ਮੁੱਖ ਮੰਤਰੀ ਚੰਨੀ ਦੀ ਸਾਦਗੀ ਮੁੜ ਚਰਚਾ ’ਚ, ਵਰਕਰਾਂ ਦਾ ਇਕੱਠ ਵੇਖ ਮਿਲਣ ਲਈ ਟੱਪੇ ਬੈਰੀਕੇਡ

Friday, Oct 15, 2021 - 01:41 PM (IST)

ਮੁੱਖ ਮੰਤਰੀ ਚੰਨੀ ਦੀ ਸਾਦਗੀ ਮੁੜ ਚਰਚਾ ’ਚ, ਵਰਕਰਾਂ ਦਾ ਇਕੱਠ ਵੇਖ ਮਿਲਣ ਲਈ ਟੱਪੇ ਬੈਰੀਕੇਡ

ਬਠਿੰਡਾ (ਵਰਮਾ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਲਗਾਤਾਰ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਸਾਦਗੀ ਲੋਕਾਂ ਦੇ ਮਨਾਂ ’ਚ ਘਰ ਕਰ ਰਹੀ ਹੈ। ਅੱਜ ਇਕ ਵਾਰ ਫ਼ਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਚਰਚਾ ਦਾ ਵਿਸ਼ਾ ਬਣ ਗਈ। ਜਦੋਂ ਬਠਿੰਡਾ ਵਿਖੇ ਐਡੀਟੋਰੀਅਮ ਦਾ ਨੀਂਹ ਪੱਥਰ ਰੱਖਣਾ ਲਈ ਪੁੱਜੇ ਤਾਂ ਉੱਥੇ ਕਾਂਗਰਸੀ ਵਰਕਰਾਂ ਦੇ ਇਕੱਠ ਵੇਖ ਕੇ ਨਹੀਂ ਰੁਕੇ ਅਤੇ ਬਿਨਾਂ ਗੇਟ ਤੋਂ ਬੈਰੀਕੇਡ ਟੱਪ ਗਏ ਸੁਰੱਖਿਆ ਕਰਮੀ ਵੀ ਦੇਖ ਕੇ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ :  ਮਾਮਲਾ ਜਨਾਨੀ ਨੂੰ HIV ਪਾਜ਼ੇਟਿਵ ਖੂਨ ਚੜ੍ਹਾਉਣ ਦਾ, SSP ਅਤੇ ਪੁਲਸ ਸਟੇਸ਼ਨ ਇੰਚਾਰਜ ਨੂੰ ਨੋਟਿਸ ਜਾਰੀ

PunjabKesari

ਆਮ ਲੋਕਾਂ ਦਾ ਕਹਿਣਾ ਹੈ ਕੀ ਇਸ ਤੋਂ ਵੱਡੀ ਸਾਦਗੀ ਕੀ ਹੋਵੇਗੀ ਜਿਨ੍ਹਾਂ ਨੇ ਸੁਰੱਖਿਆ ਦੀ ਪਰਵਾਹ ਨਾ ਕਰਦੇ ਹੋਏ ਵਰਕਰਾਂ ਨੂੰ ਮਿਲਣ ਲਈ ਬੈਰੀਕੇਡ ਦੇ ਹੇਠੋਂ ਲੰਘ ਗਏ। 30 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਡੀਟੋਰੀਅਮ ਦਾ ਨੀਂਹ ਪੱਥਰ ਰੱਖ ਕੇ ਇਕ ਮਿੰਟ ਬਾਅਦ ਹੀ ਮੁੱਖ ਮੰਤਰੀ ਚੰਨੀ ਦੂਸਰੇ ਪ੍ਰੋਗਰਾਮਾਂ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ ਮੋਗਾ ’ਚ ਦਰਦਨਾਕ ਹਾਦਸਾ, ਘਰ ’ਚ ਬਣਾਈ ਕੱਚੀ ਖੂਹੀ ’ਚ ਡਿੱਗੀ ਢਾਈ ਸਾਲਾ ਧੀ, ਬਚਾਉਣ ਲਈ ਮਾਂ-ਪਿਓ ਨੇ ਵੀ ਮਾਰੀ ਛਾਲ

PunjabKesari


author

Shyna

Content Editor

Related News