ਰਾਘਵ ਚੱਢਾ ਤੋਂ ਬਾਅਦ CM ਚੰਨੀ ਪੁੱਜੇ ਮਾਈਨਿੰਗ ਦੀ ਚੈਕਿੰਗ ਕਰਨ, ਕਿਹਾ-ਪਹਿਲਾਂ ਆਪਣੀ ਦਿੱਲੀ ਸੰਭਾਲੋ

Sunday, Dec 05, 2021 - 04:04 PM (IST)

ਰਾਘਵ ਚੱਢਾ ਤੋਂ ਬਾਅਦ CM ਚੰਨੀ ਪੁੱਜੇ ਮਾਈਨਿੰਗ ਦੀ ਚੈਕਿੰਗ ਕਰਨ, ਕਿਹਾ-ਪਹਿਲਾਂ ਆਪਣੀ ਦਿੱਲੀ ਸੰਭਾਲੋ

ਰੋਪੜ (ਵਰੁਣ) — ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੋਪੜ ਵਿਖੇ ਮਾਈਨਿੰਗ ਸਾਈਟ ’ਤੇ ਜਾ ਕੇ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਘਵ ਚੱਢਾ ਵੱਲੋਂ ਬੀਤੇ ਦਿਨ ਮਾਈਨਿੰਗ ਸਾਈਟ ’ਤੇ ਕੀਤੀ ਗਈ ਛਾਪੇਮਾਰੀ ਦਾ ਕਰਾਰਾ ਜਵਾਬ ਵੀ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਘਵ ਚੱਢਾ ਬਿਨਾਂ ਸਾਡੀ ਇਜਾਜ਼ਤ ਦੇ ਦਿੱਲੀ ਤੋਂ ਇਸ ਹਲਕੇ ’ਚ ਆਏ ਸਨ ਅਤੇ ਸਾਡੇ ਪੰਜਾਬ ’ਚ ਆ ਕੇ ਖਲਲ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਨੇਤਾ ਬਿਨਾਂ ਕਿਸੇ ਕਾਰਨ ਆ ਕੇ ਇਥੇ ਖਲਲ ਪਾਉਂਦੇ ਹਨ, ਉਹ ਪਹਿਲਾਂ ਆਪਣੀ ਦਿੱਲੀ ਸੰਭਾਲਣ। 

PunjabKesari

ਦਰਅਸਲ ਚਰਨਜੀਤ ਸਿੰਘ ਚੰਨੀ ਅੱਜ ਰੋਪੜ ਵਿਖੇ ਹਵੇਲੀ ਪਿੰਡ ਦੀ ਖੱਡ ’ਤੇ ਗਏ, ਜਿੱਥੇ ਉਨ੍ਹਾਂ ਨੇ ਮਾਈਨਿੰਗ ਦਾ ਜਾਇਜ਼ਾ ਲਿਆ। ਇਥੇ ਦੱਸਣਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ਦੇ ਹਲਕੇ ’ਚ ਖੱਡ ’ਤੇ ਜਾ ਕੇ ਛਾਪੇਮਾਰੀ ਕਰਨ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਦੇ ਇਲਜ਼ਾਮ ਲਗਾਏ ਸਨ।  ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੁਝ ਦਿਨਾਂ ਤੋਂ ਦਿੱਲੀ ਤੋਂ ਆ ਕੇ ਆਮ ਆਦਮੀ ਪਾਰਟੀ ਦੇ ਕੁਝ ਲੋਕ ਪੰਜਾਬ ’ਚ ਖਲਲ ਪਾ ਰਹੇ ਹਨ, ਜੋਕਿ ਬਿਲਕੁਲ ਅਨਆਥੀਰਾਈਜ਼ਡ ਹੈ। ਉਨ੍ਹਾਂ ਕਿਹਾ ਕਿ ਸਾਡੇ ਹਲਕੇ ’ਚ ਦਰਿਆ ਵਿੱਚ ਜੋ ਖੱਡ ਹੈ, ਉਹ ਬਿਲਕੁਲ ਲੀਗਲ ਹੈ ਅਤੇ ਰੇਤਾ ਇਥੇ 5 ਰੁਪਏ ਦੇ ਹਿਸਾਬ ਨਾਲ ਹੀ ਵਿੱਕ ਰਹੀ ਹੈ। ਕੱਲ੍ਹ ਵੀ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਇਕ ਵੀ ਗਲਤ ਰੇਟ ਨਹੀਂ ਦੱਸਿਆ ਸੀ। ਜੋ ਇਥੇ ਖਲਲ ਪਾ ਰਹੇ ਹਨ, ਉਹ ਪਹਿਲਾਂ ਆਪਣੀ ਦਿੱਲੀ ਸੰਭਾਲਣ। ਸਾਡੇ ਪੰਜਾਬ ’ਚ ਖਲਲ ਨਾ ਪਾਉਣ। 

ਇਹ ਵੀ ਪੜ੍ਹੋ: SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬੋਲੇ, ਪੰਥ ਦਾ ਪ੍ਰਚਾਰ, ਏਕਤਾ, ਸਮਾਜ ਸੇਵਾ ਤੇ ਭਾਈਚਾਰਕ ਸਾਂਝ ਮੇਰੀ ਪ੍ਰਮੁੱਖਤਾ

PunjabKesari

ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਰੇਤਾ ਸਸਤੀ ਹੈ ਤਾਂ ਗੈਰ-ਕਾਨੂੰਨੀ ਤਰੀਕੇ ਨਾਲ ਕੌਣ ਵੇਚੇਗਾ। ਉਨ੍ਹਾਂ ਕਿਹਾ ਕਿ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬਾਹਰ ਤੋਂ ਆ ਕੇ ਇਥੇ ਝੂਠ ਬੋਲ ਰਹੇ ਹਨ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੰਨੀ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਜੋ ਬਾਹਰ ਤੋਂ ਆ ਕੇ ਸਾਨੂੰ ਡਿਕਟੈਟ ਕਰਦੇ ਹਨ, ਉਨ੍ਹਾਂ ਨੂੰ ਨਾ ਰੋਕਿਆ ਤਾਂ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰ, ਜਿੱਥੇ ਮਰਜ਼ੀ ਜਾ ਕੇ ਚੈੱਕ ਕਰ ਸਕਦੇ ਹਨ ਪਰ ਬਾਹਰ ਵਾਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਕੋਈ ਸ਼ਾਮਲਾਟ ਜ਼ਮੀਨ ਨਹੀਂ ਹੈ। ਕਾਲੇ ਅੰਗਰੇਜ਼ ਦਾ ਇਹ ਮਤਲਬ ਹੈ ਕਿ ਅੰਗਰੇਜ਼ ਵਿਦੇਸ਼ ਤੋਂ ਆਏ ਸਨ, ਉਹ ਗੋਰੇ ਸਨ ਪਰ ਇਹ ਹੋਰ ਸੂਬਿਆਂ ਤੋਂ ਹਨ, ਇਹ ਕਾਲੇ ਅੰਗਰੇਜ਼ ਹਨ।  

ਇਹ ਵੀ ਪੜ੍ਹੋ:  ਜਲੰਧਰ ਤੋਂ ਵੱਡੀ ਖ਼ਬਰ: 3 ਬੱਚਿਆਂ ਸਣੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮਾਂ-ਪੁੱਤ ਦੀ ਮੌਤ

PunjabKesari

ਇਹ ਵੀ ਪੜ੍ਹੋ: ਬੇਰਹਿਮ ਪਿਓ ਦਾ ਹੈਵਾਨੀਅਤ ਭਰਿਆ ਕਾਰਾ, ਭੈਣ-ਭਰਾ ਤੇ ਮਾਂ ਨਾਲ ਮਿਲ ਕੇ ਕੀਤਾ ਆਪਣੇ 2 ਬੱਚਿਆਂ ਦਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News