ਪੰਜਾਬ ਵਿਧਾਨ ਸਭਾ ਕਮੇਟੀ ਮੈਂਬਰਾਂ ਵੱਲੋਂ ਜੰਗਲਾਤ ਬੀੜ ਦਾ ਨਿਰੀਖਣ

Sunday, Oct 29, 2017 - 08:21 AM (IST)

ਪੰਜਾਬ ਵਿਧਾਨ ਸਭਾ ਕਮੇਟੀ ਮੈਂਬਰਾਂ ਵੱਲੋਂ ਜੰਗਲਾਤ ਬੀੜ ਦਾ ਨਿਰੀਖਣ

ਨਾਭਾ  (ਜੈਨ) - ਪੰਜਾਬ ਵਿਧਾਨ ਸਭਾ ਦੀ ਸਬ-ਕਮੇਟੀ ਦੇ ਮੈਂਬਰਾਂ ਨੇ ਸੀਨੀਅਰ ਵਿਧਾਇਕ ਰਾਕੇਸ਼ ਪਾਂਡੇ ਦੀ ਅਗਵਾਈ ਹੇਠ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਜੰਗਲੀ ਜੀਵ ਸੁਰੱਖਿਆ ਬੀੜ ਵਿਚ ਆ ਕੇ ਹਾਲਾਤ ਦਾ ਜਾਇਜ਼ਾ ਲਿਆ।
ਇਸ ਮੌਕੇ ਵਿਧਾਇਕ ਰਜਿੰਦਰ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਅਸੀਂ ਕਾਗਜ਼ਾਂ ਵਿਚੋਂ ਹੀ ਜੰਗਲਾਤ ਬੀੜਾਂ ਬਾਰੇ ਜਾਣਕਾਰੀ ਦੇਖਦੇ ਸੀ। ਹੁਣ ਪਹਿਲੀ ਵਾਰ ਮੌਕੇ 'ਤੇ ਜਾ ਕੇ ਜਾਇਜ਼ਾ ਲੈ ਰਹੇ ਹਾਂ ਕਿ ਅਸਲੀਅਤ ਕੀ ਹੈ। ਉਨ੍ਹਾਂ ਦੱਸਿਆ ਕਿ ਰੇਂਜ ਦੀਆਂ 6 ਬੀੜਾਂ ਦੇ ਨਵੀਨੀਕਰਨ 'ਤੇ ਲਗਭਗ 4 ਕਰੋੜ ਰੁਪਏ ਖਰਚ ਹੋਣਗੇ। ਬੀੜਾਂ ਨੂੰ ਵਿਕਸਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਕੁਝ ਜੰਗਲਾਤ ਬੀੜਾਂ ਨੂੰ ਨਵੀਨੀਕਰਨ ਤੋਂ ਬਾਅਦ ਪਿਕਨਿਕ ਸਪਾਟ ਬਣਾਉਣ ਦੀ ਯੋਜਨਾ ਹੈ, ਜਿਸ ਬਾਰੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨਾਲ ਮੀਟਿੰਗ ਕੀਤੀ ਜਾਵੇਗੀ। ਪਿਕਨਿਕ ਸਪਾਟ ਬਣਾਉਣ ਨਾਲ ਦੂਰ-ਦਰਾਡੇ ਤੋਂ ਵਿਦਿਆਰਥੀ ਇਨ੍ਹਾਂ ਬੀੜਾਂ ਵਿਚ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਣਗੇ। ਪਹਿਲਾਂ ਕਿੱਕਰਾਂ ਤੇ ਸਫੈਦੇ ਲਾਏ ਜਾਂਦੇ ਸਨ। ਹੁਣ ਜੰਗਲਾਤ ਵਿਭਾਗ ਰਵਾਇਤੀ ਪੌਦੇ ਲਾਉਣ 'ਤੇ ਕਰੋੜਾਂ ਰੁਪਏ ਖਰਚ ਕਰ ਰਿਹਾ ਹੈ ਤਾਂ ਜੋ ਵਾਤਾਵਰਣ ਪ੍ਰਦੂਸ਼ਣ ਰਹਿਤ ਬਣ ਸਕੇ।
ਇਸ ਸਮੇਂ ਵਿਧਾਇਕ ਕੁਲਵੰਤ ਸਿੰਘ ਚੀਫ ਕੰਜ਼ਰਵੇਟਿਵ ਜੰਗਲਾਤ ਵਿਭਾਗ ਧਰਮਿੰਦਰ ਸ਼ਰਮਾ, ਕੰਜ਼ਰਵੇਟਰ ਸ਼ਲਿੰਦਰ ਕੌਰ, ਨਿਧੀ ਸ਼੍ਰੀਵਾਸਤਵਾ, ਡੀ. ਐੈੱਫ. ਓ. ਮੋਨਿਕਾ ਯਾਦਵ, ਡੀ. ਐੱਫ. ਓ. ਅਰੁਣ ਕੁਮਾਰ ਤੋਂ ਇਲਾਵਾ ਹੋਰ ਅਨੇਕ ਅਧਿਕਾਰੀ ਹਾਜ਼ਰ ਸਨ। ਨਵੀਨੀਕਰਨ ਕਰਨ ਨਾਲ ਬੀੜਾਂ ਵਿਚੋਂ ਅਣਲੋੜੀਂਦੇ ਦਰੱਖਤ ਕੱਟ ਦਿੱਤੇ ਜਾਣਗੇ।


Related News