ਦਿਲ ਵਲੂੰਧਰਣ ਵਾਲੀ ਘਟਨਾ, 7 ਸਾਲਾ ਬੱਚੀ ਨਾਲ ਕੀਤੀ ਹੈਵਾਨੀਅਤ, ਟੱਪੀਆਂ ਹੱਦਾਂ

Wednesday, Jul 29, 2020 - 06:33 PM (IST)

ਦਿਲ ਵਲੂੰਧਰਣ ਵਾਲੀ ਘਟਨਾ, 7 ਸਾਲਾ ਬੱਚੀ ਨਾਲ ਕੀਤੀ ਹੈਵਾਨੀਅਤ, ਟੱਪੀਆਂ ਹੱਦਾਂ

ਹਰਚੋਵਾਲ/ਗੁਰਦਾਸਪੁਰ (ਵਿਨੋਦ) : ਖੇਤਾਂ ’ਚ ਪਖਾਨੇ ਲਈ ਗਈ 7 ਸਾਲਾ ਬ¤ਚੀ ਨਾਲ ਇਕ ਵਿਅਕਤੀ ਵਲੋਂ ਜਬਰ-ਜ਼ਨਾਹ ਕੀਤੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਬੱਚੀ ਦੀ ਮਾਤਾ ਨੇ ਪੁਲਸ ਨੂੰ ਲਿਖਤੀ ਬਿਆਨ ਦਿੰਦਿਆਂ ਆਖਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਘਰ ਅੰਦਰ ਮੌਜੂਦ ਸੀ, ਮੇਰੀ 7 ਸਾਲਾ ਧੀ ਪਖਾਨਾ ਜਾਣ ਦਾ ਕਹਿ ਕੇ ਬਾਹਰ ਚਲੀ ਗਈ। ਉਕਤ ਨੇ ਦੱਸਿਆ ਕਿ ਜਦੋਂ ਬੱਚੀ ਰੋਂਦੀ ਹੋਈ ਘਰ ਆਈ ਤਾਂ ਉਸ ਦੇ ਕ¤ਪੜੇ ਖੂਨ ਨਾਲ ਲਿੱਬੜੇ ਹੋਏ ਸਨ। 

ਇਹ ਵੀ ਪੜ੍ਹੋ : ਤਾਸ਼ ਖੇਡਦਿਆਂ ਹੋਈ ਤੂੰ-ਤੂੰ, ਮੈਂ-ਮੈਂ, ਕਰ ਦਿੱਤਾ ਨੌਜਵਾਨ ਦਾ ਕਤਲ

ਪੀੜਤਾ ਦੀ ਮਾਂ ਨੇ ਦੱਸਿਆ ਕਿ ਰੋਂਦਿਆਂ ਹੋਇਆਂ ਬੱਚੀ ਨੇ ਇਸ ਸਾਰੀ ਘਟਨਾ ਬਾਰੇ ਦੱਸਿਆ। ਪੀੜਤਾ ਦੀ ਮਾਂ ਨੇ ਆਖਿਆ ਕਿ ਹਰਦੀਪ ਸਿੰਘ ਪੁ¤ਤਰ ਬੀਰਾ ਜੋ ਮੇਰੇ ਦਿਓਰ ਦਾ ਸਾਲਾ ਹੈ, ਉਸ ਦੀ ਧੀ ਨੂੰ ਭੰਗ ’ਚ ਲੈ ਗਿਆ, ਜਿੱਥੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਘਟਨਾ ਦੀ ਜਾਣਕਾਰੀ ਥਾਣਾ ਸ੍ਰੀ ਹਰਗੋਬਿੰਦਪੁਰ ਨੂੰ ਦੇ ਦਿ¤ਤੀ ਗਈ। ਮਾਮਲੇ ਦੀ ਤਫਤੀਸ਼ ਕਰ ਰਹੀ ਅਫਸਰ ਐ¤ਸ. ਆਈ. ਪ੍ਰੀਤੀ ਨੇ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਜੁਲਮ 376 ਆਈ. ਪੀ. ਸੀ. 34 ਤਹਿਤ ਪਰਚਾ ਦਰਜ ਕਰ ਲਿਆ ਹੈ। ਮੁਲਜ਼ਮ ਫਿਲਹਾਲ ਪੁਲਸ ਦੀ ਗ੍ਰਿਫਤ ਤੋਂ ਬਹਾਰ ਹੈ।

ਇਹ ਵੀ ਪੜ੍ਹੋ : ਫਿਰ ਸੇਰ ਨੂੰ ਟੱਕਰਿਆ ਸਵਾ ਸੇਰ, ਪੁਲਸ ਨੇ ਕੱਟਿਆ ਚਲਾਣ, ਬਿਜਲੀ ਮਹਿਕਮੇ ਨੇ ਕੱਟ 'ਤਾ ਥਾਣੇ ਦਾ ਮੀਟਰ 


author

Gurminder Singh

Content Editor

Related News