ਕੈਨੇਡਾ ਦੀ ਧਰਤੀ 'ਤੇ 'ਚੰਨ' ਵਾਂਗ ਚਮਕਿਆ ਪੰਜਾਬ ਦਾ ਚੰਨਵੀਰ ਸਿੰਘ, ਜਾਣ ਤੁਸੀਂ ਵੀ ਕਹੋਗੇ ਵਾਹ

Tuesday, Jun 20, 2023 - 04:53 PM (IST)

ਕੈਨੇਡਾ ਦੀ ਧਰਤੀ 'ਤੇ 'ਚੰਨ' ਵਾਂਗ ਚਮਕਿਆ ਪੰਜਾਬ ਦਾ ਚੰਨਵੀਰ ਸਿੰਘ, ਜਾਣ ਤੁਸੀਂ ਵੀ ਕਹੋਗੇ ਵਾਹ

ਡੇਹਲੋਂ (ਡਾ. ਪ੍ਰਦੀਪ)- ਡੇਹਲੋਂ ਦੇ ਨਜ਼ਦੀਕੀ ਪਿੰਡ ਸ਼ੰਕਰ ਦਾ ਨੌਜਵਾਨ ਚੰਨਵੀਰ ਸਿੰਘ ਜਵੰਦਾ ਕੈਨੇਡਾ ਦੇ ਸਰੀ ’ਚ ਪੁਲਸ ਅਫ਼ਸਰ ਭਰਤੀ ਹੋਇਆ ਹੈ। ਚੰਨਵੀਰ ਸਿੰਘ ਜਵੰਦਾ ਜੋ ਕਿ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਐੱਮ. ਟੈਕ. ਕਰ ਕੇ ਕੈਨੇਡਾ ਪਹੁੰਚਿਆ। ਉਸ ਦੇ ਪਿਤਾ ਰਣਜੀਤ ਸਿੰਘ ਜਵੰਦਾ ਅਤੇ ਮਾਤਾ ਮਨਜਿੰਦਰ ਕੌਰ ਜਵੰਦਾ ਅਧਿਆਪਕ ਦੇ ਤੌਰ ’ਤੇ ਸੇਵਾ ਮੁਕਤ ਹੋਏ ਹਨ।

ਇਹ ਵੀ ਪੜ੍ਹੋ- ਵੰਡ ਦੇ 76 ਸਾਲ ਬਾਅਦ ਵੀ ਨਹੀਂ ਘਟਿਆ ਵਿਸ਼ਵਾਸ, ਦੋਵਾਂ ਦੇਸ਼ਾਂ ਦੇ ਲੋਕਾਂ ਦਾ ਇਸ ਜਗ੍ਹਾ 'ਤੇ ਝੁਕਦਾ ਹੈ ਸਿਰ

ਪਿੰਡ ਦੇ ਸਰਪੰਚ ਰਣਬੀਰ ਸਿੰਘ ਮਹਿਮੀ ਸ਼ੰਕਰ, ਜੀ. ਐੱਨ. ਈ. ਲੁਧਿਆਣਾ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ, ਪ੍ਰੋ. ਸੱਤਜੋਤ ਸਿੰਘ (ਜੀ.ਐੱਨ.ਈ.),ਐਕਸੀਅਨ ਸਵਰਨ ਸਿੰਘ ਜਵੰਦਾ, ਮੋਹਨ ਸਿੰਘ ਜਵੰਦਾ, ਸਾਬਕਾ ਸਰਪੰਚ ਅਵਤਾਰ ਸਿੰਘ ਸ਼ੰਕਰ, ਜਸਪਾਲ ਸਿੰਘ ਸ਼ੰਕਰ, ਮਨਦੀਪ ਸਿੰਘ ਜਵੰਦਾ, ਐਕਸੀਅਨ ਮਲਕੀਤ ਸਿੰਘ ਜਵੰਦਾ, ਬਲਜੀਤ ਸਿੰਘ ਆਦਿ ਨੇ ਜਵੰਦਾ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਚੰਨਵੀਰ ਜਵੰਦਾ ਨੇ ਇਹ ਨਿਯੁਕਤੀ ਪ੍ਰਾਪਤ ਕਰ ਕੇ ਆਪਣੇ ਪਰਿਵਾਰ ਤੇ ਪਿੰਡ ਸ਼ੰਕਰ ਦਾ ਨਾਂ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ- ਗੁਰਬਾਣੀ ਪ੍ਰਸਾਰਣ ਮਾਮਲੇ 'ਤੇ ਜਥੇਦਾਰ ਰਘਬੀਰ ਸਿੰਘ ਵੱਲੋਂ ਪੰਜਾਬ ਸਰਕਾਰ ਤੇ SGPC ਨੂੰ ਨਿਰਦੇਸ਼ ਜਾਰੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News