ਨਸ਼ੇ ਦੀ ਓਵਰਡੋਜ਼ ਕਾਰਨ ਇਕ ਹੋਰ ਨੌਜਵਾਨ ਦੀ ਮੌਤ

Sunday, Jul 15, 2018 - 03:40 PM (IST)

ਨਸ਼ੇ ਦੀ ਓਵਰਡੋਜ਼ ਕਾਰਨ ਇਕ ਹੋਰ ਨੌਜਵਾਨ ਦੀ ਮੌਤ

ਚੇਤਨਪੁਰਾ (ਨਿਰਵੈਲ) : ਮਜੀਠਾ ਦੇ ਪਿੰਡ ਕੋਟਲਾ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। 
ਮ੍ਰਿਤਕ ਗੁਰਸ਼ਰਨਜੀਤ ਸਿੰਘ (35) ਦੀ ਪਤਨੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ 4-5 ਸਾਲ ਤੋਂ ਨਸ਼ੇ ਕਰਦਾ ਸੀ ਤੇ ਸ਼ੁੱਕਰਵਾਰ ਘਰ ਆਉਂਦਿਆਂ ਹੀ ਕਹਿਣ ਲੱਗਾ ਕੇ ਮੈਂ ਨਸ਼ੇ ਵਾਲਾ ਟੀਕਾ ਲਗਾਇਆ ਹੈ ਤੇ ਮੈਨੂੰ ਘਬਰਾਹਟ ਬਹੁਤ ਹੋ ਰਹੀ ਹੈ ਮੈਨੂੰ ਪਾਣੀ ਦਿਓ। ਇਸ ਉਪਰੰਤ ਉਹ ਬੇਹੋਸ਼ ਹੋ ਗਿਆ ਤੇ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ। ਹਾਲਤ 'ਚ ਕੋਈ ਸੁਧਾਰ ਨਾ ਆਉਂਦਾ ਵੇਖ ਡਾਕਟਰਾਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਘਰ ਭੇਜ ਦਿੱਤਾ, ਜਿਥੇ ਸ਼ਨੀਵਾਰ ਉਸ ਦੀ ਮੌਤ ਹੋ ਗਈ।


Related News