ਸ੍ਰੀ ਚਮਕੌਰ ਸਾਹਿਬ ਪੁੱਜੇ CM ਚੰਨੀ ਬੋਲੇ, ਇੰਨੀ ਖ਼ੁਸ਼ੀ ਮੈਨੂੰ ਮੁੱਖ ਮੰਤਰੀ ਬਣਨ 'ਤੇ ਨਹੀਂ ਹੋਈ ਜਿੰਨੀ ਅੱਜ ਹੋਈ

11/06/2021 5:01:26 PM

ਸ੍ਰੀ ਚਮਕੌਰ ਸਾਹਿਬ (ਸੱਜਣ ਸੈਣੀ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਸ੍ਰੀ ਚਮਕੌਰ ਸਾਹਿਬ ਵਿਖੇ 115 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬੇਲਾ-ਪਨਿਆਲੀ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ। ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਇਹ ਮੰਗ ਨੂੰ ਚਲਦੀ ਆ ਰਹੀ ਸੀ।  ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਅਤੇ ਵਿਜੈਇੰਦਰ ਸਿੰਗਲਾ ਵੀ ਮੌਜੂਦ ਸਨ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇੰਨੀ ਖ਼ੁਸ਼ੀ ਉਨਾਂ ਨੂੰ ਮੁੱਖ ਮੰਤਰੀ ਬਣਨ ਸਮੇਂ ਨਹੀਂ ਹੋਈ, ਜਿੰਨੀ ਵੱਡੀ ਖ਼ੁਸ਼ੀ ਅੱਜ ਇਸ ਪੁਲ ਦਾ ਨੀਂਹ ਪੱਥਰ ਰੱਖ ਕੇ ਹੋਈ ਹੈ। ਇਸ ਦੌਰਾਨ ਮੁੱਖ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਭਾਵੁਕ ਹੁੰਦੇ ਹੋਏ ਵੀ ਵਿਖਾਈ ਦਿੱਤੇ। ਉਨ੍ਹਾਂ ਦੱਸਿਆ ਕਿਹਾ ਕਿ ਸਰਕਾਰ ਦੇ ਇਸ ਕਾਰਜਕਾਲ ਦੌਰਾਨ ਇਹ ਪੁਲ ਦਰਿਆ ਵਿਚੋਂ ਬਾਹਰ ਆ ਆ ਜਾਵੇਗਾ ਅਤੇ ਇਕ ਡੇਡ ਸਾਲ ਵਿੱਚ ਇਹ ਪੁਲ ਮੁਕੰਮਲ ਹੋ ਜਾਵੇਗਾ।

ਇਹ ਵੀ ਪੜ੍ਹੋ: ਜਦੋਂ ਪੈਸੇ ਮੰਗ ਕੀਤਾ ਜਵਾਈ ਦਾ ਸਸਕਾਰ ਤੇ ਫੁੱਲ ਚੁਗਣ ਤੋਂ ਪਹਿਲਾਂ ਦੇਣੀ ਪਈ ਰਿਸ਼ਵਤ, ਜਾਣੋ ਪੂਰਾ ਮਾਮਲਾ

PunjabKesari

ਇਸ ਦੌਰਾਨ ਉਨ੍ਹਾਂ ਦੱਸਿਆ ਕਿ 35 ਕਰੋੜ ਰੁਪਏ ਦੀ ਲਾਗਤ ਨਾਲ ਮੋਰਿੰਡਾ ਤੋਂ ਚਮਕੋਰ ਸਾਹਿਬ ਅਤੇ ਬੇਲਾ ਸੜਕ ਨੂੰ ਚੋੜਾ ਕਰਨ, ਸਰਹਿੰਦ ਨਹਿਰ 'ਤੇ ਪੁਲ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਰਿਹਾ ਹੈ ਅਤੇ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ ਅਤੇ ਅੰਮ੍ਰਿਤਸਰ ਸਾਹਿਬ ਨੂੰ ਇਹ ਜੋੜਦਾ ਮਾਰਗ ਵੀ ਚੋੜਾ ਕਰਨ ਦਾ ਕੰਮ ਸ਼ੁਰੂ ਹੋ ਰਿਹਾ ਹੈ ਅਤੇ ਇਸ ਮਾਰਗ ਦਾ ਨਾਮ ਮਾਤਾ ਗੁਜਰੀ ਜੀ ਦੇ ਨਾਮ 'ਤੇ ਰੱਖਿਆ ਜਾ ਰਿਹਾ ਹੈ।

PunjabKesari

ਇਸ ਦੌਰਾਨ ਵਿਜੈ ਇੰਦਰ ਸਿੰਗਲਾਂ ਅਤੇ ਮਨਪ੍ਰੀਤ ਬਾਦਲ ਨੇ ਦੱਸਿਆ ਕਿ 71 ਕਰੋੜ ਰੁਪਏ ਸਵਾ ਕਿਲੋਮੀਟਰ ਲੰਬੇ ਦਰਿਆ ਦੇ ਪੁਲ 'ਤੇ ਖ਼ਰਚ ਹੋਵੇਗਾ ਜਦਕਿ ਬਾਕੀ ਰਾਸ਼ੀ ਸੜਕਾਂ 'ਤੇ ਖ਼ਰਚ ਹੋਵੇਗੀ। ਇਸ ਤੋਂ ਬਾਅਦ ਰੱਖੇ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਇਸ ਮਾਰਗ 'ਤੇ ਪੁਲ ਬਣਨ ਨਾਲ ਫਤਿਹਗੜ੍ਹ ਸਾਹਿਬ, ਰੋਪੜ ਅਤੇ ਨਵਾਂਸ਼ਹਿਰ ਜਿਲ੍ਹਿਆਂ ਵਿੱਚ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ ਅਤੇ ਇਹ ਇਲਾਕਾ ਜੀ. ਟੀ. ਰੋਡ 'ਤੇ ਆਉਣ ਨਾਲ ਇਥੇ ਉਦਿਯੋਗ ਵੀ ਲੱਗਣਗੇ। ਚੰਨੀ ਨੇ ਮੰਨਿਆ ਕਿ ਆਪਣੀ ਸਰਕਾਰ ਸਮੇਂ ਭਾਂਵੇ ਕਿ ਉਨ੍ਹਾਂ ਦੀ ਪੁੱਛ ਨਹੀਂ ਸੀ ਪਰ ਉਹ ਇਸ ਪੁਲ ਨੂੰ ਬਣਾਉੇਣ ਲਈ ਜੱਦੋ-ਜਹਿਦ ਕਰਦੇ ਰਹੇ। ਚੰਨੀ ਨੇ ਦੱਸਿਆ ਕਿ 14 ਨਵੰਬਰ ਨੂੰ ਥੀਮ ਪਾਰਕ ਦਾ ਉਦਘਾਟਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕਪੂਰਥਲਾ: ਪਤਨੀ ਦੇ ਪ੍ਰੇਮ-ਸੰਬੰਧਾਂ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਪਤੀ ਨੇ ਲਾਇਆ ਮੌਤ ਨੂੰ ਗਲੇ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਂਵੇ ਕਿ ਪੱਤਰਕਾਰਾ ਵੱਲੋਂ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਸਵਾਲ ਨੂੰ ਟਾਲ ਗਏ ਪਰ ਸਟੇਜ ਤੋਂ ਸੰਬੋਧਨ ਕਰਦਿਆਂ ਉਨ੍ਹਾਂ ਬੇਅਦਬੀ ਅਤੇ ਡਰੱਗ ਮਾਮਲੇ ਨੂੰ ਜਲਦੀ ਹੱਲ ਕਰਨ ਦਾ ਦਾਅਵਾ ਕੀਤਾ। ਇਸ ਮੌਕੇ 'ਤੇ ਸੰਬੋਧਨ ਦੌਰਾਨ ਮੁੱਖ ਮੰਤਰੀ ਆਮ ਆਦਮੀ ਪਾਰਟੀ 'ਤੇ ਸ਼ਬਦੀ ਹਮਲੇ ਕਰਦਿਆਂ ਆਪਣੇ ਬਚਪਨ ਦੀ ਕਹਾਣੀ ਸੁਣਾਉਦੇਂ ਹੋਏ ਭਾਵੂਕ ਵੀ ਹੋ ਗਏ।

ਇਹ ਵੀ ਪੜ੍ਹੋ: ਟਾਂਡਾ ਦਾ ਨੌਜਵਾਨ ਅਮਰੀਕਾ 'ਚ ਬਣਿਆ ਪੁਲਸ ਅਫ਼ਸਰ, ਚਮਕਾਇਆ ਮਾਪਿਆਂ ਦਾ ਨਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News