ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਸੂਬੇ ਵਿਚ ਪੈਟਰੋਲ 10 ਰੁਪਏ ਤੇ ਡੀਜ਼ਲ 5 ਰੁਪਏ ਕੀਤਾ ਸਸਤਾ

Sunday, Nov 07, 2021 - 06:44 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸੂਬੇ ਵਿਚ ਪੈਟਰੋਲ ਦੀਆਂ ਕੀਮਤਾਂ ’ਤੇ 10 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ 5 ਰੁਪਏ ਘਟਾ ਦਿੱਤੀਆਂ ਹਨ। ਇਹ ਫੈਸਲਾ ਅੱਜ ਅੱਧੀ ਰਾਤ ਤੋਂ ਬਾਅਦ ਲਾਗੂ ਹੋ ਜਾਵੇਗਾ। ਇਸ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਦੇਸ਼ ਦੇ ਲੋਕਾਂ ਦੀ ਵੱਡੀ ਲੁੱਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਕਿਸੇ ਇਕ ਫਿਰਕੇ ਨੂੰ ਨਹੀਂ ਸਗੋਂ ਹਰ ਵਿਅਕਤੀ ਨੂੰ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਏ. ਜੀ . ਨੂੰ ਨਵਜੋਤ ਸਿੱਧੂ ਦਾ ਕਰਾਰਾ ਜਵਾਬ, ਪੰਜਾਬ ਸਰਕਾਰ ’ਤੇ ਵੀ ਚੁੱਕੇ ਸਵਾਲ

ਪੈਟਰੋਲ ’ਤੇ 13.77 ਤੇ ਡੀਜ਼ਲ ’ਤੇ 9.92 ਫੀਸਦੀ ਘਟਾਇਆ ਵੈਟ
ਪੰਜਾਬ ਸਰਕਾਰ ਨੇ ਡੀਜ਼ਲ ’ਤੇ ਵੈਟ 9.92 ਫੀਸਦੀ ਅਤੇ ਪੈਟਰੋਲ ਤੋਂ 13.77 ਫੀਸਦੀ ਘਟਾ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਐਤਵਾਰ ਨੂੰ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਉਤਰ ਭਾਰਤ ’ਚ ਸਭ ਤੋਂ ਸਸਤਾ ਤੇਲ ਮਿਲੇਗਾ। ਸਿਰਫ ਚੰਡੀਗੜ੍ਹ ਹੀ ਪੰਜਾਬ ਦੇ ਨੇੜੇ ਤੇੜੇ ਰਹੇਗਾ। ਉਨ੍ਹਾਂ ਕੇਂਦਰ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਸਿਰਫ ਐਕਸਾਈਜ਼ ਡਿਊਟੀ ਘਟਾਈ ਹੈ, ਜਿਸ ਵਿਚ 42 ਫੀਸਦੀ ਸ਼ੇਅਰ ਸੂਬੇ ਦਾ ਹੈ। ਇਸ ਨਾਲ ਸੂਬੇ ਨੂੰ ਵੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਐਡਵੋਕੇਟ ਜਨਰਲ ਨੇ ਸਿੱਧੂ ਖ਼ਿਲਾਫ਼ ਖੋਲ੍ਹਿਆ ਮੋਰਚਾ, ਪਹਿਲੀ ਵਾਰ ਦਿੱਤਾ ਠੋਕਵਾਂ ਜਵਾਬ

ਭਾਜਪਾ ਨੇ ਲੁੱਟਿਆ ਦੇਸ਼
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਵਿਚ ਡੀਜ਼ਲ ਦਾ ਭਾਅ 61 ਰੁਪਏ ਤੋਂ 98.50 ਰੁਪਏ ਹੋ ਗਿਆ ਹੈ। ਭਾਜਪਾ ਸਰਕਾਰ ਨੇ ਪੰਜਾਬ ਅਤੇ ਦੇਸ਼ ਦੇ ਲੋਕਾਂ ਦੀ ਲੁੱਟ ਕੀਤੀ ਹੈ। ਪਹਿਲਾਂ 30-30 ਰੁਪਏ ਰੇਟ ਵਧਾ ਦਿੱਤੇ ਅਤੇ ਹੁਣ 5 ਜਾਂ 10 ਰੁਪਏ ਘਟਾ ਕੇ ਵਾਹ-ਵਾਹੀ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵੰਬਰ 1986 ਵਿਚ ਮੈਨੂੰ ਪੈਟਰੋਲ ਪੰਪ ਅਲਾਟ ਹੋਇਆ ਸੀ। ਮੈਂ ਕਾਫੀ ਦੇਰ ਉਥੇ ਕੰਮ ਕੀਤਾ। ਅੱਜ ਤਕ ਕਦੇ ਵੀ ਰੇਟ ਇੰਨੇ ਘੱਟ ਨਹੀਂ ਹੋਏ ਹਨ। ਇਕੋ ਸਮੇਂ 10 ਰੁਪਏ ਰੇਟ ਘਟਾਉਣਾ ਇਤਿਹਾਸਕ ਫੈਸਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਨੂੰ ਵੀ ਦੀਵਾਲੀ ਦਾ ਤੋਹਫਾ ਹੀ ਸਮਝਣ। ਅੱਗੇ-ਅੱਗੇ ਲੋਕਾਂ ਨੂੰ ਹੋਰ ਤੋਹਫੇ ਮਿਲਣਗੇ।

ਇਹ ਵੀ ਪੜ੍ਹੋ : ਦੀਵਾਲੀ ਵਾਲੀ ਸ਼ਾਮ ਦਸੂਹੇ ਨੇੜੇ ਵਾਪਰਿਆ ਵੱਡਾ ਹਾਦਸਾ, ਸਕੇ ਭੈਣ-ਭਰਾ ਦੀ ਮੌਤ

ਅਕਾਲੀ ਦਲ ਦੇ ਪ੍ਰਦਰਸ਼ਨ ’ਤੇ ਕੱਸਿਆ ਤੰਜ
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਬੀਤੇ ਦਿਨੀਂ ਅਕਾਲੀ ਦਲ ਵਲੋਂ ਕੀਤੇ ਪ੍ਰਦਰਸ਼ਨ ’ਤੇ ਵੀ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਪਤਾ ਸੀ ਕਿ ਪੰਜਾਬ ਵਿਚ ਪੈਟਰੋਲ ਡੀਜ਼ਲ ਦੇ ਰੇਟ ਘੱਟ ਸਕਦੇ ਹਨ। ਇਸ ਲਈ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਵਿਰੋਧੀ ਧਿਰ ਸਨ ਤਾਂ ਉਹ ਵੀ ਜਦੋਂ ਕੋਈ ਵੱਡਾ ਮੁੱਦਾ ਹੁੰਦਾ ਸੀ ਬਿਆਨ ਜਾਰੀ ਕਰ ਦਿੰਦੇ ਸਨ, ਇਸ ਤੋਂ ਇਲਾਵਾ ਵਿਰੋਧੀਆਂ ਨੂੰ ਅੰਦਰਖਾਤੇ ਅਜਿਹੇ ਫੈਸਲਿਆਂ ਬਾਰੇ ਖ਼ਬਰਾਂ ਮਿਲ ਜਾਂਦੀਆਂ ਹਨ। ਇਸੇ ਲਈ ਅਕਾਲੀ ਦਲ ਨੇ ਕੱਲ੍ਹ ਪ੍ਰਦਰਸ਼ਨ ਕੀਤਾ ਸੀ ਪਰ ਇਸ ਫ਼ੈਸਲਾ ਨਾਲ ਹਰ ਵਿਅਕਤੀ ਨੂੰ ਲਾਭ ਮਿਲੇਗਾ।

ਇਹ ਵੀ ਪੜ੍ਹੋ : ਲੰਬੀ ਨੇੜੇ ਵੱਡੀ ਵਾਰਦਾਤ, ਵੱਡੇ ਭਰਾ ਨੇ ਛੋਟੇ ਭਰਾ ਦਾ ਕਹੀ ਮਾਰ-ਮਾਰ ਕਤਲ ਕਰ ਖੇਤ ’ਚ ਦੱਬ ਦਿੱਤੀ ਲਾਸ਼

ਨੋਟ - ਪੰਜਾਬ ਸਰਕਾਰ ਵਲੋਂ ਪੈਟਰੋਲ-ਡੀਜ਼ਲ ’ਤੇ ਲਏ ਗਏ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੋ ਹੋ?


Gurminder Singh

Content Editor

Related News