ਸਿਹਤ ਵਿਭਾਗ ਵੱਲੋਂ ਛਾਪੇਮਾਰੀ, ਖਾਣ-ਪੀਣ ਵਾਲੀਅਾਂ ਚੀਜ਼ਾਂ ਦੇ 4 ਸੈਂਪਲ ਭਰੇ

Wednesday, Jun 27, 2018 - 08:05 AM (IST)

ਸਿਹਤ ਵਿਭਾਗ ਵੱਲੋਂ ਛਾਪੇਮਾਰੀ, ਖਾਣ-ਪੀਣ ਵਾਲੀਅਾਂ  ਚੀਜ਼ਾਂ ਦੇ 4 ਸੈਂਪਲ ਭਰੇ

ਅਹਿਮਦਗਡ਼੍ਹ (ਤਾਇਲ) – ਮਿਸ਼ਨ ‘ਤੰਦਰੁਸਤ ਪੰਜਾਬ’  ਅਧੀਨ  ਸਿਹਤ ਵਿਭਾਗ ਸੰਗਰੂਰ ਦੀ ਟੀਮ ਨੇ ਸ਼ਹਿਰ  ’ਚ ਛਾਪੇਮਾਰੀ ਕੀਤੀ, ਜਿਸ ਕਾਰਨ ਸ਼ਹਿਰ ਦੀਆਂ ਤਮਾਮ ਮਠਿਆਈ, ਕਰਿਆਨਾ, ਫਲਾਂ ਅਤੇ ਲੋਕਾਂ ਦੇ ਰੋਜ਼ਾਨਾ ਖਾਣ-ਪੀਣ ਦੇ ਸਾਮਾਨ ਵਾਲੀਆਂ ਦੁਕਾਨਾਂ ਬੰਦ ਰਹੀਆਂ।  ਟੀਮ ਨੇ ਰਾਏਕੋਟ ਅੱਡਾ ਵਿਖੇ ਬੀਕਾਨੇਰ ਸਵੀਟ ਸ਼ਾਪ ਤੋਂ ਬਰਫੀ ਦਾ ਸੈਂਪਲ ਲਿਆ। ਜਦੋਂਕਿ ਰੇਲਵੇ ਰੋਡ ’ਤੇ ਸਥਿਤ ਇਕ ਹਲਵਾਈ ਦੀ ਦੁਕਾਨ ਤੋਂ ਦੁੱਧ ਅਤੇ ਰੱਸਗੁਲਿਆਂ ਦਾ ਸੈਂਪਲ ਲਿਆ। ਇਸੇ ਤਰ੍ਹਾਂ ਕਸਬਾ ਕੁੱਪ ਕਲਾਂ ਵਿਖੇ ਬੀਕਾਨੇਰ ਸਵੀਟ ਸ਼ਾਪ ਦੀ ਦੁਕਾਨ ਤੋਂ ਖੋਏ ਦਾ ਸੈਂਪਲ ਲਿਆ। ਟੀਮ  ਦੀ ਅਗਵਾਈ ਅਹਿਮਦਗਡ਼੍ਹ ਦੇ ਤਹਿਸੀਲਦਾਰ ਬਾਦਲਦੀਨ ਅਤੇ ਸੰਗਰੂਰ ਦੀ ਐੱਫ. ਐੱਸ. ਓ. ਮੈਡਮ ਗੌਸਵਾਮੀ ਕਰ ਰਹੇ ਸਨ। ਇਸ ਟੀਮ ’ਚ ਡਰੱਗ ਇੰਸਪੈਕਟਰ ਮੈਡਮ ਪਰਨੀਤ ਕੌਰ, ਨਾਇਬ ਤਹਿਸੀਲਦਾਰ ਸੰਦੀਪ ਕੁਮਾਰ, ਅਸਿਸਟੈਂਟ ਐੱਫ. ਐੱਸ. ਓ. ਰਵਿੰਦਰ ਗਰਗ ਤੋਂ ਇਲਾਵਾ ਅਹਿਮਦਗਡ਼੍ਹ ਤਹਿਸੀਲ ਅਤੇ ਸਿਹਤ ਵਿਭਾਗ ਸੰਗਰੂਰ ਦੇ ਕਈ ਦਰਜਨ ਕਰਮਚਾਰੀ ਹਾਜ਼ਰ ਸਨ।


Related News