ਦਿਲ ਵਲੂੰਧਰਨ ਵਾਲੀ ਖ਼ਬਰ : ਹੱਡੀਆਂ ਦੀ ਮੁੱਠ ਬਣੇ ਬੱਚੇ ਦੇ ਸਰੀਰ 'ਚ ਪਏ ਕੀੜੇ, ਹਾਲਤ ਦੇਖ ਹਰ ਕੋਈ ਚੀਕ ਪਿਆ

Friday, Feb 10, 2023 - 12:04 PM (IST)

ਦਿਲ ਵਲੂੰਧਰਨ ਵਾਲੀ ਖ਼ਬਰ : ਹੱਡੀਆਂ ਦੀ ਮੁੱਠ ਬਣੇ ਬੱਚੇ ਦੇ ਸਰੀਰ 'ਚ ਪਏ ਕੀੜੇ, ਹਾਲਤ ਦੇਖ ਹਰ ਕੋਈ ਚੀਕ ਪਿਆ

ਲੁਧਿਆਣਾ (ਰਾਜ) : ਜ਼ਿਲ੍ਹਾ ਲੁਧਿਆਣਾ 'ਚ ਨਸ਼ੇੜੀ ਮਾਂ ਦੀ ਅਜਿਹੀ ਕਰਤੂਤ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹਨ ਅਤੇ ਸੁਣਨ ਤੋਂ ਬਾਅਦ ਹਰ ਕੋਈ ਉਸ 'ਤੇ ਲਾਹਣਤਾਂ ਪਾ ਰਿਹਾ ਹੈ। ਇਸ ਮਾਂ ਨੇ ਆਪਣੇ ਸਾਢੇ 3 ਸਾਲਾ ਬੱਚੇ ਦੀ ਭੋਰਾ ਵੀ ਪਰਵਾਹ ਨਹੀਂ ਕੀਤੀ, ਜਿਸ ਕਾਰਨ ਬੱਚੇ ਦੇ ਸਰੀਰ 'ਚ ਕੀੜੇ ਪੈ ਗਏ। ਹੁਣ ਇਕ ਸਮਾਜ ਸੇਵੀ ਸੰਸਥਾ ਵੱਲੋਂ ਬੱਚੇ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਬੱਚੇ ਦੀ ਹਾਲਤ ਨੂੰ ਜਿਸ ਨੇ ਵੀ ਦੇਖਿਆ, ਉਸ ਦੀਆਂ ਚੀਕਾਂ ਨਿਕਲ ਗਈਆਂ। ਬੱਚੇ ਦਾ ਸਰੀਰ ਪੂਰੀ ਤਰ੍ਹਾਂ ਗਲਿਆ ਹੋਇਆ ਸੀ ਅਤੇ ਪੂਰੇ ਸਰੀਰ 'ਚ ਕੀੜੇ ਪੈ ਚੁੱਕੇ ਹਨ।

ਇਹ ਵੀ ਪੜ੍ਹੋ : ਮੁੰਡੇ ਨਾਲ 2 ਸਾਲਾਂ ਦੀ ਦੋਸਤੀ ਦਾ ਅਜਿਹਾ ਅੰਜਾਮ ਭੁਗਤਣਾ ਪਵੇਗਾ, ਕੁੜੀ ਨੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ

ਉਸ ਦੇ ਸਰੀਰ 'ਚੋਂ ਬਹੁਤ ਹੀ ਬਦਬੂ ਆ ਰਹੀ ਸੀ ਅਤੇ ਬੱਚਾ ਬਹੁਤ ਭੁੱਖਾ ਸੀ, ਜੋ ਕੇ ਦਿਖਣ 'ਚ ਬਹੁਤ ਕਮਜ਼ੋਰ ਲੱਗ ਰਿਹਾ ਸੀ। ਇਸ ਬੱਚੇ ਨੂੰ ਉਸ ਦਾ ਚਾਚਾ ਅਤੇ ਗੁਆਂਢੀ ਇਕ ਐੱਨ. ਜੀ. ਓ. ਕੋਲ ਲੈ ਕੇ ਪਹੁੰਚੇ ਸਨ। ਐੱਨ. ਜੀ. ਓ. ਦੇ ਮੁਖੀ ਨੇ ਦੱਸਿਆ ਕਿ ਨਸ਼ੇ ਨੇ ਬੱਚੇ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ, ਜਿਸ ਕਾਰਨ ਬੱਚੇ ਦੀ ਇਹ ਹਾਲਤ ਹੋ ਗਈ ਹੈ। ਬੱਚੇ ਦੀ ਮਾਂ ਉਸ ਨੂੰ ਉਸ ਦੇ ਹਾਲਾਤ 'ਤੇ ਛੱਡ ਚੁੱਕੀ ਹੈ। ਉਸ ਦੀ ਦਾਦੀ ਬੱਚੇ ਦਾ ਪਾਲਣ-ਪੋਸ਼ਣ ਕਰਦੀ ਸੀ, ਜਿਸ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ। ਇਸ ਤੋਂ ਬਾਅਦ ਤਾਂ ਬੱਚੇ ਦੀ ਹਾਲਤ ਬਹੁਤ ਖ਼ਰਾਬ ਹੋ ਗਈ। ਹੁਣ ਘਰ 'ਚ ਸਿਰਫ ਬੱਚੇ ਦਾ ਪਿਤਾ ਅਤੇ ਚਾਚਾ ਹੀ ਹਨ।

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਸਰਹੱਦ 'ਤੇ ਉੱਡਦੇ ਪਾਕਿ ਡਰੋਨ ਨੇ ਸੁੱਟੀ ਕਰੋੜਾਂ ਦੀ ਹੈਰੋਇਨ, ਪਿਸਤੌਲ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ

ਗੁਆਂਢੀਆਂ ਦਾ ਕਹਿਣਾ ਹੈ ਕਿ ਬੱਚਾ ਇਸੇ ਤਰ੍ਹਾਂ ਹੀ ਘਰ 'ਚ ਪਿਆ ਰਹਿੰਦਾ ਹੈ ਅਤੇ ਕਈ ਵਾਰ ਤਾਂ ਮਲ ਤਿਆਗ ਕਰਨ ਤੋਂ ਬਾਅਦ ਪੂਰਾ-ਪੂਰਾ ਦਿਨ ਉਸ ਦੀ ਸਾਫ਼-ਸਫ਼ਾਈ ਨਹੀਂ ਹੁੰਦੀ। ਇਸ ਕਾਰਨ ਉਸ ਦੇ ਸਰੀਰ 'ਚ ਕੀੜੇ ਪੈ ਗਏ ਹਨ। ਫਿਲਹਾਲ ਇਸ ਬੱਚੇ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਐੱਨ. ਜੀ. ਓ. ਦੇ ਮੁਖੀ ਦਾ ਕਹਿਣਾ ਹੈ ਕਿ ਚਾਈਲਡ ਵੈੱਲਫੇਅਰ ਸੁਸਾਇਟੀ ਕਮੇਟੀ ਨਾਲ ਵੀ ਇਸ ਬੱਚੇ ਸਬੰਧੀ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਸਬੰਧੀ 'ਚ ਅਗਲਾ ਕੋਈ ਕਦਮ ਚੁੱਕਿਆ ਜਾ ਸਕੇ। ਇਸ ਤੋਂ ਇਲਾਵਾ ਪੁਲਸ ਨੂੰ ਵੀ ਬੱਚੇ ਦੇ ਸਬੰਧੀ ਸੂਚਨਾ ਦਿੱਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News