ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਚਰਨਜੀਤ ਸਿੰਘ ਚੰਨੀ, ਭਾਰਤ-ਕੈਨੇਡਾ ਵਿਵਾਦ ਬਾਰੇ ਕਹੀ ਇਹ ਗੱਲ

Friday, Sep 22, 2023 - 05:31 AM (IST)

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਚਰਨਜੀਤ ਸਿੰਘ ਚੰਨੀ, ਭਾਰਤ-ਕੈਨੇਡਾ ਵਿਵਾਦ ਬਾਰੇ ਕਹੀ ਇਹ ਗੱਲ

ਅੰਮ੍ਰਿਤਸਰ (ਸਰਬਜੀਤ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਜਿੱਥੇ ਉਨ੍ਹਾਂ ਗੁਰੂ ਘਰ ਵਿਖੇ ਮੱਥਾ ਟੇਕ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਉੱਥੇ ਹੀ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਗੁਰੂ ਘਰ ਵਿਖੇ ਇਕ ਆਮ ਸ਼ਰਧਾਲੂ ਦੀ ਤਰ੍ਹਾਂ ਪਹੁੰਚੇ ਅਤੇ ਉਨ੍ਹਾਂ ਦੇ ਇੱਥੇ ਪਹੁੰਚਣ ਦਾ ਕਿਸੇ ਵੀ ਕਾਂਗਰਸੀ ਆਗੂ ਜਾਂ ਵਰਕਰ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ। ਰੂਹਾਨੀਅਤ ਦੇ ਕੇਂਦਰ ਸੱਚਖੰਡ ਵਿਖੇ ਪਹੁੰਚੇ ਚਰਨਜੀਤ ਚੰਨੀ ਨੇ ਲਾਈਨ 'ਚ ਲੱਗ ਕੇ ਸੱਚਖੰਡ ਨਤਮਸਤਕ ਹੋਏ ਅਤੇ ਗੁਰਬਾਣੀ ਤੇ ਕੀਰਤਨ ਸਰਵਣ ਕੀਤਾ।

ਇਹ ਖ਼ਬਰ ਵੀ ਪੜ੍ਹੋ - India Tour ਰੱਦ ਹੋਣ 'ਤੇ ਪੰਜਾਬੀ ਗਾਇਕ ਸ਼ੁੱਭ ਦਾ ਪਹਿਲਾ ਬਿਆਨ ਆਇਆ ਸਾਹਮਣੇ

ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਨ 'ਤੇ ਬੋਲਦੇ ਹੋਏ ਕਿਹਾ ਕਿ ਇਸ 'ਚ ਜੁਮਲੇ ਤੋਂ ਜ਼ਿਆਦਾ ਕੁਝ ਨਹੀਂ ਮਿਲਿਆ। ਜਿਵੇਂ ਕੋਈ ਗਹਿਣਾ ਘਰੇ ਲੈ ਕੇ ਆਉਂਦਾ ਤੇ ਦੇਖ ਕੇ ਉਸ ਨੂੰ ਪੇਟੀ 'ਚ ਬੰਦ ਕਰ ਲਿਆ ਜਾਂਦਾ ਹੈ ਕਿ ਜਦੋਂ ਘਰ 'ਚ ਵਿਆਹ ਹੋਵੇਗਾ, ਉਸ ਵੇਲੇ ਪਾਉਣਾ, ਉਸੇ ਤਰ੍ਹਾਂ ਇਹ ਹੈ ਜਿਵੇਂ ਪਾਸ ਕਰ ਦਿੱਤਾ ਹੈ ਅਤੇ ਔਰਤਾਂ ਨੂੰ ਹੱਕ ਨਹੀਂ ਦੇਣਗੇ। ਜੇਕਰ ਇਸ ਨੂੰ ਪਾਸ ਕੀਤਾ ਹੈ ਅਤੇ ਇਸ ਨੂੰ ਲਾਗੂ ਵੀ ਹੁਣੇ ਕਰਨਾ ਚਾਈਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਤੇ ਕੈਨੇਡਾ ਚ ਚਲ ਰਹੇ ਵਿਵਾਦ ਵਿਚਾਲੇ ਜੇਕਰ ਕੋਈ ਗੱਲ ਹੋਈ ਹੈ ਤੇ ਉਸ ਨੂੰ ਕਲੇਰੀਫਾਈ ਕਰ ਲੈਣਾ ਚਾਈਦਾ ਹੈ। ਪੰਜਾਬ ਕਾਂਗਰਸ ਹਾਈ ਕਮਾਨ ਵਿਵਾਦ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਬਿਨਾਂ ਕੁਝ ਦੱਸੇ ਹੀ ਚਲੇ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News