ਖਡੂਰ ਸਾਹਿਬ ’ਚ ਫੈਲੀ ਸਨਸਨੀ, ਇਕੱਠੇ ਲਾਪਤਾ ਹੋਏ ਸਕੂਲ ਗਏ ਦੋ ਬੱਚੇ

Saturday, Aug 14, 2021 - 06:43 PM (IST)

ਖਡੂਰ ਸਾਹਿਬ ’ਚ ਫੈਲੀ ਸਨਸਨੀ, ਇਕੱਠੇ ਲਾਪਤਾ ਹੋਏ ਸਕੂਲ ਗਏ ਦੋ ਬੱਚੇ

ਖਡੂਰ ਸਾਹਿਬ (ਗਿੱਲ) : ਸਥਾਨਕ ਕਸਬਾ ਖਡੂਰ ਸਾਹਿਬ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸਕੂਲ ਗਏ ਦੋ ਬੱਚੇ ਇਕੱਠੇ ਹੀ ਲਾਪਤਾ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਕੌਰ ਪਤਨੀ ਸਵ. ਪ੍ਰੇਮ ਸਿੰਘ ਵਾਸੀ ਆਲੋਵਾਲ ਹਾਲ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਮੇਰਾ ਲੜਕਾ ਗੁਰਮੇਲ ਸਿੰਘ ਆਪਣੇ ਸਾਥੀ ਗੁਆਂਢੀ ਦੇ ਲੜਕੇ ਪ੍ਰਿੰਸ ਪੁੱਤਰ ਪਰਮਜੀਤ ਸਿੰਘ ਨਾਲ ਦੋਵੇਂ ਸਥਾਨਕ ਸਕੂਲ ਵਿਖੇ ਪੜ੍ਹਨ ਲਈ ਗਏ ਪਰ ਦੋਵੇਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਏ ਹਨ ਅਤੇ ਅਜੇ ਤੱਕ ਘਰ ਵਾਪਸ ਨਹੀਂ ਪਰਤੇ।

ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਨੇ ਫਿਰ ਕੀਤੀ ਸਖ਼ਤੀ, ਸਕੂਲਾਂ ਲਈ ਵੀ ਨਵੀਆਂ ਹਦਾਇਤਾਂ ਜਾਰੀ

ਇਸ ਦੌਰਾਨ ਪਰਿਵਾਰਾਂ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਦੋਵਾਂ ਬੱਚਿਆਂ ਦੇ ਲਾਪਤਾ ਹੋਣ ਦੀ ਖ਼ਬਰ ਇਲਾਕੇ ਵਿਚ ਅੱਗ ਵਾਂਗ ਫੈਲ ਗਈ ਅਤੇ ਘਟਨਾ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਉਧਰ ਪੁਲਸ ਵਲੋਂ ਦੋਵਾਂ ਬੱਚਿਆ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਿਸੇ ਨਤੀਜੇ ਤਕ ਪਹੁੰਚਿਆ ਜਾ ਸਕੇਗਾ।

ਇਹ ਵੀ ਪੜ੍ਹੋ : ਇਕਲੌਤੇ ਪੁੱਤ ਦੀ ਭਾਲ ’ਚ ਲੱਗੇ ਪਰਿਵਾਰ ਦੀ ਟੁੱਟੀ ਆਸ, ਇਸ ਹਾਲਤ ’ਚ ਦੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News