ਕੈਪਟਨ ਦੀ ਮੌਜੂਦਗੀ ''ਚ ਕਾਂਗਰਸੀ ਉਮੀਦਵਾਰ ਡਾ.ਅਮਰ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
Thursday, Apr 25, 2019 - 11:43 AM (IST)

ਫਤਿਹਗੜ੍ਹ ਸਾਹਿਬ (ਵਿਪਨ)—ਲੋਕ ਸਭਾ ਹਲਕਾ ਫਤਿਹਗੜ੍ਹ ਸਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ.ਅਮਰ ਸਿੰਘ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਡੀ ਸੀ ਦਫ਼ਤਰ ਫ਼ਤਹਿਗੜ੍ਹ ਸਹਿਬ ਵਿਖੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਗਏ। ਇਸ ਤੋਂ ਬਾਅਦ ਕੈਪਟਨ ਵਲੋਂ ਇਕ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਉਸ ਰੈਲੀ ਵਾਲੀ ਥਾਂ ਤੇ ਗਰਮੀ 'ਚ ਕੈਪਟਨ ਦੇ ਆਉਣ ਇੰਤਜਾਰ ਕਰ ਰਹੇ ਲੋਕ ਬੇਹਾਲ ਹੋ ਗਏ ਸੀ, ਕਿਉਂਕਿ ਉਸ ਸਮੇਂ ਨਾ ਤਾਂ ਉੱਥੇ ਗਰਮੀ ਨੂੰ ਦੇਖਦੇ ਹੋਏ ਪੁਖਤਾ ਪ੍ਰਬੰਧ ਨਹੀਂ ਸਨ। ਜਿਸ ਕਰਨ ਉੱਥੇ ਮੌਜੂਦ ਲੋਕ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੀ ਫੋਟੋ ਵਾਲੀਆਂ ਤਖਤੀਆਂ ਨਾਲ ਝੱਲ ਮਾਰਕੇ ਆਪਣੀ ਗਰਮੀ ਨੂੰ ਦੂਰ ਕਰਨ ਦੀ ਕੋਸ਼ਿਸ ਕਰ ਰਹੇ ਸਨ।