ਮੇਰੀ ਅੱਜ ਦੀ ਗੱਲ ਯਾਦ ਰੱਖਿਓ, ਸੂਬੇ ’ਚ ਆਉਣ ਵਾਲੀ ਅਗਲੀ ਸਰਕਾਰ ਕਾਂਗਰਸ ਦੀ ਹੋਵੇਗੀ : ਚਰਨਜੀਤ ਸਿੰਘ ਚੰਨੀ

Friday, Jun 14, 2024 - 12:54 PM (IST)

ਜਲੰਧਰ/ਕਿਸ਼ਨਗੜ੍ਹ (ਬੈਂਸ, ਮਹੇਸ਼)- ਲੋਕ ਸਭਾ ਹਲਕਾ ਜਲੰਧਰ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ’ਤੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਕਰਤਾਰਪੁਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਸੇਵਾਮੁਕਤ ਐੱਸ. ਐੱਸ. ਪੀ. ਰਜਿੰਦਰ ਸਿੰਘ ਦੀ ਅਗਵਾਈ ’ਚ ਸਰਮਸਤਪੁਰ ਦੇ ਇਕ ਨਿੱਜੀ ਪੈਲੇਸ ’ਚ ਕਰਵਾਏ ਧੰਨਵਾਦ ਦੌਰੇ ਸਮਾਗਮ ਦੌਰਾਨ ਹਲਕਾ ਕਰਤਾਰਪੁਰ ਦੇ ਆਗੂਆਂ, ਵਰਕਰਾਂ ਤੇ ਵੋਟਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਹਲਕਾ ਕਰਤਾਰਪੁਰ ਦੇ ਪੰਚ, ਸਰਪੰਚ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ, ਵਰਕਰ ਅਤੇ ਲੋਕ ਪਹੁੰਚੇ। ਇਸ ਮੌਕੇ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਹਲਕਾ ਕਰਤਾਰਪੁਰ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਰਿਕਾਰਡਤੋੜ ਜਿੱਤ ਲਈ ਉਨ੍ਹਾਂ ਨੂੰ ਦਿੱਤੇ ਗਏ ਫਤਵੇ ਲਈ ਹਮੇਸ਼ਾ ਰਿਣੀ ਰਹਿਣਗੇ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਰ ਸਮੇਂ ਤੱਤਪਰ ਰਹਿਣਗੇ ਅਤੇ ਮੇਰੀ ਅੱਜ ਦੀ ਇਕ ਗੱਲ ਯਾਦ ਰੱਖਿਓ! ਆਉਣ ਵਾਲੀ ਸੂਬਾ ਸਰਕਾਰ ਕਾਂਗਰਸ ਦੀ ਹੋਵੇਗੀ, ਜਿਹੜੀ ਕਿ ਸੂਬੇ ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਹੋਵੇਗੀ।

ਇਹ ਵੀ ਪੜ੍ਹੋ- DGP ਗੌਰਵ ਯਾਦਵ ਦੀ ਸਖ਼ਤੀ, ਫੀਲਡ ਅਫ਼ਸਰਾਂ ਨੂੰ ਨਸ਼ਿਆਂ ਤੇ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਦੇ ਦਿੱਤੇ ਹੁਕਮ

ਇਸ ਮੌਕੇ ਅਮਰਜੀਤ ਸਿੰਘ ਕੰਗ ਪ੍ਰਧਾਨ ਬਲਾਕ, ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਸਾਬਕਾ ਚੇਅਰਮੈਨ, ਗੁਰਬਖਸ਼ ਸਿੰਘ ਨੌਗੱਜਾ, ਰੇਨੂੰ ਸੇਠ ਦਿਹਾਤੀ ਮਹਿਲਾ ਪ੍ਰਧਾਨ, ਰਘਵੀਰ ਸਿੰਘ ਗਿੱਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਪ੍ਰਦੀਪ ਕੁਮਾਰ ਦੀਪਾ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ, ਲੰਬੜਦਾਰ ਜਤਿੰਦਰਪਾਲ ਸਿੰਘ ਢਿੱਲੋਂ ਦੁੱਗਰੀ, ਕੁਲਦੀਪ ਕੌਰ ਧਾਮੀ, ਬੀਬੀ ਪ੍ਰਿਤਪਾਲ ਕੌਰ ਮਝੈਲ, ਕੁਲਦੀਪ ਕੌਰ ਪੱਤੜ, ਐੱਨ. ਆਰ. ਆਈ. ਸਤਨਾਮ ਸਿੰਘ ਚਿੱਟੀ, ਐਡ. ਸੁਦੇਸ਼ ਕੁਮਾਰੀ, ਕਮਲਜੀਤ ਨੰਬਰਦਾਰ, ਰੀਡਰ ਸੁਖਜਿੰਦਰ ਸਿੰਘ, ਨਿਰਮਲ ਸਿੰਘ ਗਾਖਲ, ਸਾਬਕਾ ਸਰਪੰਚ ਦਲਜੀਤ ਸਿੰਘ ਕੰਗ, ਰਵਿੰਦਰਪਾਲ ਬਿੰਦਰ, ਹਰਵੀਰ ਸਿੰਘ ਬੱਲ, ਮੰਨਾ ਮਝੈਲ ਤੋਂ ਇਲਾਵਾ ਭਾਰੀ ਗਿਣਤੀ ’ਚ ਵਰਕਰ ਹਾਜ਼ਰ ਸਨ। ਮੰਚ ਸੰਚਾਲਨ ਦੀਆਂ ਸੇਵਾਵਾਂ ਰਸ਼ਪਾਲ ਸਿੰਘ ਪਾਲ ਨੇ ਨਿਭਾਈਆਂ।

ਇਹ ਵੀ ਪੜ੍ਹੋ- ਆਦਮਪੁਰ ਏਅਰਪੋਰਟ ਦਾ ਨਾਂ ਬਦਲਣ ਨੂੰ ਲੈ ਕੇ ਸੁਨੀਲ ਜਾਖੜ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News