ਫਿਰ ਸ਼ਰਮਸਾਰ ਹੋਈ ਇਨਸਾਨੀਅਤ, 7 ਸਾਲਾ ਬੱਚੀ ਨਾਲ ਮਿਟਾਈ ਹਵਸ

Thursday, May 07, 2020 - 12:36 PM (IST)

ਫਿਰ ਸ਼ਰਮਸਾਰ ਹੋਈ ਇਨਸਾਨੀਅਤ, 7 ਸਾਲਾ ਬੱਚੀ ਨਾਲ ਮਿਟਾਈ ਹਵਸ

ਲੁਧਿਆਣਾ (ਰਾਜ) : ਇਥੋਂ ਦੇ ਇਲਾਕੇ ਦੇ ਇਕ ਵਿਹੜੇ 'ਚ ਛੱਤ 'ਤੇ ਕੱਪੜੇ ਪਾਉਣ ਗਈ 7 ਸਾਲਾ ਬੱਚੀ ਨੂੰ ਉਸ ਦਾ ਗੁਆਂਢੀ ਮੋਬਾਇਲ ਦਿਖਾਉਣ ਬਹਾਨੇ 'ਚ ਕਮਰੇ ਵਿਚ ਲੈ ਗਿਆ, ਜਿੱਥੇ ਉਸ ਨੇ ਬੱਚੀ ਨਾਲ ਜਬਰ-ਜ਼ਨਾਹ ਕੀਤਾ। ਘਟਨਾ ਤੋਂ ਬਾਅਦ ਬੱਚੀ ਰੋਂਦੀ ਹੋਏ ਆਪਣੀ ਮਾਂ ਕੋਲ ਗਈ ਅਤੇ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਨੇੜੇ ਰਹਿੰਦੇ ਲੋਕਾਂ ਨੇ ਮੁਲਜ਼ਮ ਨੂੰ ਫੜ ਲਿਆ ਅਤੇ ਉਸ ਦੀ ਚੰਗੀ ਛਿੱਤਰ-ਪਰੇਡ ਕੀਤੀ। ਦੋਸ਼ੀ ਦਾ ਨਾਂ ਉਮੇਸ਼ ਹੈ। ਇਸ ਦੌਰਾਨ ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਅਤੇ ਚੌਕੀ ਢੰਡਾਰੀ ਕਲਾਂ ਦੀ ਪੁਲਸ ਵੀ ਮੌਕੇ 'ਤੇ ਪੁੱਜੀ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਲੈ ਗਈ।

ਇਹ ਵੀ ਪੜ੍ਹੋ : ਸ਼ਰਮਨਾਕ! ਨਾਬਾਲਗ ਧੀ ਨਾਲ ਪਿਉ ਨੇ ਟੱਪੀਆਂ ਹੱਦਾਂ, ਕਰਦਾ ਰਿਹਾ ਜਬਰ-ਜ਼ਨਾਹ    

ਜਾਣਕਾਰੀ ਮੁਤਾਬਕ ਇਥੋਂ ਦੇ ਇਕ ਇਲਾਕੇ ਵਿਚ ਸਥਿਤ ਵਿਹੜੇ ਵਿਚ ਪੀੜਤ ਬੱਚੀ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਹੈ। ਬੱਚੀ ਦਾ ਪਿਤਾ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ, ਜਦਕਿ ਦੋਸ਼ੀ ਇਸੇ ਵਿਹੜੇ ਦੇ ਇਕ ਕਮਰੇ ਵਿਚ ਇਕੱਲਾ ਰਹਿੰਦਾ ਹੈ। ਵਿਹੜਾ ਦੋ ਮੰਜ਼ਿਲਾ ਹੈ। 7 ਸਾਲ ਦੀ ਬੱਚੀ ਦੁਪਹਿਰ ਨੂੰ ਛੱਤ 'ਤੇ ਗਈ ਸੀ। ਇਸ ਦੌਰਾਨ ਮੁਲਜ਼ਮ ਛੱਤ 'ਤੇ ਮੌਜੂਦ ਸੀ। ਮੁਲਜ਼ਮ ਨੇ ਬੱਚੀ ਨੂੰ ਮੋਬਾਇਲ ਦਿਖਾਉਣ ਦੇ ਬਹਾਨੇ ਬੁਲਾਇਆ ਅਤੇ ਕਮਰੇ ਵਿਚ ਲੈ ਗਿਆ। ਜਿੱਥੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ ਨੇ ਬੱਚੀ ਨੂੰ ਧਮਕਾਇਆ ਕਿ ਉਹ ਗੱਲ ਕਿਸੇ ਨੂੰ ਨਾ ਦੱਸੇ। ਇਸ ਤੋਂ ਬਾਅਦ ਬੱਚੀ ਰੋਂਦੀ ਹੋਈ ਆਪਣੀ ਮਾਂ ਕੋਲ ਆਈ। ਮਾਂ ਦੇ ਪੁੱਛਣ 'ਤੇ ਉਸ ਨੇ ਸਭ ਕੁਝ ਦੱਸ ਦਿੱਤਾ। ਫਿਰ ਉਸ ਦੀ ਮਾਂ ਨੇ ਬਾਕੀ ਲੋਕਾਂ ਨੂੰ ਬੁਲਾਇਆ ਅਤੇ ਸਾਰੀ ਘਟਨਾ ਦੱਸੀ। ਲੋਕਾਂ ਨੇ ਮੁਲਜ਼ਮ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ


author

Gurminder Singh

Content Editor

Related News