ਸੜਕ ਹਾਦਸੇ ''ਚ ਬੱਚੇ ਦੀ ਮੌਤ, 2 ਜ਼ਖਮੀ

Tuesday, Jan 16, 2018 - 07:12 AM (IST)

ਸੜਕ ਹਾਦਸੇ ''ਚ ਬੱਚੇ ਦੀ ਮੌਤ, 2 ਜ਼ਖਮੀ

ਚੌਕ ਮਹਿਤਾ,  (ਕੈਪਟਨ)-  ਚੌਕ ਮਹਿਤਾ-ਸ੍ਰੀ ਹਰਗੋਬਿੰਦਪੁਰ ਸਾਹਿਬ ਮੁੱਖ ਮਾਰਗ 'ਤੇ ਕਸਬਾ ਬੋਹਜਾ ਨਜ਼ਦੀਕ ਮੋਟਰਸਾਈਕਲ ਤੇ ਟਰੱਕ ਵਿਚਾਲੇ ਹੋਏ ਹਾਦਸੇ ਦੌਰਾਨ ਇਕ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । 
ਥਾਣਾ ਘੁਮਾਣ ਦੇ ਏ. ਐੱਸ. ਆਈ. ਬਲਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਸੁਖਵਿੰਦਰ ਕੌਰ ਪਤਨੀ ਕੁਲਵੰਤ ਸਿੰਘ ਇਕ ਛੋਟੇ ਬੱਚੇ ਸਮੇਤ ਅਠਵਾਲਾਂ ਵੱਲੋਂ ਮੋਟਰਸਾਈਕਲ 'ਤੇ ਚੌਕ ਮਹਿਤਾ ਨੂੰ ਜਾ ਰਹੇ ਸਨ  ਜਦ ਉਹ ਕਸਬਾ ਬੋਹਜਾ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਦੀ ਲਪੇਟ 'ਚ ਆ ਗਏ । ਹਾਦਸੇ ਦੌਰਾਨ ਛੋਟੇ ਬੱਚੇ ਅਰਸ਼ਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਦੀ ਮੌਤ ਹੋ ਗਈ, ਜਦਕਿ ਸੁਖਵਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਏ । ਜ਼ਖਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ ।


Related News