UGC ਦਾ ਅਲਰਟ : ਭਾਰਤੀ ਵਿਦਿਆਰਥੀ ਸੋਚ-ਸਮਝ ਕੇ ਲੈਣ ਚੀਨੀ ਯੂਨੀਵਰਸਿਟੀਆਂ ’ਚ ਦਾਖ਼ਲਾ

Monday, Mar 28, 2022 - 11:37 AM (IST)

UGC ਦਾ ਅਲਰਟ : ਭਾਰਤੀ ਵਿਦਿਆਰਥੀ ਸੋਚ-ਸਮਝ ਕੇ ਲੈਣ ਚੀਨੀ ਯੂਨੀਵਰਸਿਟੀਆਂ ’ਚ ਦਾਖ਼ਲਾ

ਲੁਧਿਆਣਾ (ਵਿੱਕੀ) : ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਨੇ ਭਾਰਤੀ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਹੈ ਅਤੇ ਆਪਣੇ ਨੋਟਿਸ ਵਿਚ ਕਿਹਾ ਹੈ ਕਿ ਭਾਰਤੀ ਵਿਦਿਆਰਥੀ ਚੀਨ ’ਚ ਉੱਚ ਪੱਧਰੀ ਸਿੱਖਿਆ ਦੇ ਲਈ ਅਰਜ਼ੀਆਂ ਸੋਚ-ਸਮਝ ਕੇ ਲਾਉਣ। ਦਰਅਸਲ ਚੀਨ ਵਿਚ ਕੋਰੋਨਾ ਮਹਾਮਾਰੀ ਨੇ ਇਕ ਵਾਰ ਫਿਰ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਕਾਰਨ ਭਾਰਤੀ ਵਿਦਿਆਰਥੀ ਸੰਕਟ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀਆਂ ਜੇਲ੍ਹਾਂ 'ਚ ਪਿਆ ਭੜਥੂ, ਜੇਲ੍ਹ ਮੰਤਰੀ ਵੱਲੋਂ ਸਖ਼ਤ ਚਿਤਾਵਨੀ ਜਾਰੀ

ਯੂ. ਜੀ. ਸੀ. ਨੇ ਕਿਹਾ ਕਿ ਹੁਣ ਤੱਕ ਕਈ ਭਾਰਤੀ ਵਿਦਿਆਰਥੀ ਚੀਨ ’ਚ ਆਪਣੀ ਉੱਚ ਸਿੱਖਿਆ ਨੂੰ ਪੂਰਾ ਕਰਨ ਲਈ ਵਾਪਸ ਨਹੀਂ ਜਾ ਸਕੇ ਹਨ। ਯੂ. ਜੀ. ਸੀ. ਨੇ ਆਪਣੇ ਨੋਟਿਸ ’ਚ ਕਿਹਾ ਕਿ ਜੋ ਵੀ ਵਿਦਿਆਰਥੀ ਚੀਨੀ ਯੂਨੀਵਰਸਿਟੀਆਂ ’ਚ ਸਿੱਖਿਆ ਪ੍ਰਾਪਤ ਕਰਨ ਦੇ ਇਛੁੱਕ ਹਨ, ਉਹ ਚੀਨ ਵੱਲੋਂ ਲਾਗੂ ਕੀਤੇ ਗਏ ਸਾਰੇ ਕੋਰੋਨਾ ਸਬੰਧੀ ਪਾਬੰਦੀਆਂ ਦਾ ਅਪਡੇਟ ਲੈਂਦੇ ਰਹਿਣ। ਹੁਣ ਤੱਕ ਗੁਆਂਢੀ ਦੇਸ਼ ਵੱਲੋਂ ਪਾਬੰਦੀਆਂ ’ਚ ਕੋਈ ਵੀ ਢਿੱਲ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਪੁੱਤ ਦੀ ਬੁਰੀ ਖ਼ਬਰ ਕਾਰਨ ਝੁੱਲ੍ਹੀ ਦੁੱਖਾਂ ਦੀ ਹਨ੍ਹੇਰੀ, ਜੋ ਸੋਚਿਆ, ਕਿਸਮਤ ਨੂੰ ਨਾ ਹੋਇਆ ਮਨਜ਼ੂਰ

ਚੀਨੀ ਪ੍ਰਸ਼ਾਸਨ ਅਨੁਸਾਰ ਵੀ ਸਿੱਖਿਆ ਆਨਲਾਈਨ ਹੀ ਮੁਹੱਈਆ ਕਰਵਾਈ ਜਾਵੇਗੀ। ਯੂ. ਜੀ. ਸੀ. ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ (ਏ. ਆਈ. ਸੀ. ਟੀ.) ਦੇ ਨਿਯਮਾਂ ਅਨੁਸਾਰ ਬਿਨਾਂ ਕਿਸੇ ਅਗੇਤੀ ਮਨਜ਼ੂਰੀ ਦੇ ਆਨਲਾਈਨ ਮਾਧਿਅਮ ਨਾਲ ਲਈਆਂ ਗਈਆਂ ਡਿਗਰੀਆਂ ਨੂੰ ਹੁਣ ਤੱਕ ਮਾਨਤਾ ਨਹੀਂ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News