ਭੇਜਿਆ ਜੁਡੀਸ਼ੀਅਲ ਰਿਮਾਂਡ 'ਤੇ
ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਪਰਮਿੰਦਰ ਕੌਰ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਉਸ ਨੂੰ ਹਰਿਆਣਾ ਤੋਂ ਨਸ਼ਾ ਆਉਂਦਾ ਸੀ। ਹਰਿਆਣਾ ਤੋਂ ਆ ਕੇ ਇਕ ਵਿਅਕਤੀ ਰੇਲਵੇ ਸਟੇਸ਼ਨ 'ਤੇ ਦੇ ਜਾਂਦਾ ਸੀ। ਹਾਲ ਦੀ ਘੜੀ ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਪਠਾਨਕੋਟ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ, 19 ਨਵੇਂ ਮਾਮਲੇ ਆਏ ਸਾਹਮਣੇ