ਪਤੰਗ ਲੁੱਟ ਰਹੇ ਬੱਚੇ ਨਾਲ ਵਾਪਰਿਆ ਹਾਦਸਾ, ਮੌਤ

Monday, Jan 13, 2020 - 09:12 PM (IST)

ਪਤੰਗ ਲੁੱਟ ਰਹੇ ਬੱਚੇ ਨਾਲ ਵਾਪਰਿਆ ਹਾਦਸਾ, ਮੌਤ

ਦੋਰਾਹਾ, (ਸੂਦ)— ਜੀ. ਟੀ. ਰੋਡ ਨੇੜੇ ਪਤੰਗ ਲੁੱਟਦੇ ਹੋਏ ਇਕ ਮਾਸੂਮ ਬੱਚੇ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਦੌਰਾਨ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਪਰ ਬਾਅਦ 'ਚ ਬੱਚੇ ਨੇ ਦਮ ਤੋੜ ਦਿੱਤਾ। ਬੱਚੇ ਦੀ ਪਛਾਣ ਨਿਖਿਲ ਪੁੱਤਰ ਅਰਸ਼ਾਨ, ਵਾਸੀ ਦੋਰਾਹਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ 12 ਸਾਲ ਦੇ ਕਰੀਬ ਦੀ ਉਮਰ ਦਾ ਇਕ ਬੱਚਾ ਪਤੰਗ ਲੁੱਟਦਾ ਹੋਇਆ ਸ਼ਹਿਰ ਦੇ ਜੀ. ਟੀ. ਰੋਡ ਕੋਲ ਪੁੱਜ ਗਿਆ। ਇਸ ਦੌਰਾਨ ਜੀ. ਟੀ. ਰੋਡ 'ਤੇ ਲੰਘਦੇ ਹੋਏ ਕਿਸੇ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬੱਚਾ ਗੰਭੀਰ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਸਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਹਸਪਤਾਲ ਵਿਖੇ ਜਾ ਕੇ ਬੱਚੇ ਨੇ ਦਮ ਤੋੜ ਦਿੱਤਾ।


author

KamalJeet Singh

Content Editor

Related News